No Result
View All Result
Wednesday, March 25, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

Sangrur News: ਸੀਐਮ ਭਗਵੰਤ ਮਾਨ ਵੱਲੋਂ ਮੀਟਿੰਗ ਰੱਦ ਕਰਨ ਤੋਂ ਭੜਕੇ ਰੋਡਵੇਜ਼ ਮੁਲਾਜ਼ਮ, 20 ਸਤੰਬਰ ਤੋਂ ਹੜਤਾਲ ਦਾ ਐਲਾਨ

Sangrur News: ਸੰਗਰੂਰ 'ਚ ਪੀਆਰਟੀਸੀ ਤੇ ਪਨਬੱਸ ਵਿੱਚ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਨੇ ਅੱਜ ਸੰਗਰੂਰ ਡਿੱਪੂ ਨੂੰ ਦੋ ਘੰਟੇ ਲਈ ਬੰਦ ਕਰਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਬੱਸ ਸਟੈਂਡ

admin by admin
in BREAKING, COVER STORY, INDIA, National, POLITICS, PUNJAB
0
BHAGWANT MANN LAUNCHES ONLINE PORTAL TO SEEK IDEAS FROM GOVERNMENT TEACHERS TO BRING SWEEPING REFORMS IN EDUCATION SYSTEM
0
SHARES
0
VIEWS
Share on FacebookShare on Twitter

Sangrur News: ਸੰਗਰੂਰ ‘ਚ ਪੀਆਰਟੀਸੀ ਤੇ ਪਨਬੱਸ ਵਿੱਚ ਠੇਕੇ ‘ਤੇ ਕੰਮ ਕਰਦੇ ਮੁਲਾਜ਼ਮਾਂ ਨੇ ਅੱਜ ਸੰਗਰੂਰ ਡਿੱਪੂ ਨੂੰ ਦੋ ਘੰਟੇ ਲਈ ਬੰਦ ਕਰਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਬੱਸ ਸਟੈਂਡ ਦੇ ਅੰਦਰੋਂ ਲਾਊਡਸਪੀਕਰ ਰਾਹੀਂ ਸਵਾਰੀਆਂ ਨੂੰ ਆਪਣੀ ਦਰਦ ਭਰੀ ਕਹਾਣੀ ਸੁਣਾ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ 20 ਸਤੰਬਰ ਤੋਂ ਹੜਤਾਲ ਸ਼ੁਰੂ ਹੋਏਗੀ।

ਪੰਜਾਬ ‘ਚ ਕੈਪਟਨ ਸਰਕਾਰ ਦੇ ਸਮੇਂ ਤੋਂ ਹੀ ਪੰਜਾਬ ਰੋਡਵੇਜ਼ ਤੇ ਪਨਬੱਸ ‘ਚ ਠੇਕੇ ‘ਤੇ ਕੰਮ ਕਰਦੇ ਮੁਲਾਜ਼ਮ ਰੋਸ ਪ੍ਰਦਰਸ਼ਨ ਕਰਦੇ ਆ ਰਹੇ ਹਨ। ਅੱਜ ਉਨ੍ਹਾਂ ਨੇ ਸੰਗਰੂਰ ਬੱਸ ਸਟੈਂਡ ‘ਚ ਦੋ ਘੰਟੇ ਤੱਕ ਪ੍ਰਦਰਸ਼ਨ ਕੀਤਾ। ਇੱਥੇ ਉਨ੍ਹਾਂ ਨੇ ਬੱਸ ਸਟੈਂਡ ਦੇ ਅੰਦਰ ਲਾਊਡ ਸਪੀਕਰ ਲਗਾ ਕੇ ਨਾਅਰੇਬਾਜ਼ੀ ਕੀਤੀ ਤੇ ਆਉਣ-ਜਾਣ ਵਾਲੇ ਤੇ ਬੱਸਾਂ ਵਿੱਚ ਬੈਠੇ ਯਾਤਰੀਆਂ ਨੂੰ ਆਪਣੀ ਦਰਦ ਭਰੀ ਕਹਾਣੀ ਦੱਸੀ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਉਨ੍ਹਾਂ ਨਾਲ ਕਿਵੇਂ ਵਿਸ਼ਵਾਸ਼ਘਾਤ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਸੰਗਰੂਰ ਦੇ ਚੌਕ ਵਿੱਚ ਜਾ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।

