No Result
View All Result
Tuesday, February 17, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਕ੍ਰਿਕਟ ਵਿਸ਼ਵ ਕੱਪ ’ਚ ਇੰਗਲੈਂਡ ਦੀ ਦੂਜੀ ਜਿੱਤ

admin by admin
in BREAKING, COVER STORY, SPORTS, WORLD
0
0
SHARES
0
VIEWS
Share on FacebookShare on Twitter

ਇੰਗਲੈਂਡ ਨੇ ਅੱਜ ਇਥੇ ਕ੍ਰਿਕਟ ਵਿਸ਼ਵ ਕੱਪ ਵਿਚ ਨੈਦਰਲੈਂਡਜ਼ ਨੂੰ 160 ਦੌੜਾਂ ਨਾਲ ਹਰਾ ਕੇ ਇਸ ਟੂਰਨਾਮੈਂਟ ਵਿੱਚ ਦੂਜੀ ਜਿੱਤ ਦਰਜ ਕੀਤੀ ਹੈ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ’ਤੇ 339 ਦੌੜਾਂ ਬਣਾਈਆਂ ਅਤੇ ਡੱਚ ਟੀਮ ਨੂੰ 37.2 ਓਵਰਾਂ ਵਿੱਚ 179 ਦੌੜਾਂ ’ਤੇ ਸਮੇਟ ਦਿੱਤਾ। ਇਸ ਤਰ੍ਹਾਂ ਇੰਗਲੈਂਡ ਨੇ ਚੈਂਪੀਅਨਜ਼ ਟਰਾਫੀ ਵਿੱਚ ਦਾਖਲੇ ਲਈ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਮੈਚ ਦੌਰਾਨ ਬੈੱਨ ਸਟੋਕਸ ਨੇ 84 ਗੇਂਦਾਂ ਵਿੱਚ 108 ਦੌੜਾਂ ਦੀ ਪਾਰੀ ਖੇਡੀ ਜਦੋਂਕਿ ਡੇਵਿਡ ਮਲਾਨ ਨੇ 87 ਤੇ ਕ੍ਰਿਸ ਵੋਕਜ਼ ਨੇ 51 ਦੌੜਾਂ ਦਾ ਯੋਗਦਾਨ ਪਾਇਆ। ਇਸ ਦੇ ਜਵਾਬ ਵਿੱਚ ਨੈਦਰਲੈਂਡਜ਼ ਦੇ ਬੱਲੇਬਾਜ਼ ਤੇਜਾ ਨਿਦਾਮਾਨੁਰੂ ਨੇ ਟੀਮ ਲਈ ਸਭ ਤੋਂ ਵੱਧ ਨਾਬਾਦ 41 ਦੌੜਾਂ ਬਣਾਈਆਂ ਜਦੋਂ ਵੈਸਲੇ ਬਰੇਸੀ ਨੇ 37, ਸਾਈਬਰੈਂਡ ਐਂਜਲਬਰੈਚ ਨੇ 33 ਅਤੇ ਸਕੋਟ ਐਡਵਰਡਜ਼ ਨੇ 38 ਦੌੜਾਂ ਬਣਾਈਆਂ। ਇੰਗਲੈਂਡ ਲਈ ਫਿਰਕੀ ਗੇਂਦਬਾਜ਼ ਆਦਿਲ ਰਾਸ਼ਿਦ ਤੇ ਮੋਈਨ ਅਲੀ ਨੇ ਕ੍ਰਮਵਾਰ 54 ਤੇ 42 ਦੌੜਾਂ ਦੇ ਕੇ ਤਿੰਨ-ਤਿੰਨ ਵਿਕਟਾਂ ਲਈਆਂ। ਇੰਗਲੈਂਡ ਹੁਣ 11 ਨਵੰਬਰ ਨੂੰ ਪਾਕਿਸਤਾਨ ਖਿਲਾਫ਼ ਆਖਰੀ ਲੀਗ ਮੁਕਾਬਲਾ ਖੇਡੇਗਾ। -ਪੀਟੀਆਈ

