No Result
View All Result
Tuesday, March 3, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਅੱਜ ਰਾਸ਼ਟਰੀ ਊਰਜਾ ਬੱਚਤ ਦਿਵਸ ਤੇ ਪੰਜਾਬ ਵਿੱਚ ਪਾਵਰਕਾਮ ਵੱਲੋਂ ਬਿਜਲੀ ਬੱਚਤ ਲਈ ਯਤਨ

admin by admin
in BREAKING, COVER STORY, INDIA, National
0
ਅੱਜ ਰਾਸ਼ਟਰੀ ਊਰਜਾ ਬੱਚਤ ਦਿਵਸ ਤੇ  ਪੰਜਾਬ ਵਿੱਚ ਪਾਵਰਕਾਮ ਵੱਲੋਂ ਬਿਜਲੀ ਬੱਚਤ ਲਈ ਯਤਨ
0
SHARES
0
VIEWS
Share on FacebookShare on Twitter

ਮਨਮੋਹਨ ਸਿੰਘ

ਲੋਕ ਸੰਪਰਕ ਸਲਾਹਕਾਰ

ਉਪ ਸਕੱਤਰ ਲੋਕ ਸੰਪਰਕ (ਸੇਵਾ ਮੁਕਤ),

ਪਾਵਰਕਾਮ

ਈਮੇਲ iopspcl@gmail.com

ਫੋਨ 8437725172

 

ਬਿਜਲੀ ਇਕ ਕੌਮੀ ਸਰਮਾਇਆ ਹੈ ਅਤੇ ਮਨੁੱਖਤਾ ਲਈ ਇੱਕ ਬਹੁਤ ਵੱਡਮੁੱਲਾ ਤੋਹਫਾ ਹੈ। ਅੱਜ ਮਨੁੱਖ ਲਈ ਭੋਜਨ ਤੋਂ ਬਿਨਾਂ ਇਕ ਦਿਨ ਰਿਹਾ ਜਾ ਸਕਦਾ ਹੈ ਪਰ ਬਿਜਲੀ ਤੋਂ ਬਿਨਾਂ ਸੁਖਮਈ ਜੀਵਨ ਬਤੀਤ ਕਰਨਾ ਸੰਭਵ ਨਹੀਂ। ਕਿਸੇ ਵੀ ਦੇਸ਼ ਜਾਂ ਸੂਬੇ ਦੇ ਵਿਕਾਸ ਵਿੱਚ ਬਿਜਲੀ ਦਾ ਵਡਮੁੱਲਾ ਯੋਗਦਾਨ ਹੁੰਦਾ ਹੈ । ਕਿਸੇ ਵੀ ਸੂਬੇ ਦੇ ਵਿਕਾਸ ਦਾ ਮਾਪਦੰਡ ਉਸ ਸੂਬੇ ਦੇ ਨਾਗਰਿਕਾਂ ਵੱਲੋਂ ਖਪਤ ਕੀਤੀ ਗਈ ਬਿਜਲੀ ਨੂੰ ਹੀ ਕੇਂਦਰ ਬਿੰਦੂ ਹੀ ਮੰਨਿਆ ਜਾਂਦਾ ਹੈ।

 

ਬਿਜਲੀ ਦੀ ਕਮੀ ਨੂੰ ਬਿਜਲੀ ਦੀ ਪੈਦਾਵਾਰ ਨੂੰ ਵਧਾ ਕੇ ਜਾਂ ਬਿਜਲੀ ਦੀ ਬੱਚਤ ਰਾਹੀ ਹੀ ਪੂਰਾ ਕੀਤਾ ਜਾ ਸਕਦਾ ਹੈ। ਬਿਜਲੀ ਦੀ ਪੈਦਾਵਾਰ ਨੂੰ ਵਧਾਉਣ ਲਈ ਨਵੇਂ ਬਿਜਲੀ ਉਤਪਾਦਨ ਪ੍ਰਾਜੈਕਟ ਸਥਾਪਤ ਕਰਨੇ ਪੈਂਦੇ ਹਨ। ਜਿੰਨ੍ਹਾਂ ਦੀ ਉਸਾਰੀ ਲਈ ਲੰਮਾ ਸਮਾਂ,ਵਿੱਤੀ ਸਾਧਨ ਅਤੇ ਵੱਖ ਵੱਖ ਇਕਾਈਆਂ ਦੀਆਂ ਸਰਕਾਰੀ ਪ੍ਰਵਾਨਗੀਆ ਦੀ ਲੋੜ ਹੁੰਦੀ ਹਨ ਪ੍ਰੰਤੂ ਬਿਜਲੀ ਦੀ ਬੱਚਤ ਨਾਲ ਬਹੁਤ ਘੱਟ ਸਮੇਂ ਵਿੱਚ ਬਿਜਲੀ ਦੀ ਘਾਟ ਦੇ ਖੱਪੇ ਨੂੰ ਪੂਰਾ ਕਰ ਸਕਦੇ ਹਾਂ।

 

ਭਾਰਤ ਵਿੱਚ ਹਰ ਸਾਲ 14 ਦਸੰਬਰ ਰਾਸ਼ਟਰੀ ਊਰਜਾ ਬੱਚਤ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਭਾਰਤ ਸਰਕਾਰ ਵੱਲੋਂ ਐਨਰਜੀ ਕੰਜਰਵੇਸ਼ਨ ਐਕਟ 2001 ਅਧੀਨ ਬਿਊਰੋ ਆਫ ਐਨਰਜੀ ਐਫੀਸੈਨਸ਼ੀ ਸਥਾਪਤ ਕੀਤਾ ਗਿਆ ਹੈ । ਜਿਸ ਦਾ ਮੁੱਖ ਉਦੇਸ਼ ਊਰਜ਼ਾ ਸੰਜਮ ਸਬੰਧੀ ਨੀਤੀਆਂ, ਨਿਯਮ ਅਤੇ ਦਿੱਲੀ ਰਾਸ਼ਟਰੀ ਪੱਧਰ ਤੇ ਬਿਜਲੀ ਦੀ ਬਚੱਤ ਸਬੰਧੀ ਜਾਗਰੂਕਤਾ ਲਈ ਲੋੜੀਂਦੇ ਯਤਨ ਕਰਨਾ ਹੈ। ਭਾਰਤ ਭਰ ਵਿੱਚ ਵੱਖ-ਵੱਖ ਰਾਜਾਂ ਦੀਆਂ ਬਿਜਲੀ ਇਕਾਈਆਂ ਵੱਲੋਂ ਬਿਜਲੀ ਦੀ ਮੰਗ ਅਤੇ ਬਿਜਲੀ ਦੀ ਪੈਦਾਵਾਰ ਵਿੱਚਕਾਰ ਖੱਪੇ ਨੂੰ ਪੂਰਾ ਕਰਨ ਲਈ ਸਮੇਂ ਸਮੇਂ ਤੇ ਉਪਰਾਲੇ ਕੀਤੇ ਜਾਂਦੇ ਹਨ ।

 

ਬਿਜਲੀ ਦੀ ਬੱਚਤ ਨਾ ਸਿਰਫ ਸੂਬੇ ਜਾਂ ਭਾਰਤ ਸਗੋਂ ਪੂਰੇ ਵਿਸ਼ਵ ਪੱਧਰ ਦੀ ਅੱਜ ਦੇ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਦੇਸ਼ ਵਿੱਚ ਲੋਕ ਸਭਾ ਅਤੇ ਰਾਜ ਸਭਾ ਵੱਲੋਂ ਵੀ ਬਿਜਲੀ ਦੀ ਬੱਚਤ ਸਬੰਧੀ ਬਿਲ ਪਾਸ ਕੀਤੇ ਹੋਏ ਹਨ ।

 

ਬੇਸ਼ਕ ਸਾਇੰਸ ਨੇ ਵੱਖ ਵੱਖ ਖੇਤਰਾਂ ਵਿੱਚ ਬਹੁਤ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਹਨ,ਪਰ ਬਿਜਲੀ ਦੀ ਪੈਦਾਵਾਰ ਅਤੇ ਬਿਜਲੀ ਦੀ ਖ਼ਪਤ ਵਿਚਕਾਰ ਖੱਪੇ ਨੂੰ ਪੂਰ ਕਰਨ ਵਿੱਚ ਬਿਜਲੀ ਨੂੰ ਸਟੋਰ ਕਰਨ ਦੀ ਕੋਈ ਪ੍ਰਣਾਲੀ ਅਜੇ ਤੱਕ ਵਿਕਸਿਤ ਨਹੀਂ ਹੋ ਸਕੀ ,ਜੇਕਰ ਬਿਜਲੀ ਨੂੰ ਸਟੋਰ ਕਰਨ ਦੀ ਪ੍ਰਣਾਲੀ ਵਿਕਸਿਤ ਹੋ ਜਾਂਦੀ ਹੈ ਤਾਂ ਸ਼ਾਇਦ ਬਿਜਲੀ ਖਪਤਕਾਰਾਂ ਨੂੰ ਕਦੇ ਬਿਜਲੀ ਕੱਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਇਸ ਨਾਲ ਬਿਜਲੀ ਦੇ ਖੇਤਰ ਵਿੱਚ ਬਹੁਤ ਵੱਡਾ ਇਨਕਲਾਬ ਆ ਜਾਵੇਗਾ।

 

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਦੱਖਣ ਸੰਚਾਲਣ ਜੋਨ ਦੇ ਮੁੱਖ ਇੰਜੀਨੀਅਰ ਇੰਜ: ਰਤਨ ਮਿਤਲ ਨੇ ਇਕ ਸੰਦੇਸ਼ ਵਿੱਚ ਰਾਸ਼ਟਰੀ ਊਰਜਾ ਦਿਵਸ ਤੇ ਦੇਸ਼ ਵਾਸੀਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਜਵਲ ਭਵਿੱਖ ਲਈ ਬਿਜਲੀ ਦੀ ਬੱਚਤ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਹੈ ਕਿ ਬਿਜਲੀ ਦੀ ਇੱਕ ਯੂਨਿਟ ਦੀ ਬੱਚਤ ਕਰਨ ਨਾਲ 1.25 ਯੂਨਿਟ ਬਿਜਲੀ ਪੈਦਾਵਾਰ ਦੇ ਬਰਾਬਰ ਹੈ । ਪੰਜਾਬ ਵਿੱਚ ਪਾਵਰਕਾਮ ਵੱਖ-ਵੱਖ ਸ਼੍ਰੇਣੀਆਂ ਦੇ ਇੱਕ ਕਰੋੜ ਤੋਂ ਵੱਧ ਖਪਤਕਾਰਾਂ ਦੇ ਅਹਾਤਿਆਂ ਨੂੰ ਬਿਜਲੀ ਨਾਲ ਰੋਸ਼ਨਾ ਰਿਹਾ ਹੈ, ਜੇਕਰ ਪੰਜਾਬ ਦਾ ਹਰ ਖਪਤਕਾਰ ਰੋਜ਼ਾਨਾ ਇੱਕ ਯੂਨਿਟ ਬਿਜਲੀ ਦੀ ਬੱਚਤ ਕਰੇ ਤਾਂ ਇਸ ਨਾਲ ਕਲਪਨਾ ਕੀਤੀ ਜਾ ਸਕਦੀ ਹੈ ਕਿ ਕਿੰਨੇ ਵੱਡੇ ਪੱਧਰ ਤੇ ਬਿਜਲੀ ਦੀ ਬੱਚਤ ਹੋਵੇਗੀ ਅਤੇ ਬਿਜਲੀ ਦੀ ਘਾਟ ਵੀ ਪੂਰੀ ਹੋ ਸਕੇਗੀ, ਕਿੰਨੇ ਵੱਖ ਵੱਖ ਸੋਮਿਆਂ ਦੀ ਬੱਚਤ ਹੋਵੇਗੀ ਅਤੇ ਇਸ ਨਾਲ ਬਿਜਲੀ ਖਪਤਕਾਰ ਦੇ ਵਿੱਤੀ ਸਾਧਨ ਮਜਬੂਤ ਹੋਣਗੇ ।

