9 ਅਤੇ 10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ਦੀ ਮੇਜ਼ਬਾਨੀ ਲਈ ਰਾਸ਼ਟਰੀ ਰਾਜਧਾਨੀ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ। ਇਸ ਮੈਗਾ ਈਵੈਂਟ ‘ਚ ਹਿੱਸਾ ਲੈਣ ਲਈ ਦੁਨੀਆ ਭਰ ਦੇ ਪਤਵੰਤੇ ਦਿੱਲੀ ਪੁੱਜਣੇ ਸ਼ੁਰੂ ਹੋ ਗਏ ਹਨ। ਦਿੱਲੀ ‘ਚ ਹੋ ਰਹੀ ਜੀ-20 ਕਾਨਫਰੰਸ ਦੇ ਮੱਦੇਨਜ਼ਰ ਪੁਲਸ ਨੇ ਜੈਪੁਰ-ਦਿੱਲੀ ਹਾਈਵੇਅ ਤੋਂ ਗੁੜਗਾਓਂ ਅਤੇ ਦਿੱਲੀ ਜਾਣ ਵਾਲੇ ਡਰਾਈਵਰਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸੇ ਕਾਰਨ ਰੇਵਾੜੀ-ਦਿੱਲੀ ਸੈਕਸ਼ਨ ਦੀਆਂ 22 ਐਕਸਪ੍ਰੈਸ ਅਤੇ ਪੈਸੰਜਰ ਟਰੇਨਾਂ ਨੂੰ ਵੀ 4 ਦਿਨਾਂ ਲਈ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 2 ਰੇਲ ਸੇਵਾਵਾਂ ਨੂੰ ਡਾਇਵਰਟ ਕੀਤਾ ਗਿਆ ਹੈ ਅਤੇ 5 ਰੇਲ ਸੇਵਾਵਾਂ ਨੂੰ ਦਿੱਲੀ ਖੇਤਰ ਵਿੱਚ ਆਵਾਜਾਈ ਕਾਰਨਾਂ ਕਰਕੇ ਵਾਧੂ ਸਟਾਪੇਜ ਦਿੱਤਾ ਗਿਆ ਹੈ। ਇਹ ਟਰੇਨ 8 ਸਤੰਬਰ ਤੋਂ 11 ਸਤੰਬਰ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।
ਇਸ ਕਾਰਨ ਬੱਸ ਰਾਹੀਂ ਦਿੱਲੀ ਆਉਣ ਵਾਲੇ ਯਾਤਰੀਆਂ ਨੂੰ ਜ਼ਿਆਦਾ ਸਮਾਂ ਲੱਗ ਸਕਦਾ ਹੈ। ਭਾਰੀ ਵਾਹਨ KMP ਰਾਹੀਂ ਹੀ ਜਾਣਗੇ। ਇਸੇ ਤਰ੍ਹਾਂ, 8, 9 ਅਤੇ 10 ਸਤੰਬਰ ਲਈ, ਰੇਲਵੇ ਪ੍ਰਸ਼ਾਸਨ ਨੇ ਰੇਲਗੱਡੀ ਨੰਬਰ-14727 ਸ਼੍ਰੀਗੰਗਾਨਗਰ-ਰੇਵਾੜੀ-ਤਿਲਕ ਬ੍ਰਿਜ ਐਕਸਪ੍ਰੈਸ, ਰੇਲਗੱਡੀ ਨੰਬਰ-14030 ਮੇਰਠ-ਰੇਵਾੜੀ-ਸ਼੍ਰੀਗੰਗਾ ਨਗਰ, ਰੇਲਗੱਡੀ ਨੰਬਰ-14086 ਸਿਰਸਾ-ਰਿਵਾੜੀ-ਤਿਲਕ ਬ੍ਰਿਜ ਐਕਸਪ੍ਰੈਸ, ਟਰੇਨ ਨੰਬਰ-14085- ਤਿਲਕ ਬ੍ਰਿਜ-ਸਿਰਸਾ ਐਕਸਪ੍ਰੈਸ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ 9 ਸਤੰਬਰ ਲਈ, ਟਰੇਨ ਨੰਬਰ 04041, 04042, 04285, 04435, 04989, 04990 ਰੱਦ ਰਹਿਣਗੀਆਂ। 10 ਸਤੰਬਰ ਨੂੰ ਟਰੇਨ ਨੰਬਰ 04283, 04285, 04286, 04435, 04499, 04500, 04989, 04990 ਰੱਦ ਰਹਿਣਗੀਆਂ। ਇਸ ਤੋਂ ਇਲਾਵਾ 11 ਸਤੰਬਰ ਨੂੰ 04283 ਅਤੇ 04286 ਰੱਦ ਰਹਿਣਗੀਆਂ।

