No Result
View All Result
Monday, March 30, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

5 ਮਹੀਨਿਆਂ ਬਾਅਦ ਅਡਾਨੀ ਨੇ ਖੋਲ੍ਹੀ ਹਿੰਡਨਬਰਗ ਦੀ ਪੋਲ

admin by admin
in BREAKING, COVER STORY, POLITICS, PUNJAB
0
5 ਮਹੀਨਿਆਂ ਬਾਅਦ ਅਡਾਨੀ ਨੇ ਖੋਲ੍ਹੀ ਹਿੰਡਨਬਰਗ ਦੀ ਪੋਲ
0
SHARES
0
VIEWS
Share on FacebookShare on Twitter

ਨਵੀਂ ਦਿੱਲੀ, 28 ਜੂਨ (ਪ੍ਰੈਸ ਕੀ ਤਾਕਤ )- ਅਡਾਨੀ ਗਰੁੱਪ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲੇ ਅਮਰੀਕੀ ਸ਼ਾਰਟ ਸੇਲਰ ਫਰਮ ਹਿੰਡਨਬਰਗ ਨੂੰ ਲੈ ਕੇ ਗੌਤਮ ਅਡਾਨੀ ਨੇ ਪੋਲ ਖੋਲ੍ਹ ਦਿੱਤੀ ਹੈ। ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਨੇ ਹਿੰਡਨਬਰਗ ਨੂੰ ਲੈ ਕੇ ਵੱਡਾ ਖੁਲਾਸਾ ਕਰਦੇ ਹੋਏ ਉਸ ਦੇ ਇਰਾਦਿਆਂ ’ਤੇ ਸਵਾਲ ਉਠਾਇਆ ਹੈ। ਅਡਾਨੀ ਗਰੁੱਪ ਨੇ ਵਿੱਤੀ ਸਾਲ 2022-23 ਲਈ ਆਪਣੀ ਸਾਲਾਨਾ ਰਿਪੋਰਟ ਜਾਰੀ ਕਰਦੇ ਹੋਏ ਗੌਤਮ ਅਡਾਨੀ ਨੇ ਸ਼ੇਅਰਹੋਲਡਰਸ ਨੂੰ ਕਿਹਾ ਕਿ ਹਿੰਡਨਬਰਗ ਨੇ ਜਾਣ ਬੁੱਝ ਕੇ ਮੁਨਾਫ਼ਾ ਕਮਾਉਣ ਦੇ ਮਕਸਦ ਨਾਲ ਕੰਪਨੀ ਖ਼ਿਲਾਫ਼ ਗਲਤ ਅਤੇ ਭਰਮਾਊ ਰਿਪੋਰਟ ਪੇਸ਼ ਕੀਤੀ ਸੀਹਿੰਡਨਬਰਗ ਨੇ ਸੋਚੀ-ਸਮਝੀ ਸਾਜਿਸ਼ ਦੇ ਤਹਿਤ ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਆਪਣੀ ਰਿਪੋਰਟ ਜਾਰੀ ਕੀਤੀ ਜਦ ਕਿ ਇਹ ਅਜਿਹਾ ਸਮਾਂ ਸੀ, ਜਦੋਂ ਗਰੁੱਪ ਇਤਿਹਾਸ ਦਾ ਸਭ ਤੋਂ ਵੱਡਾ ਐੱਫ. ਪੀ. ਓ. ਲਿਆਉਣ ਦੀ ਤਿਆਰੀ ਕਰ ਰਿਹਾ ਸੀ। ਹਿੰਡਨਬਰਗ ਦਾ ਅਸਲੀ ਮਕਸਦ ਕੰਪਨੀ ਦੀ ਸਾਖ ਨੂੰ ਨੁਕਸਾਨ ਪਹੁੰਚਾ ਕੇ ਉਸ ਦੇ ਸ਼ੇਅਰਾਂ ਨੂੰ ਡੇਗਣਾ ਸੀ। ਗੌਤਮ ਅਡਾਨੀ ਹਿੰਡਨਬਰਗ ਦੀ ਰਿਪੋਰਟ ਤੋਂ 5 ਮਹੀਨਿਆਂ ਬਾਅਦ ਹੁਣ ਖੁੱਲ੍ਹ ਕੇ ਬੋਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੂਰੀ ਤਰ੍ਹਾਂ ਸਬਸਕ੍ਰਾਈਬਡ ਹੋਣ ਦੇ ਬਾਵਜੂਦ ਅਸੀਂ ਐੱਫ. ਪੀ. ਓ. ਨੂੰ ਵਾਪਸ ਲੈਣ ਦਾ ਫ਼ੈਸਲਾ ਲਿਆ ਤਾਂ ਕਿ ਨਿਵੇਸ਼ਕਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਏ। । ਗੌਤਮ ਅਡਾਨੀ ਨੇ ਕਿਹਾ ਕਿ ਕੰਪਨੀ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਅਮਰੀਕੀ ਸ਼ਾਰਟ ਸੇਲਰ ਫਰਮ ਨੇ ਜਾਣਬੁੱਝ ਕੇ ਇਹ ਰਿਪੋਰਟ ਜਾਰੀ ਕੀਤੀ ਤਾਂ ਕਿ ਕੰਪਨੀ ਨੂੰ ਨੁਕਸਾਨ ਹੋਵੇ। ਕੰਪਨੀ ਦੇ ਸ਼ੇਅਰ ਡਿਗ ਜਾਣ ਅਤੇ ਉਹ ਸ਼ੇਅਰਾਂ ਨੂੰ ਜਾਣਬੁੱਝ ਕੇ ਹੇਠਾਂ ਡੇਗ ਕੇ ਮੁਨਾਫਾ ਕਮਾਏ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਰਿਪੋਰਟ ਦੇ ਆਉਣ ਤੋਂ ਤੁਰੰਤ ਬਾਅਦ ਉਸ ਦਾ ਖੰਡਨ ਕੀਤਾ ਸੀ ਪਰ ਫਿਰ ਵੀ ਵੱਖ-ਵੱਖ ਨਿਊਜ਼ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਝੂਠੀਆਂ ਅਫਵਾਹਾਂ, ਕਹਾਣੀਆਂ ਫੈਲਾਈਆਂ ਗਈਆਂ, ਜਿਸ ਕਾਰਣ ਕੰਪਨੀ ਨੂੰ ਭਾਰੀ ਨੁਕਸਾਨ ਹੋਇਆ। ਕੰਪਨੀ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

