ਬਜਰੰਗ ਦਲ ਹਿੰਦ ਦੇ ਕੌਮੀ ਪ੍ਰਧਾਨ ਭਵਯ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਕਰਨਾ ਕਾਂਗਰਸ ਲਈ ਸ਼ਰਮ ਵਾਲੀ ਗੱਲ ਹੈ ਉਹ ਸ਼ੁਰੂ ਤੋਂ ਹੀ ਹਿੰਦੂ ਵਿਰੋਧੀਆਂ ਦਾ ਸਮਰਥਨ ਕਰਦੇ ਰਹੇ ਹਨ ਪਰ ਉਨ੍ਹਾਂ ਨੂੰ ਕਦੇ ਵੀ ਕਾਮਯਾਬੀ ਨਹੀਂ ਮਿਲੀ ਹੈ, ਕਾਂਗਰਸ ਦੇ ਕੌਮੀ ਪ੍ਰਧਾਨ ਦੀ ਪਹਿਲੀ ਚੋਣ ਨੂੰ ਯਕੀਨੀ ਬਣਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ,ਕਰਨਾਟਕ ਵਿਚ ਕੱਟੜ ਹਿੰਦੂ ਸੰਗਠਨ ਬਜਰੰਗ ਦਲ ‘ਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ ਸੀ ਜਦੋਂ ਹਿੰਦੂ ਭਾਈਚਾਰਾ ਵਿਰੋਧ ਕਰਦਾ ਹੈ ਤਾਂ ਉਨ੍ਹਾਂ ਨੂੰ ਮੁਆਫੀ ਮੰਗਣੀ ਪੈਂਦੀ ਹੈ, ਫਿਰ ਰਾਹੁਲ ਗਾਂਧੀ ਨੇ ਹਿੰਦੂਆਂ ਨੂੰ ਹਿੰਸਕ ਕਿਹਾ ਅਤੇ ਫਿਰ ਹਿੰਦੂ ਭਾਈਚਾਰੇ ਦੇ ਵਿਰੋਧ ਤੋਂ ਬਾਅਦ ਮੁਆਫੀ ਮੰਗੀ। ਕਾਂਗਰਸ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਹਿੰਦੂ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਕੇ ਦੂਜੇ ਸਮਾਜ ਦੀ ਵੋਟਾ ਲੈਣ ਲੇਇ ਕੋਸ਼ਿਸ਼ ਕਰਦੀ ਰਹਿੰਦੀ ਹੈ ਪਰ ਫਿਰ ਵੀ ਕਾਮਯਾਬ ਨਹੀਂ ਹੁੰਦੀ, ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਚੰਨੀ ਨੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਦੇ ਸਮਰਥਨ ‘ਚ ਬੋਲਦਿਆਂ ਸਾਰੀ ਕਾਨੂੰਨ ਵਿਵਸਥਾ ਨੂੰ ਗਲਤ ਦੱਸਿਆ। ਪੰਜਾਬ ਵਿੱਚ ਇਸ ਤੋਂ ਪਹਿਲਾਂ ਵੀ ਕਾਂਗਰਸ ਨੇ ਖਾਲਿਸਤਾਨੀ ਸਮਰਥਕ ਭਿੰਡਰਾਂਵਾਲੇ ਨੂੰ ਵਧਣ-ਫੁੱਲਣ ਦਿੱਤਾ ਸੀ, ਜਿਸ ਦਾ ਨਤੀਜਾ ਪੰਜਾਬ ਚ ਹਿੰਦੂਆਂ ਦਾ ਕਤਲੇਆਮ ਅਤੇ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਸੀ, ਇਤਿਹਾਸ ਤੋਂ ਸਬਕ ਸਿੱਖੋ ਕਾਂਗ੍ਰੇਸ ਦੇਸ਼ ਵਿਰੋਧੀ ਲੋਕਾਂ ਦਾ ਵਿਰੋਧ ਕਰਨਾ ਜ਼ਰੂਰੀ ਹੈ ਸਮਰਥਨ ਨਹੀਂ ! ਕਾਂਗਰਸ ਪਾਰਟੀ ਜੇਕਰ ਹਿੰਦੂ ਵਿਰੋਧੀ ਏਜੰਡਾ ਚਲਾਏਗੀ ਤਾਂ ਸੱਤਾ ਵਿੱਚ ਕਦੇ ਨਹੀਂ ਆ ਸਕਦੀ, ਇਸ ਅਹਿਮ ਮੌਕੇ ਸ਼ੰਕਰਾਨੰਦ ਗਿਰੀ ਧਰਮਧੀਸ਼ ਬਜਰੰਗ ਦਲ ਹਿੰਦ, ਰੋਹਿਤ ਜਲੋਟਾ ਪੰਜਾਬ ਪ੍ਰਧਾਨ ਬਜਰੰਗ ਦਲ ਹਿੰਦ, ਸੰਦੀਪ ਸ਼ਰਮਾ ਪ੍ਰਚਾਰਕ ਬਜਰੰਗ ਦਲ ਹਿੰਦ, ਗੀਤਾਂਸ਼ ਗੌਤਮ ਬਾਬਾ ਚੇਅਰਮੈਨ ਬਜਰੰਗ ਦਲ ਹਿੰਦ, ਵਿਸ਼ਾਲ ਪੁਰੀ ਵਾਈਸ ਚੇਅਰਮੈਨ ਬਜਰੰਗ ਦਲ ਹਿੰਦ, ਸ਼ੰਕਰ ਭਾਰਦਵਾਜ ਮੈਂਬਰ ਨੈਸ਼ਨਲ ਕੋਰ ਕਮੇਟੀ ਬਜਰੰਗ ਦਲ ਹਿੰਦ, ਪ੍ਰਿੰਸ ਗਰੇਵਾਲ ਸੰਗਰਨ ਮੰਤਰੀ ਬਜਰੰਗ ਦਲ ਹਿੰਦ,ਪੁਨੀਤ ਗੋਇਲ ਪ੍ਰਧਾਨ ਮਾਨਸਾ ਬਜਰੰਗ ਦਲ ਹਿੰਦ, ਯੋਗੇਸ਼ ਸ਼ਰਮਾ ਈ.ਟੀ ਸੈੱਲ ਇੰਚਾਰਜ ਬਜਰੰਗ ਦਲ ਹਿੰਦ ਅਤੇ ਬਜਰੰਗ ਦਲ ਹਿੰਦ ਦੇ ਵਰਕਰ ਹਾਜ਼ਰ ਸਨ।