ਤਰਨਤਾਰਨ 1 ਸਤੰਬਰ (ਰਣਬੀਰ ਸਿੰਘ)- ਲੋਕਤੰਤਰ ਦੇ ਚੌਥੇ ਸਤੰਭ ਮੀਡੀਆ ਦੀ ਅਗਵਾਈ ਕਰਨ ਵਾਲੇ ਪੱਤਰਕਾਰ ਦੀ ਨਕਲ ਕਰਨ ਵਾਲੇ ਕੁੱਝ ਲੋਕਾਂ ਨੇ ਪ੍ਰੈੱਸ ਸ਼ਬਦ ਨੂੰ ਇੰਨਾ ਬਦਨਾਮ ਤੇ ਖਰਾਬ ਕਰ ਦਿੱਤਾ ਹੈ। ਕਿ ਅਸਲੀ ਪੱਤਰਕਾਰ ਦੀ ਪਹਿਚਾਣ ਨੂੰ ਪਹਿਚਾਨਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਇਹ ਸਬਦ ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਤਰਨਤਾਰਨ ਦੇ ਜਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੰਦਬਾਦ ਨੇ ਇੱਕ ਵਿਸੇਸ਼ ਮੁਲਾਕਾਤ ਦੌਰਾਨ ਕਰਦੇ ਹੋਏ। ਜਿਲ੍ਹਾ ਪ੍ਰਸ਼ਾਸਨ ਤੋ ਪ੍ਰੈੱਸ ਸ਼ਬਦ ਦਾ ਦੁਰਉਪਯੋਗ ਰੋਕਣ ਦੀ ਅਪੀਲ ਕਰਦਿਆਂ ਕਹੇ ਉਨ੍ਹਾਂ ਕਿਹਾ ਕਿ ਇਹਨਾਂ ਲੋਕਾਂ ਦੇ ਖਿਲਾਫ ਤੁਰੰਤ ਸਖਤ ਐਕਸ਼ਨ ਲਿਆ ਜਾਵੇ ਤੇ ਜਿਹਨਾਂ ਵਾਹਨਾਂ ਤੇ ਬਿਨਾਂ ਕਿਸੀ ਅਥਾਰਟੀ ਤੇ ਪ੍ਰੈੱਸ ਲਿਖਿਆ ਹੋਇਆ ਹੈ । ਉਹਨਾਂ ਵਾਹਨਾ ਨੂੰ ਜਬਤ ਕੀਤਾ ਜਾਵੇ ਤਾਂ ਕਿ ਜੋ ਅਸਲੀ ਪੱਤਰਕਾਰ ਦੀ ਪਹਿਚਾਣ ਤੇ ਮਾਨ ਸਨਮਾਨ ਨੂੰ ਸੁਰੱਖਿਅਤ ਤੇ ਕਾਇਮ ਰੱਖਿਆ ਜਾ ਸਕੇ ।