Post Views: 225
Tags: adaniadani case studyadani enterprisesadani exposedadani fpoadani greenadani groupadani group stocksadani hindenburgadani latest newsadani modiadani newsadani or ambaniadani port shareadani poweradani responseadani scamadani shareadani share newsadani share priceadani stocksadani vs hindenburggautam adanigautam adani biographygautam adani interviewgautam adani storyhindenburg research adani
Previous Post

Epaper 28 June 2023

Next Post

ਭਾਰਤ, ਮਿਸਰ ਨੇ ਧਾਰਮਿਕ ਕੱਟੜਵਾਦ ਦਾ ਮੁਕਾਬਲਾ ਕਰਨ ਲਈ ਹੱਥ ਮਿਲਾਇਆ – ਪ੍ਰਧਾਨ ਮੰਤਰੀ ਮੋਦੀ

Next Post
ਭਾਰਤ, ਮਿਸਰ ਨੇ ਧਾਰਮਿਕ ਕੱਟੜਵਾਦ ਦਾ ਮੁਕਾਬਲਾ ਕਰਨ ਲਈ ਹੱਥ ਮਿਲਾਇਆ – ਪ੍ਰਧਾਨ ਮੰਤਰੀ ਮੋਦੀ

ਭਾਰਤ, ਮਿਸਰ ਨੇ ਧਾਰਮਿਕ ਕੱਟੜਵਾਦ ਦਾ ਮੁਕਾਬਲਾ ਕਰਨ ਲਈ ਹੱਥ ਮਿਲਾਇਆ - ਪ੍ਰਧਾਨ ਮੰਤਰੀ ਮੋਦੀ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982