 

ਪਾਵਰਕਾਮ ਦੇ ਐਨਰਜੀ ਆਡਿਟ ਤੇ ਇੰਨਫੋਰਸਮੈਂਟ ਵਿੰਗ ਦੇ ਮੁੱਖ ਇੰਜੀਨੀਅਰ ਇੰਜ: ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਖੇਤੀਬਾੜੀ ਖਪਤਕਾਰਾਂ ਵੱਲੋਂ ਰੌਸ਼ਨੀ ਲਈ ਵਰਤੀ ਜਾਂਦੀ ਖੇਤੀਬਾੜੀ ਦੇ ਟਿਊਬਵੈਲ ਕੁਨੈਕਸ਼ਨਾਂ ਵਿੱਚ ਨਿਯਮਾਂ ਅਨੁਸਾਰ 40 ਵਾਟੇਜ ਦੇ 2 ਸੀ.ਐਲ.ਐਫ. ਬੱਲਬਾਂ ਨੂੰ ਵਰਤਣ ਦੀ ਪ੍ਰਵਾਨਗੀ ਪਾਵਰਕਾਮ ਵੱਲੋਂ ਦਿੱਤੀ ਗਈ ਸੀ। ਜਿਸ ਨੂੰ ਐਲ.ਈ.ਡੀ ਬੱਲਬ ਨਾਲ ਬਦਲਣ ਉਪਰੰਤ ਤਕਰੀਬਨ ਅੱਧੀ ਬਿਜਲੀ (ਲੱਗਭਗ 22 ਵਾਟ) ਦੀ ਬੱਚਤ ਹੁੰਦੀ ਹੈ। ਘਰੇਲੂ ਖੇਤਰ ਵਿੱਚ ਅਜੇ ਵੀ 40, 60 ਅਤੇ 100 ਵਾਟ ਦੇ ਰਵਾਇਤੀ ਬੱਲਬ ਲੱਗੇ ਹੋਏ ਹਨ ਜਿਨਾਂ ਨੂੰ ਐਲ.ਈ.ਡੀ ਬੱਲਬ ਅਤੇ ਟਿਊਬਾਂ ਨਾਲ ਬਦਲਣ ਉਪਰੰਤ 80 ਪ੍ਰਤੀਸ਼ਤ ਤੱਕ ਬਿਜਲੀ ਦੀ ਬੱਚਤ ਕੀਤੀ ਜਾ ਸਕਦੀ ਹੈ । ਇਸ ਤਰਾਂ ਲੱਗਭਗ 14 ਲੱਖ ਟਿਊਬਵੈੱਲ ਮੋਟਰਾਂ ਤੇ ਸੀ.ਐਲ.ਐਫ ਦੇ 40 ਵਾਟ ਤੱਕ ਮੰਨਜੂਰਸ਼ੁਦਾ 2 ਬੱਲਬਾਂ ਨੂੰ 9-9 ਵਾਟ ਦੇ 2 ਐਲ.ਈ.ਡੀ ਬੱਲਬਾਂ ਨਾਲ ਬਦਲੇ ਜਾਣ ਤੇ ਤਕਰੀਬਨ 31 ਮੈਗਾਵਾਟ ਦੀ ਬਿਜਲੀ ਦੀ ਬੱਚਤ ਖੇਤੀਬਾੜੀ ਦੇ ਖੇਤਰ ਵਿੱਚ ਹੋ ਸਕਦੀ ਹੈ। ਜੇਕਰ ਘਰੇਲੂ ਖਪਤਕਾਰਾਂ ਵਿੱਚ 8 ਨੰਬਰ 40-40 ਵਾਟ ਦੇ ਰਵਾਇਤੀ ਬੱਲਬਾਂ ਨੂੰ 5-5 ਵਾਟ ਦੇ ਐਲ.ਈ.ਡੀ ਬੱਲਬਾਂ ਨਾਲ ਬਦਲਿਆ ਜਾਵੇ ਤਾਂ ਲਗਭਗ 2156 ਮੈਗਾਵਾਟ ਬਿਜਲੀ ਦੀ ਬੱਚਤ ਹੋ ਸਕਦੀ ਹੈ। ਇਸ ਨਾਲ ਦੋਵੇਂ ਖੇਤਰਾਂ ਵਿੱਚ ਸਮੁੱਚੀ ਬੱਚਤ 2156+31=2187 ਮੈਗਾਵਾਟ ਤੱਕ ਹੋ ਸਕਦੀ ਹੈ। ਜੇਕਰ ਬਿਜਲੀ ਖਪਤਕਾਰਾਂ ਨੂੰ ਇਸ ਸਮਰੱਥਾ ਦੀ ਬਿਜਲੀ ਦੇਣ ਲਈ ਹੋਰ ਨਵੇਂ ਬਿਜਲੀ ਦੀ ਪੈਦਾਵਾਰ ਲਈ ਪ੍ਰੋਜੈਕਟ ਲਗਾਉਣੇ ਪੈਣ ਤਾਂ ਲਗਭਗ 15,309 ਕਰੋੜ ਰੁਪਏ ਖਰਚਾ ਆਵੇਗਾ ਇਸ ਲਈ ਪੰਜਾਬ ਦੇ ਸਮੁੱਚੇ ਬਿਜਲੀ ਖਪਤਕਾਰਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਹਰ ਪੱਧਰ ਤੇ ਬਿਜਲੀ ਦੀ ਬੱਚਤ ਕੀਤੀ ਜਾਵੇ ਅਤੇ ਪੰਜਾਬ ਦੇ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਜਾਵੇ।

 

ਪਾਵਰਕਾਮ ਦੇ ਡੀ.ਐਸ .ਐਮ .ਦੇ ਉਪ ਮੁੱਖ ਇੰਜੀਨੀਅਰ ਇੰਜ: ਸਲੀਮ ਮੁਹੰਮਦ ਅਨੁਸਾਰ ਡੀ.ਐਸ.ਐਮ ਵੱਲੋਂ ਪਾਵਰਕਾਮ ਦੇ ਡਿਸਕੌਮ ਖੇਤਰ ਅਧੀਨ ਊਰਜਾ ਤਿਮਾਹੀ ਅਤੇ ਸਲਾਨਾ ਖਾਤਿਆਂ ਦਾ ਲੇਖਾ ਜੋਖਾ ਬਣਾਇਆ ਜਾਂਦਾ ਹੈ ਅਤੇ ਇਸ ਨੂੰ ਪੰਜਾਬ ਸਰਕਾਰ ਅਤੇ ਬਿਊਰੋ ਆਫ ਐਨਰਜੀ ਐਫੀਸੈਂਸੀ ਊਰਜਾ ਮੰਤਰਾਲਾ ਭਾਰਤ ਸਰਕਾਰ ਨੂੰ ਭੇਜਿਆ ਜਾਂਦਾ ਹੈ। ਇਸ ਉਪਰੰਤ ਬਿਜਲੀ ਖੇਤਰ ਲਈ ਲੋੜੀਂਦੇ ਨਿਯਮਾਂ ਅਨੁਸਾਰ ਵਿੱਤੀ ਸਾਧਨ ਮੁਹੱਈਆ ਕਰਵਾਏ ਜਾਂਦੇ ਹਨ। 1 ਮਾਰਚ,2023 ਨੂੰ ਭਾਰਤ ਸਰਕਾਰ ਵੱਲੋਂ ਪਾਵਰਕਾਮ ਨੂੰ ਉੱਤਮ ਕਾਰਗੁਜ਼ਾਰੀ ਲਈ ਐਵਾਰਡ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਵੱਲੋਂ ਪੀ.ਏ.ਟੀ. ਸਾਈਕਲ-2 ਦੌਰਾਨ ਪੀਐਸਪੀਸੀਐਲ ਨੂੰ 80,686 ਐਨਰਜੀ ਸੇਵਿੰਗ ਸਰਟੀਫਿਕੇਟ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਪੀ.ਏ.ਟੀ. ਸਾਈਕਲ-7 ਦੇ ਆਡਿਟ ਦੌਰਾਨ ਪੀ.ਐਸ.ਪੀ.ਸੀ.ਐਲ ਵੱਲੋਂ ਬੀ.ਈ.ਈ ਵੱਲੋਂ ਦਿੱਤੇ ਟਿੱਚਿਆ ਨੂੰ ਪੂਰਾ ਕੀਤਾ ਗਿਆ ਅਤੇ ਇਸ ਅਧੀਨ ਲੱਗਭਗ 4183 ਐਨਰਜੀ ਸੇਵਿੰਗ ਸਰਟੀਫਿਕੇਟ ਮਿਲਣਯੋਗ ਹਨ।

 

ਪਾਵਰਕਾਮ ਦੇ ਮੁੱਖ ਇੰਜੀਨੀਅਰ ਟੈਕਨੀਕਲ ਆਡਿਟ ਅਤੇ ਪੜਤਾਲ ਇੰਜ: ਇੰਦਰਜੀਤ ਸਿੰਘ ਅਨੁਸਾਰ ਪਾਵਰਕਾਮ ਵੱਲੋਂ ਆਪਣੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਦੀ ਬੱਚਤ, ਬਿਜਲੀ ਦੀ ਮਹੱਤਤਾ ਅਤੇ ਬਿਜਲੀ ਦੀ ਬੱਚਤ ਨਾਲ ਹੋਣ ਵਾਲੇ ਅਨੇਕਾਂ ਫਾਇਦਿਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਮੇਂ-ਸਮੇਂ ਤੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਪੰਜਾਬ ਭਰ ਵਿਚ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਜਲੀ ਦੀ ਬੱਚਤ, ਬਿਜਲੀ ਦੀ ਮਹੱਤਤਾ ਅਤੇ ਬਿਜਲੀ ਦੀ ਬੱਚਤ ਨਾਲ ਸਮਾਜ ਨੂੰ ਹੋਣ ਵਾਲੇ ਆਰਥਿਕ ਲਾਭਾਂ ਸਬੰਧੀ ਪੇਪਰ ਰੀਡਿੰਗ ਮੁਕਾਬਲੇ ਕਰਵਾਏ ਜਾਂਦੇ ਹਨ। ਇਨਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਆ ਵੀ ਜਾਂਦਾ । ਕਿਸਾਨ ਮਿਲਣੀਆਂ ਵਿੱਚ ਖੇਤੀਬਾੜੀ ਖਪਤਕਾਰਾਂ ਨੂੰ ਚੰਗੇ ਕੰਪਨੀ ਦੇ ਸ਼ੰਟ ਕਪੈਸਟਰ ਦੀ ਵਰਤੋਂ ਕਰਨ ਸਬੰਧੀ ਰੰਗਦਾਰ ਛਪਣ ਸਮੱਗਰੀ ਰਾਹੀਂ ਅਪੀਲ ਤੇ ਜਾਣਕਾਰੀ ਦਿੱਤੀ ਜਾਂਦੀ ਹੈ ।

