No Result
View All Result
Tuesday, February 17, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਦੂਜੇ ਫੈਡਰੇਸ਼ਨ ਗੱਤਕਾ ਕੱਪ ‘ਤੇ ਪੰਜਾਬ ਦੇ ਗੱਤਕੇਬਾਜ਼ ਕਾਬਜ ; ਹਰਿਆਣਵੀ ਗੱਤਕਈ ਰਹੇ ਰੱਨਰਜ ਅੱਪ

admin by admin
in BREAKING, COVER STORY, HARYANA, INDIA, PUNJAB, SPORTS
0
ਦੂਜੇ ਫੈਡਰੇਸ਼ਨ ਗੱਤਕਾ ਕੱਪ ‘ਤੇ ਪੰਜਾਬ ਦੇ ਗੱਤਕੇਬਾਜ਼ ਕਾਬਜ ; ਹਰਿਆਣਵੀ ਗੱਤਕਈ ਰਹੇ ਰੱਨਰਜ ਅੱਪ
0
SHARES
0
VIEWS
Share on FacebookShare on Twitter

(ਪ੍ਰੈਸ ਕੀ ਤਾਕਤ ਬਿਊਰੋ):

ਚੰਡੀਗੜ੍ਹ, 11 ਨਵੰਬਰ, 2025 : ਪੰਜਾਬ ਦੇ ਗੱਤਕੇਬਾਜ਼ਾਂ ਨੇ ਜੰਗਜੂ ਕਲਾ ਦੇ ਸ਼ਾਨਦਾਰ ਹੁਨਰ ਸਦਕਾ ਗੱਤਕਾ-ਸੋਟੀ ਦੇ ਜ਼ੋਰਦਾਰ ਵਾਰ ਕਰਦਿਆਂ ਵੱਕਾਰੀ ਦੂਜੇ ਫੈਡਰੇਸ਼ਨ ਗੱਤਕਾ ਕੱਪ ਦੀ ਸਮੁੱਚੀ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਮ ਕਰ ਲਿਆ। ਰਵਾਇਤੀ ਕਲਾ ਦੇ ਸ਼ਾਨਦਾਰ ਪੰਜਾਬ ਦੀ ਟੀਮ ਨੇ ਪ੍ਰਦਰਸ਼ਨ ਦੌਰਾਨ ਬੰਗਲੁਰੂ ਸਿਟੀ ਯੂਨੀਵਰਸਿਟੀ ਕੈਂਪਸ ਵਿੱਚ ਆਯੋਜਿਤ ਇਸ ਸਲਾਨਾ ਟੂਰਨਾਮੈਂਟ ‘ਤੇ ਇੱਕ ਅਮਿੱਟ ਛਾਪ ਛੱਡੀ। ਹਰਿਆਣਾ ਦੇ ਤੇਜ਼-ਤਰਾਰ ਗੱਤਕੇਬਾਜ਼ਾਂ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦਿਆਂ ਇੰਨਾਂ ਮੁਕਾਬਲਿਆਂ ਵਿੱਚ ਸਮੁੱਚੇ ਤੌਰ ‘ਤੇ ਉਪ-ਜੇਤੂ ਵਜੋਂ ਪ੍ਰਸ਼ੰਸਾਯੋਗ ਸਥਾਨ ਪ੍ਰਾਪਤ ਕੀਤਾ। ਪੰਜਾਬ ਤੇ ਹਰਿਆਣਾ ਵਿਚਕਾਰ ਖੇਡਿਆ ਗਿਆ ਗੱਤਕਾ-ਸੋਟੀ (ਵਿਅਕਤੀਗਤ) ਦਾ ਫਾਈਨਲ ਮੁਕਾਬਲਾ ਤਾਂ ਐਨਾ ਦਿਲਚਸਪ ਰਿਹਾ ਕਿ ਵਾਧੂ ਸਮੇਂ ਦੌਰਾਨ ਵੀ ਖਿਡਾਰੀਆਂ ਦੇ ਬਰਾਬਰੀ ਤੇ ਰਹਿਣ ਉਪਰੰਤ ‘ਸਡਨ ਡੈਥ’ ਨਿਯਮ ਨਾਲ ਫੈਸਲਾ ਕਰਨਾ ਪਿਆ।
ਦੋ ਦਿਨ ਚੱਲੇ ਇਹ ਮੁਕਾਬਲੇ ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਅਨ ਖੇਡਾਂ ਦੇ ਨਾਲ ਹੀ ਕਰਵਾਏ ਗਏ। ਗੱਤਕਈਆਂ ਨੇ ਹਰ ਮੈਚ ਵਿੱਚ ਅੰਕ ਪ੍ਰਾਪਤ ਕਰਨ ਲਈ ਲਗਾਤਾਰ ਟਿਕਟਿਕੀ ਲਾਈ ਰੱਖੀ ਅਤੇ ਨਿਪੁੰਨ ਗੱਤਕਾ ਤਕਨੀਕਾਂ ਨਾਲ ਆਪਣੇ ਵਿਰੋਧੀ ਖਿਡਾਰੀ ਉੱਤੇ ਹਮਲਾ ਕਰਨ ਦੀ ਕੋਈ ਚੂਕ ਨਹੀਂ ਸੀ ਕਰ ਰਹੇ।
