ਵਾਰਾਨਸੀ ਦੀ ਜ਼ਿਲ੍ਹਾ ਅਦਾਲਤ ਵਿਚ ਗਿਆਨਵਾਪੀ ਕੰਪਲੈਕਸ ’ਚ ਸਥਿਤ ‘ਵਿਆਸ ਜੀ ਕੇ ਤਹਿਖਾਨੇ’ ਨੂੰ ਜ਼ਿਲ੍ਹਾ ਮੈਜਿਸਟਰੇਟ ਨੂੰ ਸੌਂਪਣ ਦੇ ਮਾਮਲੇ ’ਚ ਸੁਣਵਾਈ ਅੱਜ ਨਹੀਂ ਹੋ ਸਕੀ। ਕਚਹਿਰੀ ਦੇ ਇਕ ਵਕੀਲ ਦੀ ਮੌਤ ਕਾਰਨ ਸੁਣਵਾਈ ਮੁਲਤਵੀ ਕਰ ਦਿੱਤੀ ਗਈ। ਇਸ ਮਾਮਲੇ ਵਿਚ ਸੁਣਵਾਈ ਹੁਣ ਭਲਕੇ ਹੋਵੇਗੀ। ਹਿੰਦੂ ਧਿਰ ਦੇ ਵਕੀਲ ਨੇ ਦੱਸਿਆ ਕਿ ਗਿਆਨਵਾਪੀ ਕੰਪਲੈਕਸ ਵਿਚ ਸਥਿਤ ‘ਵਿਆਸ ਜੀ ਕੇ ਤਹਿਖਾਨੇ’ ਨੂੰ ਡੀਐਮ ਨੂੰ ਸੌਂਪਣ ਦੇ ਮਾਮਲੇ ਵਿਚ ਅੱਠ ਨਵੰਬਰ ਨੂੰ ਸੁਣਵਾਈ ਪੂਰੀ ਕਰਦਿਆਂ ਅਦਾਲਤ ਨੇ ਹੁਕਮ ਨੂੰ 18 ਨਵੰਬਰ ਲਈ ਸੁਰੱਖਿਅਤ ਰੱਖ ਲਿਆ ਗਿਆ ਸੀ।

