ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਇੱਥੇ ਰਾਜਨੰਦਗਾਉਂ ਜ਼ਿਲ੍ਹਾ ਹੈੱਡਕੁਆਰਟਰ ’ਤੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਛੱਤੀਸਗੜ੍ਹ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਜੇਕਰ ਸੂਬੇ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣੀ ਤਾਂ ਸਿਹਤ ਸਹਾਇਤਾ ਯੋਜਨਾ ਤਹਤਿ ਗਰੀਬ ਵਰਗ ਦੇ ਲੋਕਾਂ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ’ਤੇ ਖੇਤ ਮਜ਼ਦੂਰਾਂ ਨੂੰ ਸੱਤ ਹਜ਼ਾਰ ਦੀ ਥਾਂ 10 ਹਜ਼ਾਰ ਰੁਪਏ ਪ੍ਰਤੀ ਸਾਲ ਦਿੱਤੇ ਜਾਣਗੇ। ਰਾਹੁਲ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਗਰੀਬਾਂ, ਮਜ਼ਦੂਰਾਂ, ਕਿਸਾਨਾਂ, ਪੱਛੜੇ ਵਰਗਾਂ, ਆਦਿਵਾਸੀਆਂ ਅਤੇ ਦਲਤਿਾਂ ਦੀ ਸਰਕਾਰ ਹੈ, ਜੋ ਉਨ੍ਹਾਂ ਦੇ ਦਿਲ ਦੀ ਗੱਲ ਸੁਣਦੀ ਹੈ। ਉਨ੍ਹਾਂ ਕਿਹਾ, ‘‘ਤੁਹਾਨੂੰ ਬੋਲਣ ਦੀ ਲੋੜ ਨਹੀਂ ਹੈ, ਤੁਹਾਡੇ ਦਿਲ ਦੀ ਜੋ ਆਵਾਜ਼ ਹੁੰਦੀ ਹੈ, ਅਸੀਂ ਉਹ ਸੁਣ ਲੈਂਦੇ ਹਾਂ। ਅੱਜ ਸਵੇਰੇ ਕਿਸਾਨਾਂ ਨਾਲ, ਮਜ਼ਦੂਰਾਂ ਨਾਲ ਬਘੇਲ ਜੀ ਅਤੇ ਮੈਂ ਥੋੜਾ ਕੰਮ ਕੀਤਾ, ਗੱਲਬਾਤ ਕੀਤੀ। ਕਿਸਾਨਾਂ ਨੇ ਸਾਨੂੰ ਕਿਹਾ ਕਿ ਕਾਂਗਰਸ ਸਰਕਾਰ ਨੇ ਉਨ੍ਹਾਂ ਲਈ ਪੰਜ ਸਾਲ ਵਿੱਚ ਜੋ ਕੀਤਾ ਹੈ, ਉਹ ਕਿਸੇ ਵੀ ਸਰਕਾਰ ਨੇ ਵੀ ਨਹੀਂ ਕੀਤਾ ਹੈ।’’ ਰਾਹੁਲ ਨੇ ਕਿਹਾ ਕਿ ਕਈ ਰਾਜਾਂ ਵਿੱਚ ਭਾਜਪਾ ਦੀ ਸਰਕਾਰ ਹੈ ਪਰ ਉਨ੍ਹਾਂ ਨੇ ਕਤਿੇ ਵੀ ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਕੀਤਾ ਹੈ। ਉਨ੍ਹਾਂ ਸਰਕਾਰ ਬਣਨ ’ਤੇ ਦੇਸ਼ ਵਿੱਚ ਜਾਤੀ ਜਨਗਣਨਾ ਕਰਵਾਉਣ ਦਾ ਵਾਅਦਾ ਵੀ ਦੁਹਰਾਇਆ।
ਕਾਂਗਰਸ ਨੇਤਾ ਨੇ ਕਿਸਾਨਾਂ ਨਾਲ ਵੱਢਿਆ ਝੋਨਾ
ਰਾਏਪੁਰ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਰਾਏਪੁਰ ਨੇੜੇ ਇੱਕ ਪਿੰਡ ਵਿੱਚ ਕਿਸਾਨਾਂ ਨਾਲ ਝੋਨਾ ਵੱਢਿਆ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਵਿੱਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਦੇ ਕਿਸਾਨ ਪੱਖੀ ਮਾਡਲ ਨੂੰ ਪੂਰੇ ਦੇਸ਼ ਵਿੱਚ ਦੁਹਰਾਇਆ ਜਾਵੇਗਾ। ਰਾਹੁਲ ਗਾਂਧੀ ਨੇ ਚੁਣਾਵੀ ਸੂਬੇ ਛੱਤੀਸਗੜ੍ਹ ਵਿੱਚ ਕਾਂਗਰਸ ਸਰਕਾਰ ਦੀਆਂ ਕਿਸਾਨਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਪੰਜ ਯੋਜਨਾਵਾਂ ਦਾ ਜ਼ਿਕਰ ਕੀਤਾ, ਜਨਿ੍ਹਾਂ ਵਿੱਚ ਕਰਜ਼ਾ ਮੁਆਫ਼ੀ ਅਤੇ ਸਬਸਿਡੀ ਸ਼ਾਮਲ ਹਨ। ਰਾਹੁਲ ਨੇ ਬਾਅਦ ਵਿੱਚ ਐਕਸ ’ਤੇ ਪੋਸਟ ਕਰਦਿਆਂ ਕਿਹਾ, ‘‘ਜੇਕਰ ਕਿਸਾਨ ਖੁਸ਼ ਹੈ ਤਾਂ ਭਾਰਤ ਖੁਸ਼ ਹੈ।’’ ਪਾਰਟੀ ਦੇ ਇੱਕ ਕਾਰਕੁਨ ਨੇ ਦੱਸਿਆ ਕਿ ਰਾਹੁਲ ਨੇ ਅੱਜ ਸਵੇਰੇ ਕਠੀਆ ਪਿੰਡ ਦਾ ਦੌਰਾ ਕੀਤਾ ਅਤੇ ਕਿਸਾਨਾਂ ਦੇ ਮਜ਼ਦੂਰਾਂ ਨਾਲ ਝੋਨੇ ਦੀ ਫ਼ਸਲ ਵੱਢੀ। ਇਸ ਮੌਕੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਉਪ ਮੁੱਖ ਮੰਤਰੀ ਟੀਐੱਸ ਸਿੰਘ ਦਿਓ ਵੀ ਹਾਜ਼ਰ ਸਨ। ਕਾਂਗਰਸ ਨੇ ਰਾਹੁਲ ਗਾਂਧੀ ਦੀਆਂ ਕਿਸਾਨਾਂ ਨਾਲ ਝੋਨੇ ਦੇ ਖੇਤ ’ਚ ਕੰਮ ਕਰਨ ਮੌਕੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਰਾਹੁਲ ਗਾਂਧੀ ਨੇ ਇਹੀ ਤਸਵੀਰਾਂ ਆਪਣੇ ਐਕਸ ਹੈਡਲ ’ਤੇ ਪੋਸਟ ਕਰਦਿਆਂ ਲਿਖਿਆ, ‘‘ਕਿਸਾਨ ਖੁਸ਼ਹਾਲ ਹੈ ਤਾਂ ਭਾਰਤ ਖੁਸ਼ਹਾਲ ਹੈ! ਕਿਸਾਨਾਂ ਲਈ ਕਾਂਗਰਸ ਸਰਕਾਰ ਦੇ ਪੰਜ ਸਭ ਤੋਂ ਬਿਹਤਰੀਨ ਕੰਮ, ਜਨਿ੍ਹਾਂ ਨੇ ਉਨ੍ਹਾਂ ਨੂੰ ਭਾਰਤ ਵਿੱਚੋਂ ਸਭ ਤੋਂ ਖੁਸ਼ਹਾਲ ਬਣਾਇਆ, ਪਹਿਲਾ ਝੋਨੇ ’ਤੇ ਐੱਮਐੱਸਪੀ 2640 ਰੁਪਏ ਪ੍ਰਤੀ ਕੁਇੰਟਲ, ਦੂਜੀ 26 ਲੱਖ ਕਿਸਾਨਾਂ ਨੂੰ 23 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ, ਤੀਜੀ 19 ਲੱਖ ਕਿਸਾਨਾਂ ਦਾ 10 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ਼, ਚੌਥੀ ਬਜਿਲੀ ਦਾ ਬਿੱਲ ਅੱਧਾ, ਪੰਜਵੀਂ ਪੰਜ ਲੱਖ ਖੇਤੀ ਮਜ਼ਦੂਰਾਂ ਨੂੰ ਸੱਤ ਹਜ਼ਾਰ ਰੁਪਏ ਪ੍ਰਤੀ ਸਾਲ। ਇੱਕ ਅਜਿਹਾ ਮਾਡਲ, ਜਿਸ ਨੂੰ ਅਸੀਂ ਪੂਰੇ ਭਾਰਤ ਵਿੱਚ ਦੁਹਰਾਵਾਂਗੇ।’’ ਇਹ ਸਾਰੀਆਂ ਯੋਜਨਾਵਾਂ 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਸੱਤਾ ’ਚ ਆਉਣ ਮਗਰੋਂ ਭੁਪੇਸ਼ ਬਘੇਲ ਸਰਕਾਰ ਨੇ ਸ਼ੁਰੂ ਕੀਤੀਆਂ ਸੀ।