ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਾਪਾਨ ਵਿੱਚ ਹੋਣ ਵਾਲੇ ਸਾਇੰਸ ਮੇਲੇ ਵਿੱਚ ਪੂਰੇ ਦੇਸ਼ ਵਿੱਚੋਂ 60 ਬੱਚੇ ਜਾਣਗੇ ਜਿਸ ਵਿੱਚੋਂ ਛੇ ਬੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਹਨ। ਅਸੀਂ ਅਧਿਆਪਕਾਂ ਨੂੰ ਪੜ੍ਹਾਈ ਦੇ ਵੱਖੋ-ਵੱਖ ਤਰੀਕੇ ਸਿੱਖਣ ਲਈ ਵਿਦੇਸ਼ਾਂ ਵਿੱਚ ਭੇਜ ਰਹੇ ਹਾਂ।
ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ‘ਚ 1,000 ਨਵੇਂ ਕਲਾਸ ਰੂਮ ਬਣਾਏ ਜਾਣਗੇ ਤੇ 10,000 ਦੀ ਮੁਰੰਮਤ ਕੀਤੀ ਜਾਵੇਗੀ। ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਤੁਹਾਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਤੱਪੜ ਨਹੀਂ ਮਿਲਣਗੇ। ਸਾਰੇ ਸਕੂਲਾਂ ਵਿੱਚ ਨਵਾਂ ਫਰਨੀਚਰ ਉਪਲਬਧ ਕੀਤਾ ਜਾਵੇਗਾ।