ਇਥੇ ਖੇਡੇ ਗਏ ਵਿਸ਼ਵ ਕੱਪ ਕਿ੍ਕਟ ਦੇ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਹੋਏ ਮੁਕਾਬਲੇ ਵਿੱਚ ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਅਫਗਾਨਿਸਤਾਨ ਨੇ 49 ਓਵਰਾਂ ’ਚ ਦੋ ਵਿਕਟਾਂ ਗਵਾ ਕੇ 286 ਦੌੜਾਂ ਬਣਾਈਆਂ। ਅਫਗਾਨਿਸਤਾਨ ਦੀ ਇਹ ਦੂਜੀ ਵੱਡੀ ਜਿੱਤ ਹੈ। ਪਾਕਿਸਤਾਨ ਦੀ ਪੰਜ ਮੈਚਾਂ ’ਚ ਇਹ ਤੀਜੀ ਹਾਰ ਹੈ।