ਇਥੋਂ ਦੇ ਬਿ੍ਗੇਡ ਪਰੇਡ ਗਰਾਊਂਡ ’ਚ ਵੱਖਰੀ ਤਰ੍ਹਾਂ ਦਾ ਇਕੱਠ ਕੀਤਾ ਗਿਆ ਜਿਥੇ ਤਕਰੀਬਨ ਇਕ ਲੱਖ ਲੋਕਾਂ ਨੇ ਸਮੂਹਿਕ ਰੂਪ ’ਚ ਗੀਤਾ ਦਾ ਪਾਠ ਕੀਤਾ। ਇਸ ਪ੍ਰੋਗਰਾਮ ’ਚ ਬੱਚਿਆਂ ਤੋਂ ਲੈ ਕੇ ਹਰ ਉਮਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ। ਭਾਜਪਾ ਦੀ ਬੰਗਾਲ ਇਕਾਈ ਅਤੇ ਆਰਐਸਐਸ ਦੇ ਵੱਡੇ ਆਗੂ ਇਸ ਪ੍ਰੋਗਰਾਮ ’ਚ ਸ਼ਾਮਲ ਹੋਏ ਅਤੇ ਗੀਤਾ ਦਾ ਪਾਠ ਕੀਤਾ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਇਕ ਲੱਖ 20 ਹਜ਼ਾਰ ਲੋਕਾਂ ਨੇ ਰਜਿਸਟਰੇਸ਼ਨ ਕਰਵਾਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰੋਗਰਾਮ ਲਈ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ।