ਪਟਿਆਲਾ, 13 ਨਵੰਬਰ(ਪ੍ਰੈਸ ਕੀ ਤਾਕਤ ਬਿਊਰੋ): ਥਾਈਲੈਂਡ ਵਿਚ ਵਰਲਡ ਪਾਵਰਲਿਫਟਿੰਗ ਚੈਂਪੀਅਨਸ਼ਿਪ ਬੀਤੀ 9 ਅਤੇ 10 ਨਵੰਬਰ ਨੂੰ ਹੋਈ। ਇਸ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿਚ 40 ਤੋਂ ਵੱਧ ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ ਅਤੇ ਅਪਣੇ ਜੌਹਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਚੈਂਪੀਅਨਸ਼ਿਪ ਵਿਚ ਏਸ਼ੀਆ ਦੇ ਪ੍ਰਧਾਨ ਪ੍ਰਿੰਸ ਉੱਪਲ ਭਾਰਤ ਦੀ ਟੀਮ ਲੈ ਕੇ ਗਏ ਅਤੇ ਪੰਜਾਬ ਦੀ ਟੀਮ ਦੀ ਅਗਵਾਈ ਰਾਜੇਸ਼ ਅਰੋੜਾ ਨੇ ਕੀਤੀ। ਇਸ ਚੈਂਪੀਅਨਸ਼ਿਪ ਵਿਚ ਹਰਪ੍ਰੀਤ ਸਿੰਘ ਪੀਤਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਗੋਲਡ ਮੈਡਲ ਅਪਣੇ ਨਾਮ ਕੀਤੇ ਅਤੇ ਮਾਸਟਰ ਕੈਟਾਗਰੀ ਵਿਚ ਓਵਰਆਲ ਚੈਂਪੀਅਨ ਬਣਿਆ। ਗੱਲਬਾਤ ਕਰਦਿਆਂ ਰਾਜੇਸ਼ ਅਰੋੜਾ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਥਾਈਲੈਂਡ ਵਿਚ ਹੋਈ ਵਰਲਡ ਪਾਵਰਲਫਿਟਿੰਗ ਚੈਂਪੀਅਨਸ਼ਿਪੁ ਵਿਚ ਪੰਜਾਬ ਦੇ ਨੌਜਵਾਨਾਂ ਨੇ ਝੰਡੇ ਗੱਡ ਦਿੱਤੇ ਅਤੇ ਅਪਣੇ ਦੇਸ਼ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਨਾਲ ਜੁੜਨ ਦੀ ਅਪੀਲ ਕੀਤੀ। ਇਸ ਚੈਂਪੀਅਨਸ਼ਿਪ ਵਿਚ ਨਰਿੰਦਰਪਾਲ ਸਿੰਘ ਸ਼ੈਰੀ ਨੇ ਕਲਾਸਿਕ ਬਾਡੀ ਬਿਲਡਿੰਗ ‘ਚ ਗੋਲਡ ਮੈਡਲ, ਅਮਨਦੀਪ ਸਿੰਘ ਨੇ ਅੰਡਰ-16 ਬਾਡੀ ਬਿਲਡਿੰਗ ‘ਚ ਗੋਲਡ ਮੈਡਲ, ਅਮਨਦੀਪ ਸਿੰਘ ਨੇ ਅੰਡਰ-16 ਬਾਡੀ ਬਿਲਡਿੰਗ ‘ਚ ਗੋਲਡ ਮੈਡਲ, ਅਮਨਦੀਪ ਸਿੰਘ ਨੇ 35+ ਬਾਡੀ ਬਿਲਡਿੰਗ ‘ਚ ਗੋਲਡ ਮੈਡਲ, ਹਰਮਨਦੀਪ ਸਿੰਘ ਨੇ ਜੂਨੀਅਰ ਕੈਟੇਗਰੀ ‘ਚ ਪਾਵਰ ਲਿਫਟਿੰਗ ਡੈਡ ਲਿਫਟ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਵਿਵੇਕ ਸ਼ਰਮਾ ਨੇ ਨੈਚੁਰਲ ਬਾਡੀ ਬਿਲਡਿੰਗ ਵਿਚ ਦੂਜਾ ਸਥਾਨ ਹਾਸਿਲ ਕੀਤਾ।