No Result
View All Result
Thursday, February 12, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਪਟਿਆਲਾ ਜ਼ਿਲ੍ਹੇ ਦੇ ਦਰਜਨ ਦੇ ਕਰੀਬ ਪਿੰਡਾਂ ‘ਚ ਕੁਦਰਤੀ ਮਲਚਿੰਗ ਨਾਲ ਹੁੰਦੇ ਪਰਾਲੀ ਦਾ ਨਿਪਟਾਰਾ ਤੇ ਕਣਕ ਦੀ ਬਿਜਾਈ

admin by admin
in BREAKING, COVER STORY, PUNJAB
0
ਪਟਿਆਲਾ ਜ਼ਿਲ੍ਹੇ ਦੇ ਦਰਜਨ ਦੇ ਕਰੀਬ ਪਿੰਡਾਂ ‘ਚ ਕੁਦਰਤੀ ਮਲਚਿੰਗ ਨਾਲ ਹੁੰਦੇ ਪਰਾਲੀ ਦਾ ਨਿਪਟਾਰਾ ਤੇ ਕਣਕ ਦੀ ਬਿਜਾਈ
0
SHARES
0
VIEWS
Share on FacebookShare on Twitter

-ਭਾਰੀ ਜ਼ਮੀਨ ‘ਚ ਝੋਨੇ ਦੀ ਖੜੀ ਫ਼ਸਲ ‘ਚ ਕਣਕ ਦੀ ਬਿਜਾਈ ਇਕ ਢੁਕਵੀਂ ਵਿਧੀ : ਖੇਤੀਬਾੜੀ ਅਫ਼ਸਰ

ਪਟਿਆਲਾ/ਦੁਧਨਸਾਧਾਂ, 24 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਪਟਿਆਲਾ ਜ਼ਿਲ੍ਹੇ ਦੀ ਦੁਧਨਸਾਧਾਂ ਸਬ ਡਵੀਜ਼ਨ ‘ਚ ਦਰਜਨ ਦੇ ਕਰੀਬ ਪਿੰਡ ਵਿੱਚ ਝੋਨੇ ਦੀ ਬਾਸਮਤੀ ਕਿਸਮ ਦੀ ਖੇਤੀ ਕੀਤੀ ਜਾਂਦੀ ਹੈ, ਜਿਥੇ ਕਿਸਾਨਾਂ ਵੱਲੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਕੁਦਰਤੀ ਮਲਚਿੰਗ ਦੀ ਵਿਧੀ ਨਾਲ ਖੇਤਾਂ ਵਿੱਚ ਮਿਲਾਉਣ ਅਤੇ ਝੋਨੇ ਨੂੰ ਅਖੀਰਲਾ ਪਾਣੀ ਲਗਾਉਣ ਸਮੇਂ ਹੀ ਬਿਨਾਂ ਮਸ਼ੀਨਰੀ ਦੀ ਵਰਤੋਂ ਕੀਤਿਆਂ ਕਣਕ ਦਾ ਛਿੱਟਾ ਦੇ ਦਿੱਤਾ ਜਾਂਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਬਲਾਕ ਦੁਧਨਸਾਧਾਂ ਦੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਵਿਮਲਪ੍ਰੀਤ ਸਿੰਘ ਨੇ ਦੱਸਿਆ ਕਿ ਦੁਧਨਸਾਧਾਂ ਸਬ ਡਵੀਜ਼ਨ ਦੇ ਪਿੰਡ ਖਾਨਸਾ, ਰੱਤਾ ਖੇੜਾ, ਮਹਿਤਾਬਗੜ੍ਹ, ਰੋਸ਼ਨਪੁਰ, ਖਤੋਲੀ, ਬੁੱਧ ਮੋਰ, ਖਰਾਬਗੜ੍ਹ, ਜੋਧਪੁਰ, ਬਿੰਜਲ, ਮਹਿਮੂਦਪੁਰ ਰੁੜਕੀ, ਦੁੱਧਨ ਗੁੱਜਰਾ, ਰੋਹੜ ਜੰਗੀਰ, ਲਹਿਰ ਜੰਗੀਰ ਪਿੰਡਾਂ ਵਿੱਚ ਕਿਸਾਨ ਜਦੋਂ ਖ਼ਾਸਕਰ ਬਾਸਮਤੀ ਝੋਨੇ ਨੂੰ ਅਖੀਰਲਾ ਪਾਣੀ ਲਾਉਂਦੇ ਹਨ ਅਤੇ ਉਸ ਸਮੇਂ ਹੀ ਕਿਸਾਨਾਂ ਵੱਲੋਂ ਖੇਤਾਂ ਵਿੱਚ ਕਣਕ ਦਾ ਛਿੱਟਾ ਦੇ ਦਿੱਤਾ ਜਾਂਦਾ ਹੈ। ਇਸ ਉਪਰੰਤ ਝੋਨਾ ਪੱਕਣ ‘ਤੇ ਉਸ ਦੀ ਵਾਢੀ ਹੱਥਾਂ ਨਾਲ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਬਾਸਮਤੀ ਲਗਾਉਣ ਅਤੇ ਖੜੇ ਝੋਨੇ ‘ਚ ਕਣਕ ਦਾ ਛਿੱਟਾ ਦੇਣ ਵਾਲੇ ਕਿਸਾਨ ਖੇਤਾਂ ਨੂੰ ਅੱਗ ਨਹੀਂ ਲਗਾਉਂਦੇ, ਕਿਉਂਕਿ ਉਹਦੇ ਵਿੱਚ ਕਣਕ ਦੀ ਜਰਮੀਨੇਸ਼ਨ ਹੋਈ ਹੁੰਦੀ ਹੈ, ਭਾਵ ਕਣਕ ਉੱਗੀ ਹੁੰਦੀ ਹੈ ਅਤੇ ਤਕਰੀਬਨ ਦਿੱਖਣ ਵੀ ਲੱਗ ਜਾਂਦੀ ਹੈ ਅਤੇ ਫਿਰ ਉਹ ਝੋਨੇ ਜਾਂ ਬਾਸਮਤੀ ਦੀ ਕਟਾਈ ਉਪਰੰਤ ਇਸ ਕਣਕ ਨੂੰ ਪਹਿਲਾ ਪਾਣੀ ਲਾ ਦਿੰਦੇ ਹਨ ਤੇ ਪਾਣੀ ਤੋਂ ਪਹਿਲਾਂ ਯੂਰੀਆ ਤੇ ਡੀਏਪੀ ਪਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿਹੜੀ ਖੜੀ ਪਰਾਲੀ ਜਾਂ ਫੂਸ ਜਾਂ ਕਰਚੇ ਹੁੰਦੇ ਹਨ ਉਹ ਪਾਣੀ ਦੇ ਨਾਲ ਰਲ ਜਾਂਦੇ ਹਨ ਇਹ ਇਕ ਕੁਦਰਤੀ ਤੌਰ ਤੇ ਮਲਚਰ ਦਾ ਕੰਮ ਕਰਦੇ ਹਨ।
ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਹ ਵਿਧੀ ਭਾਰੀਆਂ ਜ਼ਮੀਨਾਂ ਵਿੱਚ ਜਿਥੇ ਪਾਣੀ ਜਜ਼ਬ ਹੋਣ ਵਿੱਚ ਸਮਾਂ ਲੱਗਦਾ ਹੈ, ਉਥੇ ਇਹ ਵਿਧੀ ਬਹੁਤ ਕਾਮਯਾਬ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਖਾਦਾਂ ਦੀ ਵਰਤੋਂ ਵੀ ਇਸ ਜ਼ਮੀਨ ਵਿੱਚ ਬਹੁਤ ਘੱਟਦੀ ਹੁੰਦੀ ਹੈ।
ਫੋਟੋ : ਖੇਤੀਬਾੜੀ ਅਫ਼ਸਰ ਵਿਮਲਪ੍ਰੀਤ ਸਿੰਘ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ।

