ਤਲਵੰਡੀ ਸਾਬੋ, 30 ਮਾਰਚ (ਪ੍ਰੈਸ ਕੀ ਤਾਕਤ)– ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਆਤਮ ਸਮਰਪਨ ਕਰਨ ਦੀਆਂ ਅਫ਼ਵਾਹਾਂ ਦੌਰਾਨ ਇਤਿਹਾਸਿਕ ਨਗਰ ਤਲਵੰਡੀ ਸਾਬੋ ਅੱਜ ਦੂਜੇ ਦਿਨ ਵੀ ਪੁਲਿਸ ਛਾਉਣੀ ਬਣਿਆ ਹੈ। ਜਿੱਥੇ ਨਗਰ ਦੁਆਲੇ ਵੱਡੀ ਪੱਧਰ ’ਤੇ ਨਾਕੇਬੰਦੀ ਕੀਤੀ ਹੋਈ ਹੈ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਉਥੇ ਵਿਸ਼ੇਸ਼ ਗੱਲ ਇਹ ਨਜ਼ਰ ਆਈ ਕਿ ਪੁਲਿਸ ਨੇ ਬੁਲੇਟ ਪਰੂਫ਼ ਬਖ਼ਤਰਬੰਦ ਵਾਹਨ ਲਿਆ ਕੇ ਖੜਾ ਦਿੱਤਾ ਹੈ।