 

ਪੈਡਾ ਪੰਜਾਬ ਐਨਰਜੀ ਡਿਵੈਲਪਮੈਂਟ ਅਥਾਰਟੀ ਵੱਲੋਂ ਪੰਜਾਬ ਵਿੱਚ ਬਿਜਲੀ ਦੀ ਬੱਚਤ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਕਈ ਯੋਜਨਾਵਾਂ ਅਤੇ ਕੰਮ ਕਰਵਾਏ ਜਾਂਦੇ ਹਨ, ਜਿਨਾਂ ਵਿੱਚ ਐਨਰਜੀ ਆਡਿਟ ਲਈ ਸ਼ਿਫਾਰਸ਼ਾਂ, ਬਿਜਲੀ ਦੀ ਬੱਚਤ ਲਈ ਐਲ.ਈ.ਡੀ. ਲਾਇਟਾਂ, ਬਿਜਲੀ ਦੀ ਬੱਚਤ ਸਬੰਧੀ ਸੂਚਨਾ ਅਤੇ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ, ਵਰਕਸ਼ਾਪਾਂ ਅਤੇ ਬਿਲਡਿੰਗ ਕੋਡ ਸਬੰਧੀ ਯਤਨ ਸ਼ਾਮਲ ਹਨ। ਪੈਡਾ ਵੱਲੋਂ ਸਨਅਤੀ ਖੇਤਰ ਵਿੱਚ ਬਿਜਲੀ ਦੀ ਬੱਚਤ ਤੇ ਜੋਰ ਦਿੱਤਾ ਜਾਂਦਾ ਹੈ ।

ਪੰਜਾਬ ਵਿੱਚ ਘਰੇਲੂ ਖਪਤਕਾਰਾਂ ਦੇ ਸਹਿਯੋਗ ਨਾਲ ਚੰਗੇ ਬਿਜਲੀ ਉਪਕਰਨਾਂ ਦੀ ਵਰਤੋਂ, ਬਿਜਲੀ ਲੋਡ ਦਾ ਸਹੀ ਪ੍ਰਬੰਧਨ ਕਰਕੇ ਬਿਜਲੀ ਦੀ ਸੰਜਮ ਨਾਲ ਵਰਤੋਂ ਰਾਂਹੀ ਬਿਜਲੀ ਦੀ ਖਪਤ ਵਿੱਚੋਂ ਵੱਡੀ ਬਚਤ ਕੀਤੀ ਗਈ ਹੈ, ਪੰਜਾਬ ਸਰਕਾਰ ਵੱਲੋਂ ਵਡਮੁੱਲਾ ਪ੍ਰਸ਼ਸਿਨਕ ਉਪਰਾਲੇ ਤਹਿਤ ਰਾਜ ਭਰ‌ ਦੇ ਸਾਰੇ ਦਫ਼ਤਰਾਂ ਦਾ 2 ਮਈ ਤੌਂ 15 ਜੁਲਾਈ,2023 ਤਕ ਸਮਾਂ 7:30 ਤੌਂ ਬਾਅਦ ਦੁਪਹਿਰ 2:00 ਵਜੇ ਕਰਦੇ ਹੋਏ ਬਿਜਲੀ ਖੱਪਤ ਤੇ ਨਿਰੰਤਰ ਕਰਨ ਨਾਲ ਬਿਜਲੀ ਬੱਚਤ ਕੀਤੀ ਗਈ।

 