Post Views: 113
Tags: Chandigarhlatest news punjabnews punjabnews punjabiPatialapatiala breaking newspatiala latest newspatiala newspatiala news todaypunjab latest newsPunjab news todaypunjab weather newspunjabi newstoday news punjab
Previous Post

ਐਸ.ਜੀ.ਪੀ.ਸੀ. ਚੋਣਾਂ ਲਈ ਵੋਟ ਬਣਾਉਣ ਦਾ ਕੰਮ ਜਾਰੀ

Next Post

ਜ਼ਿਲ੍ਹਾ ਸਵੀਪ ਟੀਮ ਵੱਲੋਂ ਦਸਹਿਰਾ ਗਰਾਊਂਡ ਵਿਖੇ ਵੋਟਰ ਪੰਜੀਕਰਣ ਦਾ ਦਿੱਤਾ ਸੁਨੇਹਾ

Next Post
ਜ਼ਿਲ੍ਹਾ ਸਵੀਪ ਟੀਮ ਵੱਲੋਂ ਦਸਹਿਰਾ ਗਰਾਊਂਡ ਵਿਖੇ ਵੋਟਰ ਪੰਜੀਕਰਣ ਦਾ ਦਿੱਤਾ ਸੁਨੇਹਾ

ਜ਼ਿਲ੍ਹਾ ਸਵੀਪ ਟੀਮ ਵੱਲੋਂ ਦਸਹਿਰਾ ਗਰਾਊਂਡ ਵਿਖੇ ਵੋਟਰ ਪੰਜੀਕਰਣ ਦਾ ਦਿੱਤਾ ਸੁਨੇਹਾ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982