No Result
View All Result
Saturday, April 4, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਲੋਹੜੀ ਸ਼ਬਦ ਦਾ ਮੂਲ ਤਿਲ ਰੋੜੀ ਹੈ, ਜਿਸ ਤੋਂ ਤਿਲੋੜੀ ਹੋਇਆ ਅਤੇ ਇਸ ਦਾ ਰੂਪਾਂਤਰ ਲੋਹੜੀ ਹੈ। ਇਸ ਦਿਨ ਲੋਕ ਤਿਲ ਅਤੇ ਰਿਉੜੀ (ਗੁੜ) ਖਾਂਦੇ ਤੇ ਵੰਡਦੇ ਹਨ। ਇਹ ਤਿਉਹਾਰ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਅਤੇ ਪੋਹ ਦੇ ਮਹੀਨੇ ਦੀ ਪਿਛਲੀ ਰਾਤਰੀ ਨੂੰ ਹੁੰਦਾ ਹੈ।

admin by admin
in BREAKING, COVER STORY, National, PUNJAB
0
ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਲੋਹੜੀ ਸ਼ਬਦ ਦਾ ਮੂਲ ਤਿਲ ਰੋੜੀ ਹੈ, ਜਿਸ ਤੋਂ ਤਿਲੋੜੀ ਹੋਇਆ ਅਤੇ ਇਸ ਦਾ ਰੂਪਾਂਤਰ ਲੋਹੜੀ ਹੈ। ਇਸ ਦਿਨ ਲੋਕ ਤਿਲ ਅਤੇ ਰਿਉੜੀ (ਗੁੜ) ਖਾਂਦੇ ਤੇ ਵੰਡਦੇ ਹਨ। ਇਹ ਤਿਉਹਾਰ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਅਤੇ ਪੋਹ ਦੇ ਮਹੀਨੇ ਦੀ ਪਿਛਲੀ ਰਾਤਰੀ ਨੂੰ ਹੁੰਦਾ ਹੈ।
0
SHARES
0
VIEWS
Share on FacebookShare on Twitter

 (Press Ki Taquat): ਲੋਹੜੀ ਦਾ ਤਿਉਹਾਰ ਮਾਘ ਦੀ ਪੂਰਵ ਸੰਧਿਆ ਨੂੰ ਸਾਰੇ ਦੇਸ਼ ਅੰਦਰ ਥਾਂ-ਥਾਂ ਅੱਗ ਬਾਲ ਕੇ ਮਨਾਇਆ ਜਾਂਦਾ ਹੈ। ਪੁਰਾਤਨ ਸਮੇਂ ਤੋਂ ਮਨਾਏ ਜਾ ਰਹੇ ਇਸ ਤਿਉਹਾਰ ਬਾਰੇ ਖ਼ਿਆਲ ਕੀਤਾ ਜਾਂਦਾ ਹੈ ਕਿ ਇਸ ਦਾ ਸੰਬੰਧ ਵੀ ਮੌਸਮ ਨਾਲ ਹੈ। ਕੜਾਕੇ ਦੀ ਸਰਦੀ ਵਾਲੇ ਪੋਹ ਮਹੀਨੇ ਦੇ ਖ਼ਤਮ ਹੋਣ ਉਪਰੰਤ ਲੋਕ ਅੱਗਾਂ ਬਾਲ ਕੇ ਸਰਦੀ ਨੂੰ ਅਲਵਿਦਾ ਅਤੇ ਗ਼ਰਮੀ ਨੂੰ ‘ਜੀ ਆਇਆਂ’ ਕਹਿੰਦੇ ਸਨ ਪਰ ਪਿਛਲੇ ਕਈ ਸਾਲਾਂ ਤੋਂ ਕੜਾਕੇ ਦੀ ਸਰਦੀ ਲੋਹੜੀ ਵੇਲੇ ਹੁੰਦੀ ਹੈ ਤੇ ਲੋਕ ਠਰੂੰ-ਠਰੂੰ ਕਰਦੇ ਆਮ ਵੇਖੇ ਜਾਂਦੇ ਹਨ। ਲੋਹੜੀ ਵਾਲੇ ਦਿਨ ਤੋਂ ਕੁਝ ਦਿਨ ਪਹਿਲਾਂ ਹੀ ਭਰਾ ਆਪਣੀਆਂ ਭੈਣਾਂ ਦੇ ਸਹੁਰੇ ਘਰ ਉਹਨਾਂ ਨੂੰ ਤੋਹਫ਼ੇ ਦੇਣ ਜਾਂਦੇ ਹਨ। ਭਰਾ ਆਪਣੀਆਂ ਭੈਣਾਂ ਦੇ ਲਈ ਕੱਪੜੇ, ਲੱਡੂ, ਪਿੰਨੀਆਂ, ਮੂੰਗਫਲੀਆਂ, ਰੇਵੜੀਆਂ, ਗੱਚਕ ਤੇ ਮੇਵੇ ਆਦਿ ਲੈ ਕੇ ਜਾਂਦੇ ਹਨ। ਇਸ ਤਰ੍ਹਾਂ ਇਹ ਤਿਉਹਾਰ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੋ ਨਿਬੜਿਆ ਹੈ। ਲੋਹੜੀ ਵਾਲੇ ਦਿਨ ਬਜ਼ਾਰਾਂ ਵਿੱਚ ਵੀ ਖੂਬ ਚਹਿਲ-ਪਹਿਲ ਹੁੰਦੀ ਹੈ। ਮੂੰਗਫਲੀਆਂ ਦੇ ਵੱਡੇ-ਵੱਡੇ ਢੇਰ, ਰਿਉੜੀਆਂ ਤੇ ਗੱਚਕਾਂ ਦੇ ਪੈਕਟ ਚਿਣ-ਚਿਣ ਕੇ ਰੱਖੇ ਜਾਂਦੇ ਹਨ। ਦਿਨੋਂ-ਦਿਨ ਮਹਿੰਗਾਈ ਵਧਣ ਨਾਲ ਮੂੰਗਫਲੀ, ਰਿਉੜੀਆਂ, ਗੱਚਕ ਦੇ ਰੇਟ (ਭਾਅ/ਕੀਮਤ) ਵੀ ਵੱਧ ਰਹੇ ਹਨ। ਅੱਜ ਬਜ਼ਾਰ ਵਿੱਚ ਮੂੰਗਫਲੀ 100 ਤੋਂ 160 ਰੁਪਏ ਕਿਲੋ ਤੱਕ ਵਿਕ ਰਹੀ ਹੈ। ਰਿਉੜੀਆਂ 120 ਤੋਂ 200 ਰੁਪਏ ਕਿਲੋ ਤੱਕ ਅਤੇ ਗੱਚਕ 150 ਰੁਪਏ ਤੋਂ 340 ਰੁਪਏ ਕਿਲੋ ਤੱਕ ਹੈ।
ਜਿਸ ਪਰਿਵਾਰ ਅੰਦਰ ਲੜਕਾ ਪੈਦਾ (ਜਨਮ ਲਿਆ) ਹੋਇਆ ਹੋਵੇ, ਉਸ ਘਰ ਵਿੱਚ ਲੜਕੇ ਦੀ ਪਹਿਲੀ ਲੋਹੜੀ ਮਨਾਈ ਜਾਂਦੀ ਹੈ। ਪਹਿਲਾ ਲੜਕਾ ਹੋਣ ਦੀ ਖ਼ੁਸ਼ੀ ਵਿੱਚ ਗਲੀ-ਗੁਆਂਢ ਤੇ ਰਿਸ਼ਤੇਦਾਰਾਂ ਵਿੱਚ ਵੀ ਲੋਹੜੀ ਵੰਡੀ ਜਾਂਦੀ ਹੈ। ਸ਼ਾਮ ਢਲਦੇ ਹੀ ਯਾਰ, ਦੋਸਤ ਤੇ ਰਿਸ਼ਤੇਦਾਰ ਵਿਹੜੇ ਵਿੱਚ ਇਕੱਠੇ ਹੋ ਕੇ ਨਵ-ਜੰਮੇ ਮੁੰਡੇ ਦੀ ਖ਼ੁਸ਼ੀ ਵਿੱਚ ਲੋਹੜੀ ਬੋਤਲਾਂ ਦੇ ਡੱਟ ਖੋਲ੍ਹ ਕੇ (ਸ਼ਰਾਬ ਪੀ ਕੇ) ਮਨਾਉਂਦੇ ਹਨ। ਇਸ ਦੇ ਉਲਟ ਜਿਸ ਘਰ ਵਿੱਚ ਧੀ ਨੇ ਜਨਮ ਲਿਆ ਹੋਵੇ, ਉਸ ਘਰ ਦੇ ਜੀਆਂ ਨੇ ਲੜਕੀ ਦੀ ਲੋਹੜੀ ਤਾਂ ਕੀ ਮਨਾਉਣੀ ਹੁੰਦੀ ਹੈ। ਉਹ ਤਾਂ ਇਸ ਤਰ੍ਹਾਂ ਫਿਰਦੇ ਹੁੰਦੇ ਹਨ ਜਿਵੇਂ ਕੋਈ ਬਹੁਤ ਵੱਡਾ ਦੁਖਾਂਤ ਵਾਪਰ ਗਿਆ ਹੋਵੇ। ਲੜਕੀ ਪ੍ਰਤੀ ਵਿਵਹਾਰ ਘਰ ਦਿਆਂ ਦਾ ਸਦਾ ਹੀ ਰੁੱਖਾ ਹੁੰਦਾ ਹੈ। ਲੋਹੜੀ ਦੀਆਂ ਖ਼ੁਸ਼ੀਆਂ ਲੜਕੇ ਜੰਮਣ ’ਤੇ ਹੀ ਮਨਾਈਆਂ ਜਾਂਦੀਆਂ ਹਨ। ਲੜਕੀ ਜੰਮਣ ’ਤੇ ਲੋਹੜੀ ਦੀਆਂ ਖ਼ੁਸ਼ੀਆਂ ਕਦੇ ਮਨਾਈਆਂ ਜਾਂਦੀਆਂ ਮੈਂ ਅੱਜ ਤੱਕ ਨਹੀਂ ਵੇਖੀਆਂ। ਕੋਈ ਵਿਰਲਾ-ਵਿਰਲਾ ਹੀ ਘਰ ਹੋਵੇਗਾ ਜਿੱਥੇ ਲੜਕੀ ਜੰਮਣ ਤੇ ਲੋਹੜੀ ਵੰਡੀ ਜਾਂਦੀ ਹੈ ਤੇ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ ਜਾਂ ਫਿਰ ਅਖ਼ਬਾਰਾਂ ਵਿੱਚ ਖ਼ਬਰਾਂ ਰਾਹੀਂ ਪੜ੍ਹਨ ਤੇ ਪਤਾ ਲੱਗਦਾ ਹੈ ਕਿ ਫਲਾਣੇ ਪਿੰਡ/ਸ਼ਹਿਰ ਵਿੱਚ ਫਲਾਣੇ ਘਰ ਲੜਕੀ ਦੇ ਜੰਮਣ ਤੇ ਖੂਬ ਖ਼ੁਸ਼ੀਆਂ ਮਨਾਈਆਂ ਗਈਆਂ, ਲੋਹੜੀ ਵੰਡੀ ਗਈ ਤੇ ਖੂਬ ਗਿੱਧਾ-ਭੰਗੜਾ ਪਾਇਆ ਗਿਆ।
ਲੋਹੜੀ ਤੋਂ ਦੋ-ਤਿੰਨ ਦਿਨ ਪਹਿਲਾਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਵੀ ਵੱਖ-ਵੱਖ ਥਾਂਵਾਂ ਤੇ ਸਮਾਗਮ ਕਰਕੇ ਲੋਹੜੀ ਵੰਡੀ ਜਾਂਦੀ ਹੈ ਤੇ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ।
ਲੜਕੀ ਪਰਾਇਆ ਧਨ ਨਹੀਂ ਹੈ, ਬਲਕਿ ਸਮਾਜ ਦਾ ਸਦਾ ਰਹਿਣ ਵਾਲਾ ਹਿੱਸਾ ਹੈ। ਔਰਤ ਬਿਨਾਂ ਮਰਦ ਹਮੇਸ਼ਾਂ ਅਧੂਰਾ ਸਮਝਿਆ ਜਾਂਦਾ ਹੈ। ਵੰਸ਼ ਨੂੰ ਅੱਗੇ ਵਧਾਉਣ ਵਿੱਚ ਔਰਤ ਦਾ ਬਹੁਤ ਵੱਡਾ ਯੋਗਦਾਨ ਹੈ। ਮੱਧ ਵਰਗ ਤੇ ਗ਼ਰੀਬ ਪਰਿਵਾਰਾਂ ਦੇ ਬੱਚੇ ਹੀ ਲੋਹੜੀ ਮੰਗਦੇ ਹਨ। ਵੱਡੇ ਘਰਾਂ, ਦੇ ਰੱਜੇ-ਪੁੱਜੇ ਲੋਹੜੀ ਮੰਗਦੇ ਕਦੇ ਨਹੀਂ ਵੇਖੇ ਗਏ। ਦੂਜਾ ਉਹ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਹੁੰਦੇ ਹਨ। ਲੋਹੜੀ ਕਿਉਂ ਮੰਗੀ  ਜਾਂਦੀ ਹੈ ਤੇ ਕਿਵੇਂ ਮੰਗੀ ਜਾਂਦੀ ਹੈ। ਇਹ ਤਾਂ ਉਹਨਾਂ ਦੇ ਮਾਂ-ਬਾਪ ਨੂੰ ਵੀ ਨਹੀਂ ਪਤਾ ਹੁੰਦਾ। ਹਾਂ, ਉਹਨਾਂ ਦੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਜ਼ਰੂਰ ਪਤਾ ਹੁੰਦਾ ਹੈ।

ਲੋਹੜੀ ਦੇ ਤਿਉਹਾਰ ਤੋਂ 10-15 ਦਿਨ ਪਹਿਲਾਂ ਹੀ ਨਿੱਕੇ-ਨਿੱਕੇ ਬੱਚੇ ਤੇ ਬੱਚੀਆਂ ਘਰਾਂ ਵਿੱਚ ਜਾ ਕੇ ਦਰਵਾਜ਼ਿਆਂ ਤੇ ਲੱਗੀਆਂ ਘੰਟੀਆਂ ਵਜਾਉਦੇ ਤੇ ਦਰਵਾਜੇ ਖੜਕਾਉਂਦੇ ਹਨ। ਲੋਹੜੀ ਮੰਗਣ ਵਾਲੇ ਮੁੰਡੇ-ਕੁੜੀਆਂ ਦੀ ਉਮਰ 8 ਸਾਲ ਤੋਂ ਲੈ ਕੇ 16-17 ਸਾਲ ਤੱਕ ਦੀ ਹੁੰਦੀ ਹੈ ਪਰ ਵੱਡੇ ਸ਼ਹਿਰਾਂ ਵਿੱਚ ਤਾਂ ਛੋਟੇ-ਛੋਟੇ ਬੱਚੇ-ਬੱਚੀਆਂ ਹੀ ਲੋਹੜੀ ਮੰਗਦੇ ਦੇਖੇ ਹਨ। ਪਹਿਲਾਂ-ਪਹਿਲ ਤਾਂ 20-25 ਸਾਲ ਦੀਆਂ ਲੜਕੀਆਂ ਵੀ ਲੋਹੜੀ ਮੰਗਦੀਆਂ ਸਨ ਪਰ ਅੱਜ ਇਸ ਉਮਰ ਦੀਆਂ ਲੜਕੀਆਂ ਲੋਹੜੀ ਮੰਗਦੀਆਂ ਨਹੀਂ ਦੇਖੀਆਂ। ਛੋਟੇ-ਛੋਟੇ ਲੜਕੇ-ਲੜਕੀਆਂ ਜਿਸ ਘਰ ਵਿੱਚ ਲੋਹੜੀ ਮੰਗਣ ਲਈ ਪੁੱਜਦੇ ਹਨ। ਉੱਥੇ ਗੀਤ ਗਾਉਂਦੇ ਹਨ।
ਪਾ ਨੀ ਮਾਏ ਪਾ, ਕਾਲੇ ਕੁੱਤੇ ਨੂੰ ਵੀ ਪਾ।
ਕਾਲਾ ਕੁੱਤਾ ਦੇਵੇ ਵਧਾਈਆਂ,
ਤੇਰੀਆਂ ਜੀਣ ਮੱਝੀ ਗਾਈਆਂ।
ਮੱਝੀ ਗਾਈਆਂ ਨੇ ਦਿੱਤਾ ਦੁੱਧ,
ਤੇਰੇ ਜੀਣ ਪੰਜੇ ਪੁੱਤ।
ਪੰਜੇ ਪੁੱਤਾਂ ਦੀ ਕਮਾਈ,
ਡੋਲੀ ਘਰ ਛਣਕਦੀ ਆਈ।
ਸਾਨੂੰ ਪਾ ਲੋਹੜੀ,
ਤੇਰੀ ਜੀਵੇ ਜੋੜੀ।
ਜਦੋਂ ਬੱਚਿਆਂ ਨੂੰ ਘਰ ਵਿੱਚ ਲੋਹੜੀ ਦੇ ਰੂਪ ਵਿੱਚ ਮੁੂੰਗਫਲੀਆਂ, ਰਿਉੜੀਆਂ, ਪਾਥੀਆਂ, ਲੱਕੜਾਂ, ਛਿਟੀਆਂ ਜਾਂ ਨਗਦ ਪੈਸੇ ਮਿਲ ਜਾਂਦੇ ਸਨ। ਇੱਥੇ ਮੈਂ ਇਹ ਜ਼ਿਕਰ ਜ਼ਰੂਰ ਕਰਾਂਗਾ ਕਿ ਅੱਜ ਤੋਂ 20-25 ਸਾਲ ਪਹਿਲਾਂ ਲੋਹੜੀ ਮੰਗਣ ਵਾਲੇ ਬੱਚਿਆਂ ਨੂੰ 10, 25 ਜਾਂ 50 ਪੈਸੇ ਦਿੱਤੇ ਜਾਂਦੇ ਸਨ। ਉਸ ਸਮੇਂ ਇਹ ਪੈਸੇ ਆਮ ਮਿਲਦੇ ਸਨ। ਇਹਨਾਂ ਪੈਸਿਆਂ ਨਾਲ ਹੀ ਬੱਚਿਆਂ ਨੂੰ ਕਾਫ਼ੀ ਚੀਜ਼ ਮਿਲ ਜਾਂਦੀ ਸੀ। ਅੱਜ ਇੱਕ ਤਾਂ ਮਹਿੰਗਾਈ ਬਹੁਤ ਹੈ, ਦੂਜਾ ਟੁੱਟੇ ਪੈਸੇ ਮਿਲਦੇ ਹੀ ਨਹੀਂ ਹਨ। ਇਸ ਲਈ ਲੋਹੜੀ ਮੰਗਣ ਵਾਲੇ ਬੱਚਿਆਂ ਨੂੰ ਇੱਕ, ਦੋ, ਪੰਜ ਜਾਂ 10 ਰੁਪਏ ਦਿੱਤੇ ਜਾਂਦੇ ਹਨ। ਜਦੋਂ ਉਹਨਾਂ ਨੂੰ ਰੁਪਏ ਮਿਲ ਜਾਂਦੇ ਹਨ ਤਾਂ ਉਸ ਘਰ ਦੀ ਉਸਤਤ ਸੰਬੰਧੀ ਬੱਚੇ ਕਹਿੰਦੇ ਹਨ।
ਆਖੋ ਮੁੰਡਿਓ ਰੰਗਾ,
ਇਹ ਘਰ ਚੰਗਾ।
ਬੱਚਿਆਂ ਨੂੰ ਲੋਹੜੀ ਮੰਗਣ ਤੇ ਜੋ ਪੈਸੇ, ਰਿਉੜੀਆਂ, ਮੂੰਗਫਲੀਆਂ, ਮੱਕੀ ਦੇ ਦਾਣੇ, ਮਠਿਆਈ ਆਦਿ ਇਕੱਠੇ ਹੁੰਦੇ ਹਨ, ਉਹ ਹਰ ਰੋਜ਼ ਰਾਤ ਨੂੰ ਆਪਸ ਵਿੱਚ ਵੰਡ ਲੈਂਦੇ ਹਨ। ਮੈਨੂੰ ਯਾਦ ਹੈ ਕਿ ਸਾਡੇ ਵੇਲੇ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਸੀ। ਰਾਤ ਨੂੰ ਮੁਹੱਲੇ ਵਿੱਚ ਹੀ ਇੱਕ ਥਾਂ ਤੇ ਵੱਡਾ ਸਾਰਾ ਲੱਕੜਾਂ ਤੇ ਗੋਹੇ ਦੀਆਂ ਪਾਥੀਆਂ ਦਾ ਢੇਰ ਲਗਾਇਆ ਜਾਂਦਾ ਸੀ। ਬੱਚਿਆਂ ਵੱਲੋਂ 10-15  ਦਿਨ ਮੰਗੀਆਂ ਲੱਕੜਾਂ ਤੇ ਪਾਥੀਆਂ ਵੀ ਇਸ ਢੇਰ ਤੇ ਇਕੱਠੀਆਂ ਕਰ ਦਿੱਤੀਆਂ ਜਾਂਦੀਆਂ ਸਨ। ਬਹੁਤ ਵੱਡੇ ਸਾਰੇ ਢੇਰ ਨੂੰ ਰਾਤ 7-8 ਵਜੇ ਅੱਗ ਲਗਾ ਕੇ 12-1 ਵਜੇ ਤੱਕ ਲੋਹੜੀ ਸੇਕਦੇ। ਗੰਨੇ ਚੂਪਦੇ, ਮੂੰਗਫਲੀਆਂ, ਰਿਉੜੀਆਂ ਖਾਂਦੇ, ਨੱਚਦੇ-ਟੱਪਦੇ ਤੇ ਲੋਕ-ਗੀਤ ਸੁਣਾਉਦੇ ਹੁੰਦੇ ਸਨ। ਲੋਕ ਅੱਗ ਲਾਈ (ਬਾਲੀ/ਮਚਾਈ) ਹੋਈ ਲੋਹੜੀ ਵਿੱਚ ਤਿਲ, ਰਿਉੜੀਆਂ ਸੁੱਟਦੇ, ਮੱਥਾ ਟੇਕਦੇ, ਅਰਦਾਸਾਂ ਕਰਦੇ। ਮੂੰਗਫਲੀਆਂ ਦੇ ਛਿੱਲੜ ਤੇ ਗੰਨੇ ਨੂੰ ਚੂਪਣ ਉਪਰੰਤ ਉਸ ਦੇ ਫੁਲਕ ਭਾਵ ਜੂਠ ਮਚਾਈ ਹੋਈ ਲੋਹੜੀ ਵਿੱਚ ਨਹੀਂ ਸਨ ਸੁੱਟੇ ਜਾਂਦੇ। ਜਿਸ ਘਰ ਲੜਕਾ ਨਵ-ਜਨਮਿਆ ਹੁੰਦਾ, ਉਸ ਦੀ ਲੋਹੜੀ ਵੀ ਰਾਤ ਨੂੰ ਉੱਥੇ ਹੀ ਵੰਡੀ ਜਾਂਦੀ ਸੀ। ਜਿਸ ਘਰ ਨਵ-ਵਿਆਹਿਆ ਜੋੜਾ ਹੁੰਦਾ ਸੀ, ਉਸ ਦੀ ਵੀ ਲੋਹੜੀ ਦੀ ਰਾਤ ਸਾਰੇ ਹੀ ਇਹ ਅਰਦਾਸ ਕਰਦੇ ਸਨ ਕਿ ਪਰਮਾਤਮਾ ਇਸ (ਨਾਂ ਲੈ ਕੇ) ਦੇ ਘਰ ਪੁੱਤਰ ਦੇਵੇ ਤਾਂ ਇਹ ਅਗਲੀ ਲੋਹੜੀ ਤੇ ਚਰਖਾ ਸਾੜਨਗੇ। ਨਵ-ਵਿਆਹੇ ਜੋੜੇ ਦੀ ਲੋਹੜੀ ਅਤੇ ਕਿਸੇ ਘਰ ’ਚ ਪੁੱਤਰ ਹੋਣ ’ਤੇ ਲੋਹੜੀ ਤੇ ਚਰਖਾ ਸਾੜਨ ਦੀ ਰੀਤ ਬਹੁਤ ਪੁਰਾਣੀ ਹੈ ਪਰ ਅੱਜ ਨਾ ਘਰਾਂ ਵਿੱਚ ਚਰਖੇ ਨਜ਼ਰ ਆਉਂਦੇ ਹਨ ਤੇ ਨਾ ਹੀ ਲੋਹੜੀ ਤੇ ਸਾੜੇ ਜਾਂਦੇ ਹਨ। ਵੱਡੇ ਸ਼ਹਿਰਾਂ ਵਿੱਚ ਇਹਨਾਂ ਸਤਰਾਂ ਦੇ ਲੇਖਕ ਨੇ ਵੇਖਿਆ ਹੈ ਕਿ ਲੋਕ ਆਪਣੇ-ਆਪਣੇ ਘਰ ਵਿੱਚ ਹੀ ਲੋਹੜੀ ਦੀ ਰੀਤ ਕਰਨ ਲਈ ਬੱਠਲ ਵਿੱਚ ਕੁਝ ਲੱਕੜਾਂ ਜਾਂ ਪਾਥੀਆਂ ਪਾ  ਕੇ ਅੱਗ ਲਗਾ ਕੇ ਲੋਹੜੀ ਸੇਕਦੇ ਹਨ, ਜਾਂ ਗਲੀ ਦੇ ਹੀ ਦੋ-ਚਾਰ ਘਰ ਇਕੱਠੇ ਬੈਠ ਕੇ ਲੋਹੜੀ ਸੇਕਦੇ ਹਨ।  ਪਿੰਡਾਂ, ਛੋਟੇ ਸ਼ਹਿਰਾਂ ਵਾਂਗ ਮੁਹੱਲੇ ਦੇ ਇੱਕ ਚੌਰਸਤੇ ਵਿੱਚ ਵੱਡੇ ਘਰਾਂ ਵਾਲੇ ਤੇ ਉਹਨਾਂ ਦੇ ਬੱਚੇ-ਬੱਚੀਆਂ ਲੋਹੜੀ ਸੇਕਣਾ ਅਤੇ ਉੱਥੇ ਜਾਣਾ ਪਸੰਦ ਵੀ ਨਹੀਂ ਕਰਦੇ। ਵੱਡੇ ਘਰਾਂ ਦੇ ਕਾਕਿਆਂ ਦੀਆਂ ਰੀਸਾਂ ਕੋਈ ਨਹੀਂ ਕਰ ਸਕਦਾ। ਕਈ ਲੋਕ ਇਸ ਦਿਨ ਰਾਤ ਨੂੰ ਜੂਆ ਖੇਡ ਕੇ, ਸ਼ਰਾਬਾਂ ਪੀ ਕੇ ਮਨਾਉਂਦੇ ਹਨ। ਲੋਹੜੀ ਵਾਲੀ ਰਾਤ ਨੂੰ ਗੀਤਾਂ ਤੇ ਗਿੱਧੇ ਦਾ ਜਿੱਥੇ ਖੂਬ ਅਨੰਦ ਮਾਣਿਆ ਜਾਂਦਾ ਹੈ, ਉੱਥੇ ਪੁਰਾਣੇ ਰੀਤੀ ਰਿਵਾਜਾਂ ਨੂੰ ਜੋ ਸੇਧ ਦੇਣ ਵਾਲੇ ਨਾ ਹੋਣ, ਉਹਨਾਂ ਨੂੰ ਬਲਦੀ ਅੱਗ ਵਿੱਚ ਸਾੜ ਦਿੱਤਾ  ਜਾਵੇ। ਲੋਹੜੀ ਦਾ ਤਿਉਹਾਰ ਪੇ੍ਰਮ, ਪਿਆਰ, ਖ਼ੁਸ਼ੀਆਂ ਦਾ ਸੁਨੇਹਾ ਦਿੰਦਾ ਹੋਇਆ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਆਓ! ਸਾਰੇ ਰਲ-ਮਿਲ ਕੇ ਲੋਹੜੀ ਦਾ ਤਿਉਹਾਰ ਖ਼ੁਸ਼ੀਆਂ, ਚਾਵਾਂ ਤੇ ਮਲ੍ਹਾਰਾਂ ਨਾਲ ਮਨਾਈਏ।

Post Views: 303
Tags: 5 important things you need to know about Lohri - Times of IndiaAll you wanted to know about the Lohri festivalcelebrationsEverything You Need to Know About the Festival of BonfirFactsHistoryHistory of LohriLohri 2023Lohri 2023: Is Lohri on January 13 or 14? All you need toLohri 2023: The harvest festival of Punjab - RitiRiwazLohri as the Harvest Festival of Punjab and HaryanaLohri DateLohri Festival - India GuideLohri Festival 2022: Know about DateLohri Festival 2023 - DatesLohri Festival 2023 | Lohri Date | Story | Importance of LohriLohrifestival.orgMajor AttractionssignificanceWhen is Lohri on Jan 13 or 14? How is it celebrated and
Previous Post

ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਵੱਲੋਂ ਨਾਭਾ ਜੇਲ ਦਾ ਅਚਨਚੇਤ ਨਿਰੀਖਣ

Next Post

ਏ .ਪੀ. ਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਐਨਐਸਐਸ ਵਿੰਗ ਵੱਲੋਂ ਸਵਾਮੀ ਵਿਵੇਕਾਨੰਦ ਨੂੰ ਸਮਰਪਿਤ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ।

Next Post
ਏ .ਪੀ. ਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਐਨਐਸਐਸ ਵਿੰਗ ਵੱਲੋਂ ਸਵਾਮੀ ਵਿਵੇਕਾਨੰਦ ਨੂੰ ਸਮਰਪਿਤ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ।

ਏ .ਪੀ. ਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਐਨਐਸਐਸ ਵਿੰਗ ਵੱਲੋਂ ਸਵਾਮੀ ਵਿਵੇਕਾਨੰਦ ਨੂੰ ਸਮਰਪਿਤ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ।

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800