ਭਗਵੰਤ ਮਾਨ ਸਰਕਾਰ ਦੋਰਾਨ ਪੰਜਾਬ *ਚ ਲਗਾਤਾਰ ਹੋ ਰਹੇ ਹਨ ਹਿੰਦੂ ਆਗੂਆਂ *ਤੇ ਹਮਲੇ : ਸ਼ੰਕਰਾਨੰਦ ਗਿਰੀ
ਪਟਿਆਲਾ 5 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਭਗਵੰਤ ਮਾਨ ਸਰਕਾਰ ਦੋਰਾਨ ਪੰਜਾਬ *ਚ ਹਿੰਦੂ ਆਗੂਆਂ *ਤੇ ਹਮਲੇ ਲਗਾਤਾਰ ਹੋ ਰਹੇ ਹਨ ਅਤੇ ਪੰਜਾਬ ਸਰਕਾਰ ਹੱਥ *ਤੇ ਹੱਥ ਧਰੀ ਬੈਠੀ ਹੈ। ਪੰਜਾਬ ਵਿਚ ਹਿੰਦੂਆਂ *ਤੇ ਹੋ ਰਹੇ ਹਮਲੇ ਇਸ ਗੱਲ ਦਾ ਸੰਕੇਤ ਹਨ ਕਿ ਪੰਜਾਬ *ਚ ਹਿੰਦੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਗੱਲ ਬ੍ਰਹਮਲੀਨ ਜਗਦਗੁਰੂ ਪੰਚਾਨੰਦ ਗਿਰੀ ਦੇ ਵੱਡੇ ਭਰਾ ਸ਼ੰਕਰਾਨੰਦ ਗਿਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀ।
ਉਹਨਾਂ ਕਿਹਾ ਕਿ ਪੰਜਾਬ ਪਹਿਲਾਂ ਵੀ ਲਗਾਤਾਰ 10 ਸਾਲ ਅੱਤਵਾਦ ਦਾ ਦੰਸ਼ ਝੇਲ ਚੁਕਿਆ ਹੈ ਅਤੇ ਫਿਰ ਇੱਕ ਵਾਰ ਹਿੰਦੂ ਸਿੱਖਾਂ ਵਿੱਚ ਖੋਫ ਪੈਦਾ ਕਰਕੇ ਉਹਨਾਂ ਨੂੰ ਆਪਸ ਵਿੱਚ ਲੜਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ।
ਲੁਧਿਆਣਾ ਦੇ ਭੀੜ ਭੜੱਕੇ ਵਾਲੇ ਬਾਜ਼ਾਰ ਵਿੱਚ ਤਿੰਨ ਕੱਟੜਪੰਥੀਆਂ ਵੱਲੋਂ ਸ਼ਿਵ ਸੈਨਾ ਆਗੂ ਸੰਦੀਪ ਥਾਪਰ ’ਤੇ ਕੀਤੇ ਗਏ ਕਾਤਲਾਨਾ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਹਿੰਦੂ ਤੱਖਤ ਦੇ ਧਰਮਾਧੀਸ਼ ਸ਼ੰਕਰਾਨੰਦ ਗਿਰੀ ਨੇ ਪੰਜਾਬ ਸਰਕਾਰ *ਤੇ ਸਵਾਲ ਕੀਤਾ ਕਿ ਕਦੋਂ ਤੱਕ ਪੰਜਾਬ *ਚ ਸੜਕਾਂ *ਤੇ ਹਿੰਦੂਆਂ ਦਾ ਖੂਨ ਵਹਾਇਆ ਜਾਂਦਾ ਰਹੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਿੰਦੂਆਂ ਦੀ ਰਾਖੀ ਕਰਨ ਵਿੱਚ ਨਾਕਾਮ ਰਹੀ ਹੈ। ਪੰਜਾਬ ਦੇ ਸਾਰੇ ਸ਼ਰੇਆਮ ਬਾਜ਼ਾਰਾਂ ਵਿੱਚ ਹਿੰਦੂਆਂ ਦਾ ਖੂਨ ਵਹਾਇਆ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖ ਰਹੀ ਹੈ।
ਹਿੰਦੂ ਤੱਖਤ ਦੇ ਧਰਮਾਧੀਸ਼ ਸ਼ੰਕਰਾਨੰਦ ਗਿਰੀ ਨੇ ਕਿਹਾ ਕਿ ਪੰਜਾਬ *ਚ ਹਿੰਦੂ ਆਗੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਵੀ ਗੰਨਮੈਨਾਂ ਦੇ ਸਾਹਮਣੇ ਅਮ੍ਰਿਤਸਰ ਵਿੱਚ ਸੂਧੀਰ ਸੁਰੀ ਦੀ ਹਤਿੱਆ ਅਤੇ ਹੁਣ ਸੰਦੀਪ ਥਾਪਰ ’ਤੇ ਵੀ ਗੰਨਮੈਨ ਦੇ ਸਾਹਮਣੇ ਕਾਤਲਾਨਾ ਹਮਲਾ ਪੰਜਾਬ ਸਰਕਾਰ ਦੀ ਮੁਸਤੈਦੀ *ਤੇ ਸਵਾਲ ਖੜੇ ਕਰਦਾ ਹੈ ਅਤੇ ਹੁਣ ਛੇਤੀ ਹੀ ਉਹਨਾਂ ਦੀ ਸਰਪ੍ਰਸਤੀ ਵਿੱਚ ਹਿੰਦੂ ਤੱਖਤ ਦੇ ਆਗੂ ਸੰਦੀਪ ਥਾਪਰ ਦਾ ਮਿਲ ਕੇ ਉਸਨੂੰ ਭਰੋਸਾ ਦੇਣਗੇ ਅਤੇ ਜੇਕਰ ਪੰਜਾਬ ਸਰਕਾਰ ਨੇ ਤੁਰੰਤ ਇਹਨਾਂ ਨਿੰਹਗਾਂ ਦੇ ਗੈਂਗ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਉਹ ਸਿੱਧਾ ਟਾਕਰਾ ਕਰਣ ਦੀ ਵਿਉਂਤਬੰਦੀ ਉਲੀਕਣਗੇ।