ਨਵੀਂ ਦਿੱਲੀ, 6 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ)
ਬੰਗਲਾਦੇਸ਼ ਦੇ ਕਪਤਾਨ ਸ਼ਾਕਬਿ ਅਲ ਹਸਨ ਨੇ ਅੱਜ ਇਥੇ ਆਈਸੀਸੀ ਇਕ ਦਿਨਾਂ ਵਿਸ਼ਵ ਕੱਪ ਕ੍ਰਿਕਟ ਵਿਚ ਸ੍ਰੀਲੰਕਾ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੰਗਲਾਦੇਸ਼ ਨੇ ਇੱਕ ਬਦਲਾਅ ਕੀਤਾ ਅਤੇ ਮੁਸਤਫਜਿ਼ੁਰ ਰਹਿਮਾਨ ਦੀ ਜਗ੍ਹਾ ਤਨਜੀਦ ਹਸਨ ਨੂੰ ਟੀਮ ਵਿੱਚ ਸ਼ਾਮਲ ਕੀਤਾ। ਭਾਰਤ ਖ਼ਿਲਾਫ਼ ਪਿਛਲੇ ਮੈਚ ‘ਚ ਕਰਾਰੀ ਹਾਰ ਝੱਲਣ ਵਾਲੀ ਲੰਕਾ ਨੇ ਵੀ ਦੋ ਬਦਲਾਅ ਕੀਤੇ ਹਨ ਅਤੇ ਦਿਮੁਤ ਕਰੁਣਾਰਤਨੇ ਅਤੇ ਦੁਸ਼ਾਨ ਹੇਮੰਤ ਦੀ ਜਗ੍ਹਾ ਕੁਸਲ ਪਰੇਰਾ ਅਤੇ ਧਨੰਜੇ ਡੀ ਸਿਲਵਾ ਨੂੰ ਟੀਮ ‘ਚ ਸ਼ਾਮਲ ਕੀਤਾ ਹੈ।

