ਕਰਾਚੀ, 21 ਮਾਰਚ (ਪ੍ਰੈਸ ਕੀ ਤਾਕਤ ਬਿਊਰੋ): ਪਾਕਿਸਤਾਨੀ ਫੌਜ ਨੇ ਦੱਸਿਆ ਹੈ ਕਿ ਬਲੋਚਿਸਤਾਨ ਸੂਬੇ ਦੇ ਗਵਾਦਰ ਪੋਰਟ ਅਥਾਰਟੀ ਕੰਪਲੈਕਸ ‘ਤੇ ਸੁਰੱਖਿਆ ਬਲਾਂ ਨੇ ਭਾਰੀ ਹਥਿਆਰਾਂ ਨਾਲ ਲੈਸ ਵਿਦਰੋਹੀਆਂ ਦੇ ਇੱਕ ਸਮੂਹ ਨੂੰ ਹਮਲਾ ਕਰਨ ਤੋਂ ਰੋਕਦਿਆਂ ਦੋ ਸੈਨਿਕ ਮਾਰੇ ਗਏ ਅਤੇ ਅੱਠ ਬਲੋਚ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ।
ਬੰਦਰਗਾਹ ਕੰਪਲੈਕਸ, ਜਿਸ ਵਿੱਚ ਸਰਕਾਰੀ ਅਤੇ ਅਰਧ ਸੈਨਿਕ ਦਫ਼ਤਰ ਹਨ, ਚੀਨ-ਪਾਕਿਸਤਾਨ ਆਰਥਿਕ ਗਲਿਆਰਾ (CPEC) ਪ੍ਰੋਜੈਕਟ ਦਾ ਇੱਕ ਮੁੱਖ ਹਿੱਸਾ ਹੈ। ਫੌਜ ਦੇ ਮੀਡੀਆ ਵਿੰਗ, ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਨੇ ਕਿਹਾ ਕਿ ਅੱਤਵਾਦੀਆਂ ਨੇ ਪੋਰਟ ਅਥਾਰਟੀ ਕਾਲੋਨੀ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਬਲਾਂ ਨੇ ਸਫਲਤਾਪੂਰਵਕ ਉਨ੍ਹਾਂ ਨੂੰ ਖਦੇੜ ਦਿੱਤਾ। ਇਸ ਤੋਂ ਬਾਅਦ ਹੋਈ ਗੋਲੀਬਾਰੀ ਵਿਚ ਸਾਰੇ ਅੱਠ ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ।
