ਕੋਲੰਬੋ, 9 ਸਤੰਬਰ (ਪ੍ਰੈਸ ਕੀ ਤਾਕਤ ਬਿਊਰੋ)
ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ‘ਸੁਪਰ ਫੋਰ’ ਮੈਚ ਲਈ ਰਾਖਵਾਂ ਦਿਨ ਰੱਖਣ ਦੇ ਏਸ਼ੀਅਨ ਕ੍ਰਿਕਟ ਕੌਂਸਲ (ਏਸੀਬੀ) ਦੇ ਫੈਸਲੇ ਨੂੰ ਸਰਬਸੰਮਤੀ ਨਾਲ ਲਿਆ ਗਿਆ ਫੈਸਲਾ ਕਰਾਰ ਦਿੱਤਾ ਹੈ, ਜਿਸ ‘ਤੇ ਸਾਰੇ ਚਾਰੇ ਕ੍ਰਿਕਟ ਬੋਰਡਾਂ ਨੇ ਨੇ ਸਹਿਮਤੀ ਜਤਾਈ ਸੀ। ਬੰਗਲਾਦੇਸ਼ ਦੇ ਮੁੱਖ ਕੋਚ ਚੰਡਿਕਾ ਹਥਰੂਸਿੰਘਾ ਨੇ ਸ਼ੁੱਕਰਵਾਰ ਨੂੰ ਇਸ ਫੈਸਲੇ ‘ਤੇ ਨਾਰਾਜ਼ਗੀ ਅਤੇ ਸ੍ਰੀਲੰਕਾ ਦੇ ਕੋਚ ਕ੍ਰਿਸ ਸਿਲਵਰਵੁੱਡ ਨੇ ਵੀ ਹੈਰਾਨੀ ਪ੍ਰਗਟਾਈ ਸੀ ਪਰ ਆਪਣੇ ਕੋਚ ਦੀਆਂ ਟਿੱਪਣੀਆਂ ਦੇ ਕੁਝ ਘੰਟਿਆਂ ਬਾਅਦ ਬੀਸੀਬੀ ਨੇ ਹੈਰਾਨੀਜਨਕ ਐਲਾਨ ਕਰਦਿਆਂ ਕਿਹਾ ਕਿ ਅਹਿਤਿਆਤਨ ਚੁੱਕੇ ਕਦਮ ਲਈ ‘ਸੁਪਰ ਫੋਰ’ ਪੜਾਅ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਚਾਰ ਟੀਮਾਂ ਤੋਂ ਸਰਬਸੰਮਤੀ ਨਾਲ ਮਨਜ਼ੂਰੀ ਮਿਲ ਗਈ ਹੈ।