ਅੱਜ ਇਥੇ ਵਿਸ਼ਵ ਕੱਪ ਕ੍ਰਿਕਟ ’ਚ ਬੰਗਲਾਦੇਸ਼ ਨੇ ਭਾਰਤ ਖ਼ਿਲਾਫ਼ ਪਹਿਲਾਂ ਖੇਡਦਿਆਂ ਨਿਰਧਾਰਤ 50 ਓਵਰਾਂ ਵਿੱਚ 8 ਵਿਕਟਾਂ ’ਤੇ 256 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਕਪਤਾਨ ਨਜਮੁਲ ਹੁਸੈਨ ਸ਼ਾਂਤੋ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸਟਾਰ ਆਲਰਾਊਂਡਰ ਅਤੇ ਕਪਤਾਨ ਸ਼ਾਕਬਿ ਸੱਟ ਕਾਰਨ ਖੇਡ ਤੋਂ ਬਾਹ ਹੈ। ਭਾਰਤ ਨੇ ਟੀਮ ਵਿੱਚ ਕੋਈ ਤਬਦੀਲੀ ਨਹੀਂ ਕੀਤੀ।