ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਆਪਣੀ ਧੀ ਰਾਹਾ ਨਾਲ ਅੱਜ ਸਵੇਰੇ ਮੁੰਬਈ ਹਵਾਈ ਅੱਡੇ ਦੇ ਵੀਆਈਪੀ ਗੇਟ ’ਤੇ ਦੇਖੇ ਗਏ। ਇਹ ਖ਼ਬਰਾਂ ਹਨ ਕਿ ਉਹ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਅਣਦੱਸੀ ਥਾਂ ’ਤੇ ਗਏ ਹਨ। ਇਹ ਪਰਿਵਾਰ ਸਵੇਰ ਦੀ ਉਡਾਣ ਲਈ ਹਵਾਈ ਅੱਡੇ ਪੁੱਜਿਆ ਜਿੱਥੇ ਰਣਬੀਰ ਟਰੈਕ ਪੈਂਟ ਵਿਚ ਨਜ਼ਰ ਆਇਆ ਜਦਕਿ ਆਲੀਆ ਨੇ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਸਨ। ਇਸ ਮੌਕੇ ਰਾਹਾ ਆਪਣੀ ਮਾਂ ਦੀ ਗੋਦ ’ਚ ਸੀ ਤੇ ਉਹ ਸੁੱਤੀ ਪਈ ਸੀ। ਕਪੂਰ ਪਰਿਵਾਰ ਦੀ ਤਸਵੀਰ ਇੰਟਰਨੈਟ ’ਤੇ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਹਾਂਪੱਖੀ ਟਿੱਪਣੀਆਂ ਕੀਤੀਆਂ ਹਨ।

