ਮੁੰਬਈ, 12 ਜੁਲਾਈ(ਪ੍ਰੈਸ ਕੀ ਤਾਕਤ ਬਿਊਰੋ)– ਜਲਦ ਹੀ ਅਕਸ਼ੇ ਕੁਮਾਰ, ਪੰਕਜ ਤ੍ਰਿਪਾਠੀ ਤੇ ਯਾਮੀ ਗੌਤਮ ਫ਼ਿਲਮ ‘OMG 2’ ’ਚ ਨਜ਼ਰ ਆਉਣਗੇ। ਅਕਸ਼ੇ ਕੁਮਾਰ, ਯਾਮੀ ਗੌਤਮ ਤੇ ਫ਼ਿਲਮ ਦੀ ਟੀਮ ਨੇ ਸੋਸ਼ਲ ਮੀਡੀਆ ’ਤੇ ਫ਼ਿਲਮ ਦੇ ਟੀਜ਼ਰ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਫ਼ਿਲਮ ਤੋਂ ਆਪਣਾ ਲੁੱਕ ਸ਼ੇਅਰ ਕਰਦਿਆਂ ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਹੈ ਕਿ ‘OMG 2’ ਦਾ ਟੀਜ਼ਰ 11 ਜੁਲਾਈ ਨੂੰ ਜੋ ਕੀ ਆਗਿਆ ਹੈ।
ਅਕਸ਼ੇ ਕੁਮਾਰ ਨੇ ਫ਼ਿਲਮ ’ਚ ਆਪਣੇ ਲੁੱਕ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਅਕਸ਼ੇ ਭਗਵਾਨ ਸ਼ਿਵ ਦੇ ਲੁੱਕ ’ਚ ਨਜ਼ਰ ਆ ਰਹੇ ਹਨ। ਅਕਸ਼ੇ ਖੁੱਲ੍ਹੇ ਵਾਲਾਂ ਨਾਲ ਕਾਲੇ ਰੰਗ ਦੇ ਪਹਿਰਾਵੇ ’ਚ ਨਜ਼ਰ ਆ ਰਹੇ ਹਨ। ਫ਼ਿਲਮ ’ਚ ਉਸ ਦਾ ਲੁੱਕ ਕਾਫੀ ਜ਼ਬਰਦਸਤ ਨਜ਼ਰ ਆ ਰਿਹਾ ਹੈ। ਵੀਡੀਓ ’ਚ ਅਕਸ਼ੇ ਇਸ ਲੁੱਕ ’ਚ ਲੋਕਾਂ ਦੀ ਭੀੜ ’ਚੋਂ ਲੰਘ ਰਹੇ ਹਨ।
ਵੀਡੀਓ ਦੇ ਬੈਕਗਰਾਊਂਡ ’ਚ ਹਰ ਹਰ ਮਹਾਦੇਵ ਦੀ ਧੁਨ ਵੱਜ ਰਹੀ ਹੈ। ਵੀਡੀਓ ਸ਼ੇਅਰ ਕਰਦਿਆਂ ਅਕਸ਼ੇ ਕੁਮਾਰ ਨੇ ਲਿਖਿਆ, ‘‘OMG 2’ ਦਾ ਟੀਜ਼ਰ 11 ਜੁਲਾਈ ਨੂੰ ਆਵੇਗਾ। ‘OMG 2’ 11 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।’’ ਅਕਸ਼ੇ ਦੇ ਇਸ ਲੁੱਕ ਦੀ ਸੋਸ਼ਲ ਮੀਡੀਆ ’ਤੇ ਕਾਫੀ ਤਾਰੀਫ਼ ਹੋ ਰਹੀ ਹੈ।