ਪੰਜਾਬ ਦੇ ਗੱਤਕੇਬਾਜ਼ਾਂ ਨੇ ਲੜਕਿਆਂ ਦੇ ਵਰਗ ਵਿੱਚ ਸਿਖਰਲਾ ਸਨਮਾਨ ਹਾਸਲ ਕਰਨ ਲਈ ਪੂਰੀ ਦਬਦਬਾ ਕਾਇਮ ਰੱਖਿਆ। ਉਧਰ ਹਰਿਆਣਾ ਦੀਆਂ ਕੁੜੀਆਂ ਨੇ ਗੱਤਕਾ-ਸੋਟੀ ਦੇ ਹੁਨਰ ਨਾਲ ਅਤੇ ਜੇਤੂ ਹੋਣ ਲਈ ਜੁਟਾਏ ਸਮਾਨਾਂਤਰ ਜੋਸ਼ ਨਾਲ ਆਪਣੇ ਵਰਗ ਦੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਕੇ ਪੰਜਾਬ ਦੀਆਂ ਲੜਕੀਆਂ ਨੂੰ ਮਾਤ ਦਿੱਤੀ। ਚੈਂਪੀਅਨਸ਼ਿਪ ਦੌਰਾਨ ਬਾਕੀ ਸਥਾਨਾਂ ਲਈ ਵੀ ਬਹੁਤ ਤਿੱਖੇ ਅਤੇ ਤੇਜ਼ ਮੁਕਾਬਲੇ ਦੇਖਣ ਨੂੰ ਮਿਲੇ।
ਹਰਿਆਣਾ ਦੇ ਮੁੰਡੇ ਅਤੇ ਪੰਜਾਬ ਦੀਆਂ ਕੁੜੀਆਂ ਆਪੋ-ਆਪਣੇ ਵਰਗਾਂ ਵਿੱਚ ਉਪ ਜੇਤੂ ਰਹੀਆਂ। ਉਤਰਾਖੰਡ ਅਤੇ ਛੱਤੀਸਗੜ੍ਹ ਦੇ ਨੌਜਵਾਨਾਂ ਨੇ ਤੀਜੇ ਸਥਾਨ ‘ਤੇ ਸਬਰ ਕਰਦਿਆਂ ਕਾਂਸੀ ਦੇ ਤਗਮੇ ਸਾਂਝੇ ਕੀਤੇ। ਇਸੇ ਤਰ੍ਹਾਂ ਚੰਡੀਗੜ੍ਹ ਅਤੇ ਆਂਧਰਾ ਪ੍ਰਦੇਸ਼ ਦੀਆਂ ਨੇ ਕੁੜੀਆਂ ਨੇ ਵੀ ਸਾਂਝੇ ਤੌਰ ‘ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਚੈਂਪੀਅਨਸ਼ਿਪ ਦਾ ਉਦਘਾਟਨ ਪਾਈਥੀਅਨ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਬਿਜੇਂਦਰ ਗੋਇਲ ਨੇ ਕੀਤਾ। ਸੈਮੀਫਾਈਨਲ ਮੁਕਾਬਲੇ ਪਾਈਥੀਅਨ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਬੀ.ਐਚ. ਅਨਿਲ ਕੁਮਾਰ, ਆਈਏਐਸ ਨੇ ਸ਼ੁਰੂ ਕਰਵਾਏ। ਅੰਤਿਮ ਦਿਨ ਟੀਸੀ ਦੇ ਗੱਤਕੇਬਾਜ਼ਾਂ ਦੀਆਂ ਫਾਈਟਾਂ ਦੀ ਸ਼ੁਰੂਆਤ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ, ਸਾਬਕਾ ਵਧੀਕ ਡਾਇਰੈਕਟਰ, ਨੇ ਕੀਤੀ।
ਇੰਨਾਂ ਮੁਕਾਬਲਿਆਂ ਮੌਕੇ ਕੌਮਾਂਤਰੀ ਸਿੱਖ ਸ਼ਸ਼ਤਰ ਕਲਾ ਕੌਂਸਲ ਦੇ ਉਪ-ਚੇਅਰਮੈਨ ਸੁਖਚੈਨ ਸਿੰਘ ਕਲਸਾਨੀ, ਜਸਪ੍ਰੀਤ ਸਿੰਘ ਸੈਣੀ, ਜਗਦੀਸ਼ ਸਿੰਘ, ਆਰਥੀ ਦੀਵਾਨ, ਸ੍ਰੀਜੀਤ ਸੁਰੇਂਦਰ ਅਤੇ ਕੋਚ ਵੇਣੂਗੋਪਾਲ ਵੇਲੋਲੀ (ਬੰਗਲੁਰੂ) ਹਾਜ਼ਰ ਸਨ। ਸਮੁੱਚੀ ਚੈਂਪੀਅਨਸ਼ਿਪ ਦੌਰਾਨ ਹਰਨਾਮ ਸਿੰਘ, ਹਰਸਿਮਰਨ ਸਿੰਘ, ਅੰਮ੍ਰਿਤਪਾਲ ਸਿੰਘ, ਜਸ਼ਨਪ੍ਰੀਤ ਸਿੰਘ, ਸ਼ੈਰੀ ਸਿੰਘ, ਨਰਿੰਦਰਪਾਲ ਸਿੰਘ ਅਤੇ ਅਮਨ ਸਿੰਘ ਛੱਤੀਸਗੜ੍ਹ ਵੱਲੋਂ ਬਿਨਾਂ ਕਿਸੇ ਦਬਾਅ ਅਤੇ ਵਿਤਕਰੇ ਤੋਂ ਗੱਤਕਾ ਮੈਚਾਂ ਦੌਰਾਨ ਤਕਨੀਕੀ ਤੇ ਰੈਫ਼ਰੀ ਸੇਵਾਵਾਂ ਦਿੱਤੀਆਂ ਜਿਸ ਲਈ ਸਭਨਾ ਨੇ ਪ੍ਰਸ਼ੰਸਾ ਕੀਤੀ।