ਪ੍ਰਦਰਸ਼ਨ ਕਰ ਰਹੇ ਠੇਕਾ ਅਧਾਰ ਮੁਲਾਜ਼ਮਾਂ ਨੇ ਕਿਹਾ ਕਿ ਸਾਡੀਆਂ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕੋਈ ਫੈਸਲਾ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਦੋ ਵਾਰ ਸਾਡੀ ਮੀਟਿੰਗ ਰੱਦ ਹੋ ਚੁੱਕੀ ਹੈ। ਅੱਜ 14 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੀਟਿੰਗ ਹੋਣੀ ਸੀ ਜੋ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਸਾਨੂੰ 29 ਸਤੰਬਰ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ ਪਰ ਵਾਰ-ਵਾਰ ਮੀਟਿੰਗਾਂ ਰੱਦ ਹੋਣ ਕਾਰਨ ਅਸੀਂ ਪ੍ਰੇਸ਼ਾਨ ਹਾਂ।

ਉਨ੍ਹਾਂ ਕਿਹਾ ਕਿ ਹੁਣ ਅਸੀਂ 20 ਸਤੰਬਰ ਤੋਂ ਹੜਤਾਲ ‘ਤੇ ਜਾਵਾਂਗੇ। ਇਹ ਮੌਕੇ ‘ਤੇ ਫੈਸਲਾ ਲਿਆ ਜਾਏਗਾ ਕਿ ਇਹ ਹੜਤਾਲ ਇੱਕ ਦਿਨ ਲਈ ਹੋਵੇਗੀ ਜਾਂ 29 ਸਤੰਬਰ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਾਨੂੰ ਰੈਗੂਲਰ ਕੀਤਾ ਜਾਵੇ, ਬਾਕੀ ਮੁਲਾਜ਼ਮਾਂ ਵਾਂਗ ਤਨਖ਼ਾਹ ਦਿੱਤੀ ਜਾਵੇ ਤੇ ਪੰਜਾਬ ਸਰਕਾਰ 10,000 ਨਵੀਆਂ ਬੱਸਾਂ ਪਾਏ।

Post Views: 180
Tags: @Bhagwant Mann#latestnews #breakingnews #news #gmanewslatest #hindinews #livenews #topnews #gmanewstoday #newstoday #todaylatestnews #trendingnewsbhagwant maanbhagwant maan aapbhagwant maan latest newsbhagwant maan livebhagwant maan newsbhagwant maan speechbhagwant mann aapbhagwant mann latest newsbhagwant mann latest speechbhagwant mann livebhagwant mann newsbhagwant mann speechcm bhagwant maancm bhagwant mannlatest punjabi newsPunjabpunjab cm bhagwant mannpunjabi news
Previous Post

ਸੁਪਰੀਮ ਕੋਰਟ ਦੇ ਕੇਸਾਂ ਬਾਰੇ ਕੌਮੀ ਨਿਆਂਇਕ ਡੇਟਾ ਗਰਿੱਡ ’ਤੇ ਮਿਲੇਗੀ ਜਾਣਕਾਰੀ

Next Post

ਮਰਾਠਾ ਰਾਖਵਾਂਕਰਨ: ਸ਼ਿੰਦੇ ਨਾਲ ਮੁਲਾਕਾਤ ਮਗਰੋਂ ਮਨੋਜ ਜਰਾਂਗੇ ਵੱਲੋਂ ਭੁੱਖ ਹੜਤਾਲ ਸਮਾਪਤ

Next Post
ਮਰਾਠਾ ਰਾਖਵਾਂਕਰਨ: ਸ਼ਿੰਦੇ ਨਾਲ ਮੁਲਾਕਾਤ ਮਗਰੋਂ ਮਨੋਜ ਜਰਾਂਗੇ ਵੱਲੋਂ ਭੁੱਖ ਹੜਤਾਲ ਸਮਾਪਤ

ਮਰਾਠਾ ਰਾਖਵਾਂਕਰਨ: ਸ਼ਿੰਦੇ ਨਾਲ ਮੁਲਾਕਾਤ ਮਗਰੋਂ ਮਨੋਜ ਜਰਾਂਗੇ ਵੱਲੋਂ ਭੁੱਖ ਹੜਤਾਲ ਸਮਾਪਤ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982