ਧੂਰੀ,10 ਦਸੰਬਰ : ਅਲਪਾਈਨ ਪਬਲਿਕ ਸਕੂਲ ਕੱਕੜਵਾਲ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਅਧਿਆਪਕ ਅਤੇ ਬੱਚਿਆਂ ਵੱਲੋਂ ਸਾਇੰਸ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਮਾਡਲ ਦਿਖਾਏ ਗਏ । ਸਲਾਨਾ ਸਮਾਗਮ ਦੇ ਵਿੱਚ ਪਹੁੰਚੇ ਮੁੱਖ ਮਹਿਮਾਨ ਪੀਸੀਐਸ ਜੂਡੀਸ਼ਅਲ ਮਜਿਸਟ੍ਰੇਟ ਪ੍ਰਿੰਸ ਗਰਗ ਜਿਨਾਂ ਨੇ ਜੋਤੀ ਪ੍ਰਚੰਡ ਕਰਕੇ ਇਸ ਸਮਾਗਮ ਦੀ ਸ਼ੁਰੂਆਤ ਕੀਤੀ ।
ਇਸ ਤੋਂ ਬਾਅਦ ਬੱਚਿਆਂ ਵੱਲੋਂ ਸ਼ਬਦ ਤੇ ਵੈਲਕਮ ਸੌਂਗ ਗਾ ਕੇ ਇਸ ਸਮਾਗਮ ਦੀ ਸ਼ੁਰੂਆਤ ਕੀਤੀ। ਜਿਸ ਤੋਂ ਬਾਅਦ ਨੰਨੇ ਮੁੰਨੇ ਬੱਚਿਆਂ ਨੇ ਡਾਂਸ, ਮੋਨੋ ਐਕਟਿੰਗ, ਸਕਿਟ, ਡਾਂਡੀਆ, ਰਾਜਸਥਾਨੀ ਡਾਂਸ, ਪੰਜਾਬ ਦਾ ਲੋਕ ਨਾਚ ਭੰਗੜਾ ਗਿੱਦਾ ਪੇਸ਼ ਕੀਤਾ, ਇਸ ਤੋਂ ਇਲਾਵਾ ਬੱਚਿਆਂ ਨੇ ਅੱਜ ਦੇ ਮਾਹੌਲ ਦੇ ਪ੍ਰਤੀ ਜਾਗਰੂਕ ਕਰਨ ਲਈ ਰੁੱਖ ਬਚਾਓ ਅਤੇ ਗਰੀਬੀ ਦੇ ਉੱਪਰ ਇੱਕ ਨਾਟਕ ਤਿਆਰ ਕੀਤਾ ਗਿਆ ਸੀ ਜਿਸ ਦੇ ਵਿੱਚ ਇਹ ਸੰਦੇਸ਼ ਸੀ ਕਿ ਸਾਨੂੰ ਰੁੱਖ ਨਹੀਂ ਕੱਟਣੇ ਚਾਹੀਦੇ ਤੇ ਦੂਜੇ ਨੂੰ ਦੇਖ ਕੇ ਆਪਣਾ ਘਰ ਨਹੀਂ ਪਟਣਾ ਚਾਹੀਦਾ । ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਰਜਨੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੇ ਸਮਾਗਮ ਦੇ ਵਿੱਚ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਮਾਡਲ ਡਾਂਸ ਤੋਂ ਇਲਾਵਾ ਖੇਡਾਂ ਅਤੇ ਪੜਾਈ ਦੇ ਵਿੱਚ ਅਵਲ ਆਏ ਬੱਚਾ ਨੂੰ ਇਨਾਮ ਵੀ ਵੰਡੇ ਗਏ। ਉਹਨਾਂ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨ ਪ੍ਰਿੰਸ ਗਰਗ ਪੀਸੀਐਸ ਅਤੇ ਪਿੰਡਾਂ ਦੇ ਸਰਪੰਚਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਬੱਚਿਆਂ ਦੇ ਮਾਪਿਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਵਧਾਈ ਵੀ ਦਿੱਤੀ।
ਇਸ ਮੌਕੇ ਤੇ ਪੀਸੀਐਸ ਜੂਡੀਸ਼ਅਲ ਮਜਿਸਟਰੇਟ ਪ੍ਰਿੰਸ ਗਰਗ ਨੇ ਕਿਹਾ ਕਿ ਅੱਜ ਕੱਲ ਸਕੂਲਾਂ ਦਾ ਮਾਹੌਲ ਫਰੈਂਡਲੀ ਹੋ ਚੁੱਕਾ ਹੈ ਬੱਚੇ ਵੀ ਸਕੂਲ ਖੁਸ਼ੀ ਖੁਸ਼ੀ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਅਸੀਂ ਜਾ ਕੇ ਪੜ੍ਹਾਈ ਦੇ ਨਾਲ ਨਾਲ ਖੇਡ ਵੀ ਖੇਡ ਸਕਦੇ ਹਾਂ ਪੁਰਾਣੇ ਜਮਾਨੇ ਦੇ ਵਿੱਚ ਇਹੋ ਜਿਹਾ ਮਾਹੌਲ ਨਹੀਂ ਹੁੰਦਾ ਸੀ ਇਸ ਲਈ ਉਹਨਾਂ ਨੇ ਸਕੂਲ ਪ੍ਰਿੰਸੀਪਲ ਸਟਾਫ ਅਤੇ ਮੈਨੇਜਮੈਂਟ ਦਾ ਵਿਸ਼ੇਸ਼ ਧੰਨਵਾਦ ਕੀਤਾ ।




