ਰੀਓ ਡੀ ਜੇਨੇਰੀਓ, 22 ਨਵੰਬਰ
ਵਿਸ਼ਵ ਚੈਂਪੀਅਨ ਅਰਜਨਟੀਨਾ ਨੇ ਨਿਕੋਲਸ ਓਟਾਮੈਂਡੀ ਦੇ ਗੋਲ ਦੀ ਮਦਦ ਨਾਲ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਕੁਆਲੀਫਾਇੰਗ ਮੈਚ ਵਿੱਚ ਆਪਣੇ ਕੱਟੜ ਵਿਰੋਧੀ ਬ੍ਰਾਜ਼ੀਲ ਨੂੰ 1-0 ਨਾਲ ਹਰਾ ਦਿੱਤਾ। ਲਿਓਨੇਲ ਮੈਸੀ ਨੂੰ ਬ੍ਰਾਜ਼ੀਲ ਲਈ ਆਖਰੀ ਵਾਰ ਖੇਡਦੇ ਦੇਖਣ ਲਈ ਹਜ਼ਾਰਾਂ ਦਰਸ਼ਕ ਮਕਰਾਨਾ ਸਟੇਡੀਅਮ ‘ਚ ਇਕੱਠੇ ਹੋਏ ਸਨ ਪਰ ਇਹ ਓਟਾਮੈਂਡੀ ਸੀ, ਜਿਸ ਦੇ 63ਵੇਂ ਮਿੰਟ ‘ਚ ਕੀਤੇ ਗੋਲ ਨੇ ਮੈਚ ਦਾ ਨਤੀਜਾ ਤੈਅ ਕੀਤਾ।
ਦਰਸ਼ਕਾਂ ਦੀ ਆਪਸੀ ਲੜਾਈ ਕਾਰਨ ਖੇਡ ਦੇਰੀ ਨਾਲ ਸ਼ੁਰੂ ਹੋਈ। ਵਿਸ਼ਵ ਕੱਪ ਕੁਆਲੀਫਾਇੰਗ ‘ਚ ਬ੍ਰਾਜ਼ੀਲ ਦੀ ਆਪਣੇ ਘਰੇਲੂ ਮੈਦਾਨ ‘ਤੇ ਇਹ ਪਹਿਲੀ ਹਾਰ ਹੈ। ਰਾਊਂਡ ਰੌਬਿਨ ਆਧਾਰ ‘ਤੇ ਖੇਡੇ ਜਾ ਰਹੇ ਇਸ ਮੁਕਾਬਲੇ ‘ਚ ਬ੍ਰਾਜ਼ੀਲ ਦੀ ਇਹ ਲਗਾਤਾਰ ਤੀਜੀ ਹਾਰ ਹੈ।