ਨਿਊਜ਼ੀਲੈਂਡ ਅਤੇ ਸ੍ਰੀਲੰਕਾ ਵਿਚਾਲੇ ਮੁਕਾਬਲਾ ਅੱਜ

ਕ੍ਰਿਕਟ ਵਿਸ਼ਵ ਕੱਪ ਦੇ ਸ਼ੁਰੂਆਤੀ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਮਗਰੋਂ ਨਿਊਜ਼ੀਲੈਂਡ ਦੀ ਖੇਡ ਬਹੁਤੀ ਚੰਗੀ ਨਹੀਂ ਰਹੀ ਅਤੇ ਹੁਣ ਸ੍ਰੀਲੰਕਾ ਖ਼ਿਲਾਫ਼ ਇੱਥੇ ਭਲਕੇ ਹੋਣ ਵਾਲੇ ‘ਕਰੋ ਜਾਂ ਮਰੋ’ ਦੇ ਮੁਕਾਬਲੇ ਵਿੱਚ ਉਸ ਨੂੰ ਹਰ ਹਾਲਤ ਵਿੱਚ ਲੈਅ ਹਾਸਲ ਕਰਨੀ ਪਵੇਗੀ। ਨਿਊਜ਼ੀਲੈਂਡ ਦੇ ਆਖ਼ਰੀ ਲੀਗ ਮੈਚ ’ਤੇ ਮੀਂਹ ਦਾ ਵੀ ਖਤਰਾ ਹੈ। ਨਿਊਜ਼ੀਲੈਂਡ ਦੇ ਅੱਠ ਅੰਕ ਹਨ ਅਤੇ ਉਸ ਨੂੰ ਪਤਾ ਹੈ ਕਿ ਹਾਰ ਜਾਂ ਮੀਂਹ ਕਾਰਨ ਮੈਚ ਰੱਦ ਹੋਣ ’ਤੇ ਉਹ ਟੂਰਨਾਮੈਂਟ ’ਚੋਂ ਬਾਹਰ ਹੋ ਜਾਵੇਗਾ। ਦੂਜੇ ਪਾਸੇ ਸੈਮੀਫਾਈਨਲ ਦੀ ਦੌੜ ਵਿੱਚੋਂ ਬਾਹਰ ਹੋ ਚੁੱਕੀ ਸ੍ਰੀਲੰਕਾ ਦੀ ਟੀਮ ਕੋਲ ਪਾਥੁਮ ਨਿਸਾਂਕਾ ਅਤੇ ਸਦੀਰਾ ਸਮਰਵਿਕਰਮਾ ਵਰਗੇ ਬੱਲੇਬਾਜ਼ ਹਨ, ਜਿਨ੍ਹਾਂ ਦੇ ਹੌਸਲੇ ਟੀਮ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਆਵੇਗੀ।

Post Views: 101
Tags: #englandworld cup
Previous Post

ਟਰੂਡੋ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ

Next Post

ਕੇਦਾਰਨਾਥ ਤੋਂ ਬਾਅਦ ਰਿਸ਼ੀਕੇਸ਼ ਪਹੁੰਚੀ ਰਵੀਨਾ ਟੰਡਨ, ਬੇਟੀ ਰਾਸ਼ਾ ਤੇ ਪੁਜਾਰੀਆਂ ਨਾਲ ਕੀਤੀ ਗੰਗਾ ਆਰਤੀ

Next Post
ਕੇਦਾਰਨਾਥ ਤੋਂ ਬਾਅਦ ਰਿਸ਼ੀਕੇਸ਼ ਪਹੁੰਚੀ ਰਵੀਨਾ ਟੰਡਨ, ਬੇਟੀ ਰਾਸ਼ਾ ਤੇ ਪੁਜਾਰੀਆਂ ਨਾਲ ਕੀਤੀ ਗੰਗਾ ਆਰਤੀ

ਕੇਦਾਰਨਾਥ ਤੋਂ ਬਾਅਦ ਰਿਸ਼ੀਕੇਸ਼ ਪਹੁੰਚੀ ਰਵੀਨਾ ਟੰਡਨ, ਬੇਟੀ ਰਾਸ਼ਾ ਤੇ ਪੁਜਾਰੀਆਂ ਨਾਲ ਕੀਤੀ ਗੰਗਾ ਆਰਤੀ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982