Post Views: 33
Tags: #follow#ozinews#viralnews#viralpostcommentslikespresskitaquatsharesubscribetoday'snewstrendingnews
Previous Post

ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਹੋਏ ਦਿੱਲੀ ਧਮਾਕੇ ਦੇ ਸਬੰਧ ਵਿੱਚ ਭੂਟਾਨ ਵਿੱਚ ਇੱਕ ਸਖ਼ਤ ਸੰਦੇਸ਼ ਦਿੱਤਾ, ਅਤੇ ਕਿਹਾ ਕਿ ਹਮਲੇ ਲਈ ਜ਼ਿੰਮੇਵਾਰ ਸਾਰੇ ਵਿਅਕਤੀਆਂ ਨੂੰ ਨਿਆਂ ਦਾ ਸਾਹਮਣਾ ਕਰਨਾ ਪਵੇਗਾ।

Next Post

ਪਟਿਆਲਾ-ਰਾਜਪੁਰਾ ਹਾਈਵੇ ‘ਤੇ ਯਾਤਰੀਆਂ ਦੀ ਪਰੇਸ਼ਾਨੀ

Next Post
ਪਟਿਆਲਾ-ਰਾਜਪੁਰਾ ਹਾਈਵੇ ‘ਤੇ ਯਾਤਰੀਆਂ ਦੀ ਪਰੇਸ਼ਾਨੀ

ਪਟਿਆਲਾ-ਰਾਜਪੁਰਾ ਹਾਈਵੇ ‘ਤੇ ਯਾਤਰੀਆਂ ਦੀ ਪਰੇਸ਼ਾਨੀ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982