No Result
View All Result
Tuesday, August 12, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਬਲਬੀਰ ਸਿੱਧੂ ਨੇ ਗਮਾਡਾ ਵਲੋਂ ਸੈਕਟਰ 76 ਤੋਂ 80 ਸੈਕਟਰਾਂ ਦੇ ਅਲਾਟੀਆਂ ਤੋਂ ਵਾਧੂ ਕੀਮਤ ਵਸੂਲਣ ਦੇ ਫੈਸਲੇ ਦਾ ਵਿਰੋਧ ‘ਸਰਕਾਰ ਇਸ ਗੈਰਵਾਜਬ, ਬੇਬੁਨਿਆਦ, ਤਰਕਹੀਣ ਅਤੇ ਲੋਕ ਵਿਰੋਧੀ ਫੈਸਲੇ ਨੂੰ ਤੁਰੰਤ ਵਾਪਸ ਲਵੇ’

admin by admin
in BREAKING, CHANDIGARH, COVER STORY
0
File Photo
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਚੰਡੀਗੜ੍ਹ ,5 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ ): ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਗਮਾਡਾ ਵਲੋਂ ਮੋਹਾਲੀ ਦੇ 76 ਤੋਂ 80 ਸੈਕਟਰ ਵਿਚ ਆਪਣੇ ਖਰੀਦਦਾਰਾਂ ਤੋਂ 3164 ਰੁਪਏ ਪ੍ਰਤੀ ਵਰਗ ਮੀਟਰ ਵਾਧੂ ਕੀਮਤ ਵਸੂਲਣ ਦੇ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਗਮਾਡਾ ਦਾ ਇਹ ਫੈਸਲਾ ਪੂਰੀ ਤਰਾਂ ਗੈਰਵਾਜਬ, ਬੇਬੁਨਿਆਦ, ਤਰਕਹੀਣ ਅਤੇ ਲੋਕ ਵਿਰੋਧੀ ਹੈ।
ਸ਼੍ਰੀ ਸਿੱਧੂ ਨੇ ਕਿਹਾ ਕਿ ਗਮਾਡਾ ਦੀ ਇਸ ਦਲੀਲ ਵਿਚ ਕੋਈ ਵਜ਼ਨ ਨਹੀਂ ਹੈ ਕਿ ਅਦਾਲਤ ਵਲੋਂ ਜ਼ਮੀਨ ਮਾਲਕਾਂ ਨੂੰ ਦਿਤੇ ਗਏ ਮੁਆਵਜ਼ੇ ਵਿਚ ਵਾਧਾ ਕੀਤੇ ਜਾਣ ਕਾਰਨ ਪਲਾਟ ਖਰੀਦਦਾਰਾਂ ਨੂੰ ਇਸ ਵਾਧੂ ਕੀਮਤ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਮੁਆਵਜ਼ੇ ਸਬੰਧੀ ਜੇ ਕੋਈ ਪਿਛਲਾ ਝਗੜਾ ਹੈ ਜਾਂ ਅੱਗੇ ਨੂੰ ਹੋਵੇਗਾ ਤਾਂ ਉਹ ਗਮਾਡਾ ਅਤੇ ਜ਼ਮੀਨ ਮਾਲਕਾਂ ਦਰਮਿਆਨ ਹੈ, ਇਸ ਲਈ ਉਸ ਦਾ ਖ਼ਮਿਆਜਾ ਪਲਾਟ ਖਰੀਦਣ ਵਾਲਿਆਂ ਨੂੰ ਕਿਉਂ ਭੁਗਤਣਾ ਪੈ ਰਿਹਾ ਹੈ।
ਭਾਜਪਾ ਆਗੂ ਨੇ ਕਿਹਾ ਕਿ ਇਹਨਾਂ ਸੈਕਟਰਾਂ ਵਿਚ ਪਲਾਟਾਂ ਦੇ ਖਰੀਦਦਾਰਾਂ ਨੇ ਗਮਾਡਾ ਨੀਤੀ ਅਨੁਸਾਰ ਬਣਦਾ ਮੁਕੰਮਲ ਭੁਗਤਾਨ ਕਰ ਕੇ ਕਈ ਸਾਲ ਪਹਿਲਾਂ ਆਪਣੇ ਪਲਾਟਾਂ ਦਾ ਕਬਜ਼ਾ ਲਿਆ ਹੈ। ਇਸ ਲਈ ਹੁਣ ਉਹਨਾਂ ਤੋਂ ਵਾਧੂ ਕੀਮਤ ਵਸੂਲਣੀ ਕਿਸੇ ਤਰਾਂ ਵੀ ਵਾਜਬ ਨਹੀਂ ਹੈ। ਉਹਨਾਂ ਕਿਹਾ ਕਿ ਇਹ ਨਾਦਰਸ਼ਾਹੀ ਫੈਸਲੇ ਨਾਲ ਖਰੀਦਦਾਰਾਂ ਉਤੇ ਤਾਂ ਬੇਲੋੜਾ ਬੋਝ ਪਵੇਗਾ ਹੀ ਪਰ ਇਸ ਨਾਲ ਪੂੰਜੀ ਨਿਵੇਸ਼ਕਾਂ ਦਾ ਵੀ ਗਮਾਡਾ ਵਿਚੋਂ ਭਰੋਸਾ ਉਠ ਜਾਵੇਗਾ।
ਸ਼੍ਰੀ ਸਿੱਧੂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਮਾਮਲੇ ਵਿਚ ਤੁਰੰਤ ਦਖਲ਼ਅੰਦਾਜੀ ਕਰ ਕੇ ਇਸ ਗੈਰਵਾਜਬ ਫੈਸਲੇ ਨੂੰ ਵਾਪਸ ਕਰਾਵੇ। ਉਹਨਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਛੇਤੀ ਇਸ ਮਸਲੇ ਦਾ ਕੋਈ ਹੱਲ ਨਾ ਕੱਢਿਆ ਤਾਂ ਉਸ ਨੂੰ ਖਰੀਦਦਾਰਾਂ ਵਲੋਂ ਵਿੱਢੇ ਜਾਣ ਵਾਲੇ ਤਿਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ। ਭਾਜਪਾ ਆਗੂ ਨੇ ਕਿਹਾ ਕਿ ਉਹ ਖਰੀਦਦਾਰਾਂ ਦੇ ਨਾਲ ਹਨ ਅਤੇ ਇਸ ਲੋਕ ਵਿਰੋਧੀ ਫੈਸਲੇ ਨੂੰ ਵਾਪਸ ਕਰਾਉਣ ਲਈ ਲੜੇ ਜਾਣ ਵਾਲੇ ਕਿਸੇ ਵੀ ਤਰਾਂ ਦੇ ਸੰਘਰਸ਼ ਵਿਚ ਡੱਟ ਕੇ ਸਾਥ ਦੇਣਗੇ।
Post Views: 43
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: gamadagmadagmada aerocitygmada defaulter buildergmada eco citygmada ecocitygmada ecocity new chandigarhgmada ecocity penaltygmada ecocity phase 1gmada ecocity phase 3gmada ecocity plotsgmada ecocity schemegmada eo mahesh bansalgmada it citygmada mohaligmada newsgmada paymentgmada plotsgmada plots mullanpurgmada plots new chandigarhgmada propertygmada schemegmada sites auctiongmadegmade examrailway gmade
Previous Post

