No Result
View All Result
Wednesday, March 18, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਸ਼ਿਵ ਸੈਨਾ ਹਿੰਦੁਸਤਾਨ ਦੀ ਧਾਰਮਿਕ ਸ਼ਾਖਾ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ (ਰਜਿ) ਪਟਿਆਲਾ ਪੰਜਾਬ ਵਲੋਂ ਅੱਜ ਇੱਕ ਵਿਸ਼ੇਸ਼ ਪੱਤਰਕਾਰ ਵਾਰਤਾ ਦਾ ਆਯੋਜਨ ਕੀਤਾ ਗਿਆ ਹੈ

admin by admin
in PUNJAB
0
ਸ਼ਿਵ ਸੈਨਾ ਹਿੰਦੁਸਤਾਨ ਦੀ ਧਾਰਮਿਕ ਸ਼ਾਖਾ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ (ਰਜਿ)  ਪਟਿਆਲਾ ਪੰਜਾਬ ਵਲੋਂ ਅੱਜ ਇੱਕ ਵਿਸ਼ੇਸ਼ ਪੱਤਰਕਾਰ ਵਾਰਤਾ ਦਾ ਆਯੋਜਨ ਕੀਤਾ ਗਿਆ ਹੈ
0
SHARES
0
VIEWS
Share on FacebookShare on Twitter

ਪ੍ਰੈਸ ਨੋਟ(ਪ੍ਰੈਸ ਕੀ ਤਾਕਤ ਬਿਊਰੋ):ਸ਼ਿਵ ਸੈਨਾ ਹਿੰਦੁਸਤਾਨ ਦੀ ਧਾਰਮਿਕ ਸ਼ਾਖਾ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ (ਰਜਿ) ਪਟਿਆਲਾ ਪੰਜਾਬ ਵਲੋਂ ਅੱਜ ਇੱਕ ਵਿਸ਼ੇਸ਼ ਪੱਤਰਕਾਰ ਵਾਰਤਾ ਦਾ ਆਯੋਜਨ ਕੀਤਾ ਗਿਆ ਹੈ, ਜਿਸਨੂੰ ਸੰਬੋਧਨ ਕਰਨ ਲਈ ਕੌਮੀ ਚੇਅਰਮੈਨ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਅਤੇ ਕੌਮੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਸ਼੍ਰੀ ਪਵਨ ਗੁਪਤਾ ਜੀ ਖਾਸ ਤੌਰ ਤੇ ਹਾਜ਼ਿਰ ਸਨ। ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਦੀ ਸਥਾਪਨਾ 12 ਫ਼ਰਵਰੀ 2008 ਨੂੰ ਖਾਸ ਤੌਰ ਤੇ ਦੇਸ਼ ਦੇ ਪਵਿੱਤਰ ਮੰਦਿਰ ਪਰਿਸਰ ਵਿੱਚ ਸਨਾਤਨ ਹਿੰਦੂ ਧਰਮ ਦੇ ਸ਼ਾਸਤਰਾਂ ਅਤੇ ਪੂਜਨੀਕ ਦੇਵੀ ਦੇਵਤਿਆਂ ਦੇ ਚਰਿੱਤਰ ਗੁਣਗਾਣ ਲਈ ਕੀਤਾ ਗਿਆ ਸੀ। ਇਸੇ ਮਨੋਰਥ ਨੂੰ ਲੈ ਕੇ ਅੱਜ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਲਗਾਤਾਰ ਪਿਛਲੇ 12 ਸਾਲਾਂ ਤੋਂ ਪੰਜਾਬ ਦੇ ਪ੍ਰਸਿੱਧ ਮੰਦਿਰ ਵਿੱਚ ਹਰ ਮੰਗਲਵਾਰ ਸ਼ਾਮ 6:00 ਵਜੇ ਤੋਂ ਲੈ ਕੇ ਰਾਤ 9:00 ਵਜੇ ਤੱਕ ਸ਼੍ਰੀ ਹਨੂੰਮਾਨ ਚਾਲਿਸਾ ਦੇ ਪਾਠ ਸਮਾਰੋਹ ਦੇ ਅਧੀਨ ਸਨਾਤਨ ਧਰਮ ਦੇ ਵਿਦਵਾਨਾਂ ਦੇ ਮਾਰਗਦਰਸ਼ਨ ਵਿਚ ਲਗਾਤਾਰ ਕਰਵਾਇਆ ਜਾ ਰਿਹਾ ਹੈ। ਕਰੋਨਾ ਕਾਲ ਵਿੱਚ ਵੀ ਜਦੋਂ ਸਾਰੀ ਦੁਨੀਆਂ ਦੇ ਕੰਮ ਕਾਰ ਠੱਪ ਸਨ ਓਦੋਂ ਵੀ ਸ਼੍ਰੀ ਰਾਮ ਹੁਨੁਮਾਨ ਸੇਵਾ ਦਲ ਦੇ ਸਾਰੇ ਸੇਵਕਾ ਨੇ ਆਪਣੇ ਆਪਣੇ ਘਰਾਂ ਵਿੱਚ ਆਧੁਨਿਕ ਤਕਨੀਕਾਂ ਰਾਹੀਂ ਮੰਗਲਵਾਰ ਦੇ ਦਿਨ ਮਿਥੇ ਸਮੇਂ ਤੇ ਆਨਲਾਈਨ ਧਰਮ ਦੇ ਪ੍ਰਚਾਰ ਦਾ ਕੰਮ ਜਾਰੀ ਰੱਖਿਆ। ਉਪਰੋਕਤ ਵਿਚਾਰ ਪੱਤਰਕਾਰ ਵਾਰਤਾ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਪਵਨ ਗੁਪਤਾ ਜੀ ਨੇ ਸਾਂਝੇ ਕੀਤੇ। ਓਹਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਦੇਸ਼ ਦੇ 7 ਰਾਜਾਂ ਵਿਚ ਉਘੇ ਤੌਰ ਤੇ ਸਨਾਤਨ ਹਿੰਦੂ ਧਰਮ ਦਾ ਪ੍ਰਚਾਰ ਪ੍ਰਸਾਰ ਵਿੱਚ ਲੱਗਿਆ ਹੋਇਆ ਹੈ। ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਦੇ ਇਨ੍ਹਾਂ ਉਪਰਾਲਿਆਂ ਨੂੰ 12 ਸਾਲ ਪੂਰੇ ਹੋ ਜਾਣਗੇ ਅਤੇ ਸ਼੍ਰੀ ਰਾਮ ਹਨੂੰਮਾਨ ਸੇਵਾਦਲ 13ਵੇਂ ਸਾਲ ਵਿੱਚ ਪ੍ਰਵੇਸ਼ ਕਰ ਜਾਊਗਾ। 23 ਫ਼ਰਵਰੀ 2021 ਨੂੰ ਦਿਨ ਮੰਗਲਵਾਰ ਪਟਿਆਲਾ ਦੇ ਸ਼੍ਰੀ ਕਾਲੀ ਦੇਵੀ ਮੰਦਰ ਦੇ ਪਵਿੱਤਰ ਪਰਿਸਰ ਵਿੱਚ 13ਵਾਂ ਸਾਲਾਨਾ ਸ਼੍ਰੀ ਹਨੂੰਮਾਨ ਚਾਲਿਸਾ ਜੀ ਦਾ ਪਾਠ ਸਮਾਰੋਹ ਦੀ ਸ਼ੁਰੂਆਤ ਸਵੇਰੇ 7:00 ਵਜੇ ਹਵਨ ਯੱਗ ਨਾਲ ਕੀਤੀ ਜਾਵੇਗੀ, ਜਿਸ ਵਿਚ ਵਿਦਵਾਨ ਪੰਡਿਤ ਵਿਸ਼ੇਸ਼ ਰੂਪ ਵਿਚ ਵਿਧੀ ਵਿਧਾਨ ਨਾਲ ਹਵਨ ਕਰਵਾਉਣਗੇ। ਉਸ ਉਪਰੰਤ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਦੇਸ਼ ਭਰ ਤੋਂ ਆਉਣ ਵਾਲੇ ਸਾਧੂ ਸੰਤ ਵਿਸ਼ੇਸ਼ ਰੂਪ ਵਿਚ ਸ੍ਰੀ ਰਾਮ ਹਨੂੰਮਾਨ ਸੇਵਾ ਦਲ ਦੇ ਸੱਦੇ ਤੇ ਇੱਥੇ ਆਕੇ ਇਸ ਧਾਰਮਿਕ ਸਮਾਰੋਹ ਵਿਚ ਪ੍ਰਵਚਨ ਦੇਣਗੇ ਅਤੇ ਦੇਸ਼ ਦੇ ਪ੍ਰਸਿੱਧ ਭਜਨ ਗਾਇਕ ਵੀ ਆਪਣੀ ਸੁਰੀਲੀ ਆਵਾਜ ਵਿਚ ਭਗਵਾਨ ਦਾ ਗੁਣ ਗਾਣ ਕਰਣਗੇ। ਇਸ ਧਾਰਮਿਕ ਸਮਾਰੋਹ ਵਿਚ ਸਨਾਤਨ ਹਿੰਦੂ ਧਰਮ ਦੀ ਸੇਵਾ ਕਰਨ ਵਾਲੀ ਸਮਾਜ ਦੀਆਂ ਉੱਘੀ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਕਰੋਨਾ ਕਾਲ ਵਿਚ ਵਿਸ਼ੇਸ਼ ਸਥਿਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਬਚਾਅ ਦੇ ਉਪਰਾਲਿਆਂ ਦਾ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਵਲੋਂ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਜੋ ਸਾਰੇ ਭਗਤਾਂ ਦੀ ਸਿਹਤ ਠੀਕ ਰਹੇ। ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਦੇ ਸਾਰੇ ਕਾਰਜਕਰਤਾ ਅਨੁਸ਼ਾਸਨ ਦਾ ਪੂਰਾ ਧਿਆਨ ਰੱਖਣਗੇ।
ਇਸ ਪੱਤਰਕਾਰ ਵਾਰਤਾ ਦੇ ਮੌਕੇ ਤੇ ਸ੍ਰੀ ਜਗਦੀਸ਼ ਰਾਇਕਾ, ਚੇਅਰਮੈਨ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ, ਪੰਜਾਬ, ਵਿਸ਼ੇਸ਼ ਸਹਯੋਗੀ ਦੇ ਤੋਰ ਤੇ ਮਹੰਤ ਸ਼੍ਰੀ ਰਵਿਕਾਂਤ ਜੀ, ਮੰਦਿਰ ਸ਼੍ਰੀ ਵਾਮਨ ਅਵਤਾਰ,ਪਟਿਆਲਾ, ਸ਼੍ਰੀ ਚੰਦ ਸ਼ਰਮਾ ਜਿਲਾ ਜਰਨਲ ਸਕੱਤਰ ਪਟਿਆਲਾ, ਸ਼੍ਰੀ ਸੁਰੇਸ਼ ਜਿਲਾ ਪ੍ਰਧਾਨ ਪਟਿਆਲਾ, ਸ਼੍ਰੀ ਰਾਜਕੁਮਾਰ ਬਿੱਟੂ, ਸੀਨੀਅਰ ਮੀਤ ਪ੍ਰਧਾਨ, ਪਟਿਆਲਾ, ਸ਼੍ਰੀ ਪਾਵਨਜੀਤ ਸ਼ਰਮਾ, ਜਿਲਾ ਸਲਾਹਕਾਰ ਪਟਿਆਲਾ, ਸ਼੍ਰੀ ਗੁਰਪ੍ਰੀਤ ਬੱਗੀ, ਪ੍ਰਚਾਰ ਸਚਿਵ, ਸ੍ਰੀ ਵਿਨੀਤ ਸਹਿਗਲ, ਸ਼੍ਰੀ ਗੁੱਡੂ, ਜਿਲਾ ਚੇਅਰਮੈਨ, ਸ਼੍ਰੀ ਰਾਮ ਖਿਲਾਵਨ ਜਿਲਾ ਪ੍ਰਧਾਨ ਪਟਿਆਲਾ, ਸ਼੍ਰੀ ਗੈਂਗਰਾਮ ਜਿਲਾ ਉਪ ਚੇਅਰਮੈਨ, ਪਟਿਆਲਾ, ਸ਼੍ਰੀ ਜਸਕਰਨ ਜਿਲਾ ਸਚਿਵ, ਪਟਿਆਲਾ, ਸ਼੍ਰੀ ਪੱਪੂ ਅਤੇ ਪ੍ਰਕਾਸ਼ ਜਿਲਾ ਉਪ ਪ੍ਰਧਾਨ, ਸ਼੍ਰੀਮਤੀ ਨੀਲਮ ਸ਼ਰਮਾ ਜਿਲਾ ਚੇਅਰਮੈਨ ਮਹਿਲਾ ਸ਼੍ਰੀ ਰਾਮ ਹਨੂੰਮਾਨ ਸੇਵਾਦਲ ਪਟਿਆਲਾ, ਸ਼੍ਰੀਮਤੀ ਵਰਸ਼ਾ ਰਾਣੀ ਜਿਲਾ ਪ੍ਰਧਾਨ ਮਹਿਲਾ, ਸ਼੍ਰੀ ਹਨੂੰਮਾਨ ਸੇਵਾਦਲ ਪਟਿਆਲਾ, ਸ਼੍ਰੀਮਤੀ ਹੇਮਾ ਸ਼੍ਰੀਵਾਸਤਵ ਪ੍ਰਧਾਨ ਮਹਿਲਾ ਸ਼ਹਿਰੀ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਪਟਿਆਲਾ, ਸ਼੍ਰੀਮਤੀ ਸੁਨੀਤਾ ਰਾਣੀ ਅਤੇ ਸ਼੍ਰੀਮਤੀ ਸੁਮਨ ਜੀ ਜਿਲਾ ਸਚਿਵ ਮਹਿਲਾ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਪਟਿਆਲਾ, ਸ਼੍ਰੀ ਬਦਰੀ ਪ੍ਰਸ਼ਾਦ ਸ਼ਾਸਤਰੀ, ਜਿਲਾ ਪ੍ਰਮੁੱਖ ਸ਼੍ਰੀ ਸਨਾਤਨ ਧਰਮ ਪ੍ਰਚਾਰਕ ਸੈਨਾ ਪਟਿਆਲਾ ਹਾਜਿਰ ਸਨ।

Attachments area

Post Views: 140
Previous Post

COUNTER-CYCLICAL FISCAL POLICY: BOOSTER DOSE TO THE ECONOMY-Gurvinder Kaur and Surbhi Jain

Next Post

जिला संगरूर में छिटपुट घटनाओं के इलावा शांतिपूर्ण रहा मतदान, उम्मीदवारों की किस्मत का फैसला 17 को

Next Post
जिला संगरूर में छिटपुट घटनाओं के इलावा शांतिपूर्ण रहा मतदान, उम्मीदवारों की किस्मत का फैसला 17 को

जिला संगरूर में छिटपुट घटनाओं के इलावा शांतिपूर्ण रहा मतदान, उम्मीदवारों की किस्मत का फैसला 17 को

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982