ਕਤਰ ਨੇ ਕਿਹਾ ਕਿ ਇਜ਼ਰਾਈਲ ਅਤੇ ਹਮਾਸ ਅੱਜ ਖਤਮ ਹੋਣ ਵਾਲੀ ਅਸਥਾਈ ਜੰਗਬੰਦੀ ਨੂੰ ਇੱਕ ਦਿਨ ਹੋਰ ਵਧਾਉਣ ਲਈ ਸਹਿਮਤ ਹੋਏ ਹਨ। ਇਸ ਦੌਰਾਨ ਫਲਸਤੀਨੀ ਕੱਟੜਪੰਥੀ ਸੰਗਠਨ ਹਮਾਸ ਅਤੇ ਇਜ਼ਰਾਈਲ ਵਿਚਾਲੇ ਜੰਗਬੰਦੀ ਦੇ ਛੇਵੇਂ ਦਿਨ ਅੱਜ ਹਮਾਸ ਨੇ 16 ਬੰਦੀਆਂ ਨੂੰ ਰਿਹਾਅ ਕਰ ਦਿੱਤਾ, ਜਦੋਂ ਕਿ ਇਜ਼ਰਾਈਲ ਨੇ ਸਮਝੌਤੇ ਮੁਤਾਬਕ ਆਪਣੀਆਂ ਜੇਲ੍ਹਾਂ ‘ਚ ਬੰਦ 30 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਇਜ਼ਰਾਈਲੀ ਫੌਜ ਨੇ ਕਿਹਾ ਕਿ 10 ਇਜ਼ਰਾਈਲੀ ਔਰਤਾਂ ਅਤੇ ਬੱਚਿਆਂ ਅਤੇ ਚਾਰ ਥਾਈ ਨਾਗਰਿਕਾਂ ਦਾ ਸਮੂਹ ਬੁੱਧਵਾਰ ਦੇਰ ਰਾਤ ਇਜ਼ਰਾਈਲ ਪਹੁੰਚਿਆ। ਉਨ੍ਹਾਂ ਨੂੰ ਹਸਪਤਾਲਾਂ ਵਿੱਚ ਲਿਜਾਇਆ ਗਿਆ। ਹਮਾਸ ਨੇ ਦੋ ਰੂਸੀ-ਇਜ਼ਰਾਈਲੀ ਔਰਤਾਂ ਨੂੰ ਵੀ ਵੱਖਰੇ ਤੌਰ ‘ਤੇ ਰਿਹਾਅ ਕੀਤਾ ਹੈ। ਇਸ ਰਿਹਾਈ ਦੇ ਕੁਝ ਘੰਟਿਆਂ ਬਾਅਦ ਇਜ਼ਰਾਈਲ ਨੇ ਵੀ ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ।