ਪਟਿਆਲਾ (ਪਰਮਿੰਦਰ/ਗਰੇਵਾਲ)(ਪ੍ਰੈਸ ਕੀ ਤਾਕਤ ): ਸੀਸ ਮਹਿਲ ਪਟਿਆਲਾ ਵਿਖੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦੀ ਸਰਪ੍ਰਸਤੀ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਸਾਕਸੀ ਸਾਹਨੀ ਅਤੇ ਨੋਡਲ ਅਫਸਰ ਏ ਡੀ ਸੀ ਡਿਵੈਲਪਮੈਂਟ ਈਸ਼ਾ ਸਿੰਗਲ ਜੀ ਦੀ ਅਗਵਾਈ ਹੇਠ ਲੱਗੇ ਕਰਾਫਟ ਮੇਲੇ ਦੋਰਾਨ ਵਲੰਟੀਅਰਜ਼ ਸੇਵਾਵਾ ਦੇਣ ਵਾਲੇ ਵਲੰਟੀਅਰ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਰੋਹ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਏਂ ਡੀ ਸੀ ਡਿਵੈਲਪਮੈਂਟ ਈਸ਼ਾ ਸਿੰਗਲ ਜੀ ਨੇ ਸ਼ਿਰਕਤ ਕੀਤੀ, ਕਰਫਾਟ ਮੇਲੇ ਦੋਰਾਨ ਸਰਕਾਰੀ ਆਈ ਟੀ ਆਈ ਲੜਕੇ, ਸਰਕਾਰੀ ਮਹਿੰਦਰਾ ਕਾਲਜ, ਸਟੇਟ ਕਾਲਜ ਆਫ ਐਜੂਕੇਸ਼ਨ ਅਤੇ ਸਮਾਜ ਸੇਵੀ ਸੰਸਥਾਵਾਂ ਪਾਵਰ ਹਾਊਸ ਯੂਥ ਕਲੱਬ, ਯੂਥ ਫੈਡਰੇਸ਼ਨ ਆਫ ਇੰਡੀਆ ਦੇ ਵਲੰਟੀਅਰਜ਼ ਵਲੋਂ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ ਗਈ, ਇਸ ਮੌਕੇ ਲੈਫਟੀਨੈਂਟ ਜਗਦੀਪ ਜੋਸੀ ਪੰਜ ਪੰਜਾਬ ਬਟਾਲੀਅਨ ਐਨ ਸੀ ਸੀ,ਯੂਥ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸਟੇਟ ਐਵਾਰਡੀ ਪਰਮਿੰਦਰ ਭਲਵਾਨ, ਪਾਵਰ ਹਾਊਸ ਯੂਥ ਕਲੱਬ ਦੇ ਸਰਪ੍ਰਸਤ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ, ਸਟੇਟ ਐਵਾਰਡੀ ਰੁਪਿੰਦਰ ਕੌਰ, ਪ੍ਰੋਫੈਸਰ ਹਰਦੀਪ ਕੌਰ ਸੈਣੀ ਸਟੇਟ ਕਾਲਜ ਆਫ ਐਜੂਕੇਸ਼ਨ, ਰੁਦਰਪ੍ਰਤਾਪ ਸਿੰਘ,ਸੰਜਨੀ ਬਾਤਿਸ਼, ਤੇਜਿੰਦਰ ਮੰਡੋਰ, ਪਰਵਿੰਦਰ ਸਿੰਘ, ਸੁਰਿੰਦਰ ਆਹੂਲਵਾਲੀਆ, ਗੁਰਬਚਨ ਸਿੰਘ ਠੇਕੇਦਾਰ, ਵਿਨੇ ਸ਼ਰਮਾ, ਅਰਸਲੀਨ ਆਹਲੂਵਾਲੀਆ, ਸੰਜਨੀ ਬਾਤਿਸ਼, ਮਨਪ੍ਰੀਤ ਕੌਰ ਜੱਸਲ,ਮਹਿਕ ਬਜਾਜ, ਹਰਮੀਤ ਕੌਰ, ਜਸਪ੍ਰੀਤ ਸਿੰਘ,ਸੋਰਵ, ਜੁਗਰਾਜ ਸਿੰਘ ਚੈਹਿਲ, ਰਾਜਵਿੰਦਰ ਕੌਰ ਹਰੀਪੁਰ ਝੁੰਗੀਆ, ਜਗਦੀਪ ਸਿੰਘ, ਮਨਦੀਪ ਕੌਰ, ਪਰਮਿੰਦਰ ਸਿੰਘ, ਨਵਜੋਤ ਸਿੰਘ, ਆਰੀਅਨ,ਸਾਇਲ ਛਾਬੜਾ,ਆਦਿ ਨੂੰ ਵੀ ਵਲੰਟੀਅਰਜ਼ ਸੇਵਾਵਾਂ ਦੇਣ ਲਈ ਸਨਮਾਨਿਤ ਕੀਤਾ ਗਿਆ, ਇਸ ਮੌਕੇ ਸੰਬੋਧਨ ਕਰਦਿਆਂ ਏਂ ਡੀ ਸੀ ਡਿਵੈਲਪਮੈਂਟ ਈਸ਼ਾ ਸਿੰਗਲ ਜੀ ਨੇ ਕਿਹਾ ਕਿ ਕਰਾਫਟ ਮੇਲੇ ਦੋਰਾਨ ਵਲੰਟੀਅਰਜ਼ ਦੀਆਂ ਡਿਊਟੀਆਂ ਵੱਖ ਵੱਖ ਖੇਤਰਾਂ ਵਿਚ ਲਗਾਈਆਂ ਗਈਆਂ ਸਨ ਇਹਨਾਂ ਵਲੋਂ ਇਹ ਡਿਊਟੀਆਂ ਪੂਰੀ ਤਨਦੇਹੀ ਨਾਲ ਨਿਭਾਇਆ ਗਈਆ ਜੋ ਕਿ ਬਹੁਤ ਹੀ ਸ਼ਲਾਘਾਯੋਗ ਸਨ, ਇਥੇ ਹੀ ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਪਾਵਰ ਹਾਊਸ ਯੂਥ ਕਲੱਬ ਅਤੇ ਯੂਥ ਫੈਡਰੇਸ਼ਨ ਆਫ ਇੰਡੀਆ ਦੀ ਟੀਮ ਦੀ ਵੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹਨਾਂ ਦੇ ਵਲੰਟੀਅਰਜ਼ ਵਲੋਂ ਮੇਲੇ ਦੋਰਾਨ ਆਉਣ ਵਾਲੇ ਤੁਰਨ ਫਿਰਨ ਤੋ ਅਸੱਮਰਥ ਵਿਅਕਤੀਆਂ ਨੂੰ ਵੀਲਚੇਅਰ ਤੇ ਦਿੱਤੀਆਂ ਸੇਵਾਵਾਂ ਬਹੁਤ ਹੀ ਸ਼ਲਾਘਾਯੋਗ ਸੇਵਾਵਾਂ ਸਨ, ਇਸ ਤੋਂ ਇਲਾਵਾ ਇਹਨਾਂ ਵਲੰਟੀਅਰਜ਼ ਵਲੋਂ ਟਿਕਟ ਕਾਉਟਰ, ਪਾਰਕਿੰਗ, ਫੂਡ ਸਟਾਲ, ਸਭਿਆਚਾਰ ਸਟੇਜ, ਅਤੇ ਵੱਖ ਵੱਖ ਖੇਤਰਾਂ ਵਿੱਚ ਨਿਭਾਈਆਂ ਡਿਊਟੀਆਂ ਬਹੁਤ ਹੀ ਪ੍ਰਸੰਸਾ ਯੋਗ ਸਨ, ਉਹਨਾਂ ਸਾਰੇ ਵਲੰਟੀਅਰਜ਼ ਦਾ ਮੇਲੇ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਸਰਟੀਫਿਕੇਟ ਅਤੇ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ।

