ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਅੱਜ ਆਪਣਾ 50ਵਾਂ ਜਨਮ ਦਿਨ ਮਨਾਇਆ। ਇਸ ਖ਼ਾਸ ਮੌਕੇ ਉਸ ਦੇ ਚਾਹੁਣ ਵਾਲਿਆਂ ਤੇ ਫਿਲਮੀ ਹਸਤੀਆਂ ਨੇ ਉਸ ਨੂੰ ਢੇਰ ਸਾਰੀਆਂ ਮੁਬਾਰਕਾਂ ਦਿੱਤੀਆਂ। ਸ਼ਿਲਪਾ ਸ਼ੈਟੀ ਨੇ ਇੰਸਟਾਗ੍ਰਾਮ ’ਤੇ ਐਸ਼ਵਰਿਆ ਨਾਲ ਇੱਕ ਤਸਵੀਰ ਸਾਂਝੀ ਕਰ ਕੇ ਉਸ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਉਸ ਨੇ ਐਸ਼ਵਰਿਆ ਲਈ ਪਿਆਰ, ਖ਼ੁਸ਼ੀ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ ਹੈ। ਅਨੁਸਕਾ ਸ਼ਰਮਾ ਨੇ ਵੀ ਐਸ਼ਵਰਿਆ ਦੀ ਤਸਵੀਰ ਸਾਂਝੀ ਕਰਦਿਆਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਇਸੇ ਤਰ੍ਹਾਂ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਨੇ ਆਪਣੀ ਕੰਪਨੀ ਭੰਸਾਲੀ ਪ੍ਰੋਡਕਸ਼ਨਜ਼ ਦੇ ਇੰਸਟਾਗ੍ਰਾਮ ਖਾਤੇ ’ਤੇ ਪੋਸਟ ਸਾਂਝੀ ਕਰਦਿਆਂ ਐਸ਼ਵਰਿਆਂ ਨੂੰ ਪ੍ਰੋਡਕਸ਼ਨਜ਼ ਹਾਊਸ ਵੱਲੋਂ ਬਣਾਈਆਂ ਵੱਖ-ਵੱਖ ਫਿਲਮਾਂ ਵਿੱਚ ਨਿਭਾਏ ਗਏ ਕਿਰਦਾਰਾਂ ਦੇ ਨਾਂ ਲਿਖ ਕੇ ਉਸ ਦੀ ਅਦਾਕਾਰੀ ਦੀ ਸ਼ਲਾਘਾ ਕਰਦਿਆਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਐਸ਼ਵਰਿਆ ਨੇ ਭੰਸਾਲੀ ਦੀਆਂ ‘ਹਮ ਦਿਲ ਦੇ ਚੁੱਕੇ ਸਨਮ’, ‘ਦੇਵਦਾਸ’ ਅਤੇ ‘ਗੁਜ਼ਾਰਿਸ਼’ ਫਿਲਮਾਂ ਵਿੱਚ ਕੰਮ ਕੀਤਾ ਹੈ। ਐਸ਼ਵਰਿਆ ਨੇ ਆਪਣੇ ਫਿਲਮ ਸਫ਼ਰ ਦੀ ਸ਼ੁਰੂਆਤ ਸਾਲ 1997 ਵਿੱਚ ਨਿਰਦੇਸ਼ਕ ਮਨੀ ਰਤਨਮ ਦੀ ਤਾਮਿਲ ਫਿਲਮ ‘ਇਰੂਵਰ’ ਤੋਂ ਕੀਤੀ ਸੀ।