ਪੀਐਸਪੀਸੀਐਲ ਦੀ ਵੈਬਸਾਈਟ ਤੇ ਬਿਜਲੀ ਖਪਤਕਾਰਾਂ ਲਈ ਬਿਜਲੀ ਦੀ ਬੱਚਤ ਕਰਨ ਲਈ ਉਪਰਾਲਿਆਂ ਦੀ ਜਾਣਕਾਰੀ ਉਪਲੱਬਧ ਹੈ ਅਤੇ ਖਪਤਕਾਰ ਉਨਾਂ ਉੱਤੇ ਰੋਜ਼ਾਨਾ ਜੀਵਨ ਵਿੱਚ ਅਮਲ ਕਰਕੇ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਕੀਤਾ ਜਾ ਸਕਦਾ ਹੈ ।

 

Please Highlight the following

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਦੱਖਣ ਸੰਚਾਲਣ ਜੋਨ ਦੇ ਮੁੱਖ ਇੰਜੀਨੀਅਰ ਇੰਜ: ਰਤਨ ਮਿਤਲ ਨੇ ਇਕ ਸੰਦੇਸ਼ ਵਿੱਚ ਰਾਸ਼ਟਰੀ ਊਰਜਾ ਦਿਵਸ ਤੇ ਦੇਸ਼ ਵਾਸੀਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਜਵਲ ਭਵਿੱਖ ਲਈ ਬਿਜਲੀ ਦੀ ਬੱਚਤ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਹੈ ਕਿ ਬਿਜਲੀ ਦੀ ਇੱਕ ਯੂਨਿਟ ਦੀ ਬੱਚਤ ਕਰਨ ਨਾਲ 1.25 ਯੂਨਿਟ ਬਿਜਲੀ ਪੈਦਾਵਾਰ ਦੇ ਬਰਾਬਰ ਹੈ । ਪੰਜਾਬ ਵਿੱਚ ਪਾਵਰਕਾਮ ਵੱਖ-ਵੱਖ ਸ਼੍ਰੇਣੀਆਂ ਦੇ ਇੱਕ ਕਰੋੜ ਤੋਂ ਵੱਧ ਖਪਤਕਾਰਾਂ ਦੇ ਅਹਾਤਿਆਂ ਨੂੰ ਬਿਜਲੀ ਨਾਲ ਰੋਸ਼ਨਾ ਰਿਹਾ ਹੈ, ਜੇਕਰ ਪੰਜਾਬ ਦਾ ਹਰ ਖਪਤਕਾਰ ਰੋਜ਼ਾਨਾ ਇੱਕ ਯੂਨਿਟ ਬਿਜਲੀ ਦੀ ਬੱਚਤ ਕਰੇ ਤਾਂ ਇਸ ਨਾਲ ਕਲਪਨਾ ਕੀਤੀ ਜਾ ਸਕਦੀ ਹੈ ਕਿ ਕਿੰਨੇ ਵੱਡੇ ਪੱਧਰ ਤੇ ਬਿਜਲੀ ਦੀ ਬੱਚਤ ਹੋਵੇਗੀ ਅਤੇ ਬਿਜਲੀ ਦੀ ਘਾਟ ਵੀ ਪੂਰੀ ਹੋ ਸਕੇਗੀ, ਕਿੰਨੇ ਵੱਖ ਵੱਖ ਸੋਮਿਆਂ ਦੀ ਬੱਚਤ ਹੋਵੇਗੀ ਅਤੇ ਇਸ ਨਾਲ ਬਿਜਲੀ ਖਪਤਕਾਰ ਦੇ ਵਿੱਤੀ ਸਾਧਨ ਮਜਬੂਤ ਹੋਣਗੇ ।

Post Views: 33
Previous Post

ਬਿਜਲੀ ਇਕ ਕੌਮੀ ਸਰਮਾਇਆ, ਬਿਜਲੀ ਦੀ ਬੱਚਤ ਕਰਨਾ ਸਭ ਨਾਗਰਿਕਾਂ ਦੀ ਨੈਤਿਕ ਜ਼ਿੰਮੇਵਾਰੀ: ਅਮਰਜੀਤ ਕੌਰ ਪੂਜਾ

Next Post

14 dec 2025

Next Post

14 dec 2025

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982