ਭਾਰਤ ਵਿਚ 15 ਰੁਪਏ ਲਿਟਰ ਹੋਣਗੇ ਪੈਟਰੋਲ ਦੇ ਰੇਟ!, ਕੇਂਦਰੀ ਮੰਤਰੀ ਨੇ ਦਿੱਤੀ ਵੱਡੀ ਜਾਣਕਾਰੀ…

Next Post

ਨਵੀਂ ਦਿੱਲੀ ਦੇ ਤੀਸ ਹਜ਼ਾਰੀ ਕੋਰਟ ਕੰਪਲੈਕਸ ’ਚ ਵਕੀਲਾਂ ਦੇ ਧੜਿਆਂ ਵਿੱਚ ਝੜਪ, ਗੋਲੀ ਚੱਲੀ

Next Post
ਨਵੀਂ ਦਿੱਲੀ ਦੇ ਤੀਸ ਹਜ਼ਾਰੀ ਕੋਰਟ ਕੰਪਲੈਕਸ ’ਚ ਵਕੀਲਾਂ ਦੇ ਧੜਿਆਂ ਵਿੱਚ ਝੜਪ, ਗੋਲੀ ਚੱਲੀ

ਨਵੀਂ ਦਿੱਲੀ ਦੇ ਤੀਸ ਹਜ਼ਾਰੀ ਕੋਰਟ ਕੰਪਲੈਕਸ ’ਚ ਵਕੀਲਾਂ ਦੇ ਧੜਿਆਂ ਵਿੱਚ ਝੜਪ, ਗੋਲੀ ਚੱਲੀ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In