ਖਰੜ 18 ਨਵੰਬਰ, 2025
ਸ੍ਰੀਮਤੀ ਅਮਰਜੀਤ ਕੌਰ ਪੂਜਾ, ਚੇਅਰਪਰਸਨ ਅਨਮੋਲ ਮੁਸਕਾਨ ਕਾਂਤੀ ਪਤਨੀ ਦੀਪ ਸਿੰਘ ਚੈਰੀਟੇਬਲ ਟਰੱਸਟ, ਨੇ ਦੱਸਿਆ ਹੈ ਕਿ ਟਰੱਸਟ ਵੱਲੋਂ ਨੇੜਲੇ ਭਵਿੱਖ ਵਿੱਚ ਦਿਹਾਤੀ ਇਲਾਕਿਆਂ ਵਿੱਚ ਰਹਿੰਦੀ ਨੌਜਵਾਨ ਵਿਦਿਆਰਥਣਾਂ ਅਤੇ ਲੋੜਵੰਦ ਔਰਤਾਂ ਦੀ ਨਰੋਈ ਸਿਹਤ ਦੇ ਸੁਰੱਖਿਆ ਖੇਤਰ ਵਿੱਚ ਇਕ ਵਿਸ਼ਾਲ ਸੇਵਾ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਅਧੀਨ ਨਰੋਈ ਸਿਹਤ ਬਾਰੇ ਜਾਗਰੂਕਤਾ ਵਧਾਉਣ ਲਈ ਵਿਸ਼ੇਸ਼ ਸਿਹਤ ਜਾਗਰੂਕਤਾ ਕੈਂਪ,ਲੋੜਵੰਦ ਮਹਿਲਾਵਾਂ ਲਈ ਸੈਨੀਟਰੀ ਪੈਡਾਂ ਦਾ ਵੰਡ ਪ੍ਰੋਗਰਾਮ,ਅਤੇ ਗਰੀਬ ਪਰਿਵਾਰਾਂ ਦੀ ਜ਼ਰੂਰਤਾਂ ਪੂਰੀਆਂ ਕਰਨ ਲਈ ਸਹਾਇਤਾ ਯੋਜਨਾਵਾਂ ਦੀ ਲੜੀ ਚਲਾਈ ਜਾਵੇਗੀ। ਸ੍ਰੀਮਤੀ ਅਮਰਜੀਤ ਕੌਰ ਪੂਜਾ ਨੇ ਕਿਹਾ ਕਿ ਅਨਮੋਲ ਮੁਸਕਾਨ ਚੈਰੀਟੇਬਲ ਟਰੱਸਟ ਦਾ ਮੁੱਖ ਉਦੇਸ਼ ਸਮਾਜ ਦੀਆਂ ਗਰੀਬ ਤੇ ਪਿੱਛੜੀਆਂ ਔਰਤਾਂ ਨੂੰ ਸਿਹਤ ਸੰਬੰਧੀ ਸਧਾਰਣ ਪਰ ਜਰੂਰੀ ਸਹੂਲਤਾਂ ਨਾਲ ਜੋੜਨਾ ਹੈ, ਤਾਂ ਜੋ ਉਹ ਸਿਹਤਮੰਦ ਜੀਵਨ ਵੱਲ ਕਦਮ ਵਧਾ ਸਕਣ। ਉਨ੍ਹਾਂ ਕਿਹਾ ਕਿ ਨਰੋਈ ਸਿਹਤ ਨਾਲ ਜੁੜੀਆਂ ਕਈ ਗਲਤਫਹਮੀਆਂ ਅਤੇ ਜਾਣਕਾਰੀ ਦੀ ਘਾਟ ਕਾਰਨ ਦਿਹਾਤੀ ਸਮਾਜ ਦੀਆਂ ਮਹਿਲਾਵਾਂ ਅਜੇ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੀਆਂ ਹਨ। ਟਰੱਸਟ ਵੱਲੋਂ ਚਲਾਈ ਜਾ ਰਹੀ ਇਹ ਨਵੀਂ ਮੁਹਿੰਮ ਇਸ ਘਾਟ ਨੂੰ ਪੂਰਾ ਕਰਨ ਵੱਲ ਇੱਕ ਅਹਿਮ ਕਦਮ ਹੋਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਕੀਤੀ ਜਾ ਰਹੀ ਇਹ ਸਮਾਜਿਕ ਸੇਵਾ ਮੁਹਿੰਮ ਸਿਰਫ਼ ਸਹਾਇਤਾ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਮਹਿਲਾਵਾਂ ਵਿਚ ਆਤਮਵਿਸ਼ਵਾਸ ਤੇ ਸਵੈ-ਨਿਰਭਰਤਾ ਦੀ ਭਾਵਨਾ ਪੈਦਾ ਕਰਨ ਵੱਲ ਇੱਕ ਵਿਉਂਤ ਯਤਨ ਵੀ ਹੋਵੇਗੀ।
ਅਨਮੋਲ ਮੁਸਕਾਨ ਚੈਰੀਟੇਬਲ ਟਰੱਸਟ ਵੱਲੋਂ ਜਲਦੀ ਹੀ ਇਸ ਮੁਹਿੰਮ ਦੇ ਪਹਿਲੇ ਚਰਨ ਦੀ ਰਸਮੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਜਾਵੇਗਾ।

