No Result
View All Result
Thursday, February 12, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸੀ-ਪਾਈਟ ਕੈਂਪ ਨਾਭਾ ਦਾ ਦਲ ਆਈ.ਆਈ.ਟੀ ਰੋਪੜ ਵਿਖੇ ਡਰੋਨ ਕੋਰਸ ਲਈ ਹੋਇਆ ਰਵਾਨਾ

admin by admin
in BREAKING, COVER STORY, INDIA, National, PUNJAB
0
ਸੀ-ਪਾਈਟ ਕੈਂਪ ਨਾਭਾ ਦਾ ਦਲ ਆਈ.ਆਈ.ਟੀ ਰੋਪੜ ਵਿਖੇ ਡਰੋਨ ਕੋਰਸ ਲਈ ਹੋਇਆ ਰਵਾਨਾ
0
SHARES
0
VIEWS
Share on FacebookShare on Twitter

ਪਟਿਆਲਾ, 15 ਨਵੰਬਰ:
ਪੰਜਾਬ ਸਰਕਾਰ ਦੇ ਅਦਾਰੇ, ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੁਜ਼ਗਾਰ ਕੇਂਦਰ ਸੀ-ਪਾਈਟ ਕੈਂਪ ਨਾਭਾ ਜ਼ਿਲ੍ਹਾ ਪਟਿਆਲਾ ਵੱਲੋਂ ਆਈ.ਆਈ.ਟੀ ਰੋਪੜ ਵਿਖੇ ਡਰੋਨ ਕੋਰਸ ਲਈ ਯੁਵਕਾਂ ਦਾ ਇੱਕ ਦਲ ਰਵਾਨਾ ਕੀਤਾ ਗਿਆ।
ਕੈਂਪ ਦੇ ਟਰੇਨਿੰਗ ਅਫ਼ਸਰ ਯਾਦਵਿੰਦਰ ਸਿੰਘ ਬਰ੍ਹੇ ਨੇ ਗੱਲਬਾਤ ਦੌਰਾਨ ਦੱਸਿਆ ਕਿ ਡਰੋਨ ਟਰੇਨਿੰਗ ਕੋਰਸ ਪੰਜਾਬ ਸਰਕਾਰ ਵੱਲੋਂ ਸੀ ਪਾਈਟ ਕੈਂਪ ਰਾਹੀਂ ਬਿਲਕੁਲ ਮੁਫ਼ਤ ਕਰਵਾਇਆ ਜਾ ਰਿਹਾ ਹੈ। ਕੈਂਪ ਵਿੱਚ ਜਾਣ-ਆਉਣ ਦਾ ਖਰਚਾ, ਉੱਥੇ ਰਹਿਣ ਤੇ ਖਾਣ- ਪੀਣ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਦੋ ਹਫ਼ਤਿਆਂ ਦੇ ਇਸ ਕੋਰਸ ਦੌਰਾਨ ਡਰੋਨ ਟਰੇਨਿੰਗ ਦੇ ਸਬੰਧੀ ਪੜ੍ਹਾਈ ਅਤੇ ਡਰੋਨ ਨੂੰ ਉੱਪਰ ਉਡਾਉਣ ਦੀ ਪੂਰੀ ਪ੍ਰਕਿਰਿਆ ਸਿਖਲਾਈ ਵਿੱਚ ਸ਼ਾਮਲ ਹੈ। ਇਸ ਕੋਰਸ ਲਈ ਬਾਰਵੀ ਤੱਕ ਦੀ ਪੜ੍ਹਾਈ, ਉਮਰ 18 ਤੋਂ 25 ਸਾਲ ਅਤੇ ਸਰੀਰਕ ਤੌਰ ਤੇ ਫਿੱਟ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਤਰੱਕੀ ਅਨੁਸਾਰ ਨਵੀਂ ਤਕਨੀਕ ਦੇ ਕੋਰਸਾਂ ਦੀ ਬਹੁਤ ਜ਼ਰੂਰਤ ਹੈ। ਬੇਰੁਜ਼ਗਾਰ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।
ਯਾਦਵਿੰਦਰ ਸਿੰਘ ਟਰੇਨਿੰਗ ਅਫ਼ਸਰ ਨੇ ਇਹ ਵੀ ਦੱਸਿਆ ਕਿ ਸੀ ਪਾਈਟ ਕੈਂਪ ਵਿੱਚ ਐਸਐਸਸੀ (ਜੀਡੀ), ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਲਿਖਤੀ ਪੇਪਰ ਅਤੇ ਸਰੀਰਕ ਤਿਆਰੀ ਸ਼ੁਰੂ ਹੈ। ਜਿਨ੍ਹਾਂ ਨੌਜਵਾਨਾਂ ਨੇ ਇਹਨਾਂ ਅਸਾਮੀਆਂ ਲਈ ਫਾਰਮ ਭਰੇ ਹੋਏ ਹਨ ,ਉਹ ਜਲਦੀ ਤੋਂ ਜਲਦੀ ਕੈਂਪ ਵਿੱਚ ਆ ਕੇ ਤਿਆਰੀ ਸ਼ੁਰੂ ਕਰ ਸਕਦੇ ਹਨ। ਇਹ ਤਿਆਰੀ ਬਿਲਕੁਲ ਮੁਫ਼ਤ ਹੈ ਇਸ ਦਾ ਵੱਧ ਤੋਂ ਵੱਧ ਬੇਰੁਜ਼ਗਾਰ ਨੌਜਵਾਨ ਲਾਭ ਉਠਾਉਣ।

Post Views: 151
Tags: C-PIT camp NabhaDistrict PatialaDronedrone courseIIT ropar
Previous Post

ਕਿਸਾਨ ਖਾਦਾਂ ਦੀ ਵਰਤੋਂ ਮਾਹਰਾਂ ਦੀ ਰਾਏ ਅਨੁਸਾਰ ਕਰਨ : ਮੁੱਖ ਖੇਤੀਬਾੜੀ ਅਫ਼ਸਰ

Next Post

16 nov 2024 e-paper

Next Post

16 nov 2024 e-paper

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982