ਭਲਕੇ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਮਨਾਉਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪੰਜਾਬ ਸਟੇਟ ਵਾਰ ਹੀਰੋਜ ਮੈਮੋਰੀਅਲ, ਅੰਮ੍ਰਿਤਸਰ ਜਾਣਗੇ । ਇਸ ਮੌਕੇ ਹੋਣ ਵਾਲੇ ਸਮਾਗਮ ਤੋਂ ਬਾਅਦ ਉਹ ਇਸੇ ਥਾਂ ‘ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ। ਇਸ ਮੌਕੇ ਹੋਣ ਵਾਲੇ ਸਮਾਗਮ ਦਾ ਸਮਾਂ ਕਰੀਬ ਸਵੇਰੇ 10.30 ਵਜੇ ਸਵੇਰੇ ਹੋਵੇਗਾ, ਜੋ ਕਿ ਕਰੀਬ ਇਕ ਘੰਟਾ ਚੱਲੇਗਾ। ਪ੍ਰੈਸ ਕਾਨਫਰੰਸ ਵਾਰ ਹੀਰੋ ਮੈਮੋਰੀਅਲ ਦੇ 7 ਡੀ ਹਾਲ ਵਿਚ ਕਰੀਬ ਸਵਾ ਗਿਆਰਾਂ ਵਜੇ ਹੋਵੇਗੀ।

ਤੁਹਾਨੂੰ ਦੱਸ ਦਈਏ ਕਿ ਭਾਰਤ ਨੇ ਕਈ ਜੰਗਾਂ ਲੜੀਆਂ ਹਨ, ਜਿਨ੍ਹਾਂ ਵਿੱਚ ਭਾਰਤੀ ਫੌਜ ਦੀ ਬਹਾਦਰੀ ਦੀਆਂ ਕਹਾਣੀਆਂ ਅੱਜ ਵੀ ਮਸ਼ਹੂਰ ਹਨ। ਅਜਿਹੀ ਹੀ ਇੱਕ ਜੰਗ 1999 ਵਿੱਚ ਲੜੀ ਗਈ ਸੀ, ਜਿਸ ਨੂੰ ਕਾਰਗਿਲ ਯੁੱਧ ਕਿਹਾ ਜਾਂਦਾ ਹੈ। ਜਦੋਂ ਦੁਸ਼ਮਣ ਭਾਰਤ ਦੀ ਸਰਹੱਦ ਵਿੱਚ ਦਾਖਲ ਹੋ ਗਿਆ ਤੇ ਕਈ ਚੋਟੀਆਂ ‘ਤੇ ਕਬਜ਼ਾ ਕਰ ਰਿਹਾ ਸੀ, ਤਾਂ ਭਾਰਤੀ ਸੈਨਿਕਾਂ ਦੀ ਹਿੰਮਤ ਤੇ ਬਹਾਦਰੀ ਨੇ ਉਨ੍ਹਾਂ ਨੂੰ ਬਾਹਰ ਕੱਢ ਸੁੱਟਿਆ। ਇਸ ਜੰਗ ਵਿੱਚ ਭਾਰਤੀ ਫੌਜ ਦੀ ਜਿੱਤ ਨੂੰ ਹਰ ਸਾਲ 26 ਜੁਲਾਈ ਨੂੰ ਵਿਜੈ ਦਿਵਸ ਵਜੋਂ ਮਨਾਇਆ ਜਾਂਦਾ ਹੈ।