‘ਬਿੱਗ ਬੌਸ ਓ. ਟੀ. ਟੀ. ਸੀਜ਼ਨ 2’ ਦੇ ਜੇਤੂ ਐਲਵਿਸ਼ ਯਾਦਵ ਨੂੰ ਇਸ ਹਫ਼ਤੇ ‘ਵੀਕੈਂਡ ਕਾ ਵਾਰ’ ’ਚ ਮਨੀਸ਼ਾ ਰਾਣੀ ਨਾਲ ਦੇਖਿਆ ਗਿਆ ਸੀ। ਟੀ. ਵੀ. ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ ‘ਬਿੱਗ ਬੌਸ 17’ ਦੇ ਸ਼ੁੱਕਰਵਾਰ ਦੇ ਐਪੀਸੋਡ ਦਾ ਪ੍ਰੋਮੋ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਿਹਾ ਹੈ। ਐਲਵਿਸ਼ ਇਸ ਸਮੇਂ ਵਿਵਾਦਾਂ ’ਚ ਘਿਰਿਆ ਹੋਇਆ ਹੈ ਕਿਉਂਕਿ ਉਸ ’ਤੇ ਰੇਵ ਪਾਰਟੀਆਂ ’ਚ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦਾ ਦੋਸ਼ ਹੈ। ਕਲਰਸ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਨਵਾਂ ਪ੍ਰੋਮੋ ਜਾਰੀ ਕੀਤਾ ਗਿਆ ਹੈ, ਜਿਸ ’ਚ ਐਲਵਿਸ਼ ਨੂੰ ਗੀਤ ਗਾਉਂਦਿਆਂ ਸਟੇਜ ’ਤੇ ਦਾਖ਼ਲ ਹੁੰਦੇ ਦੇਖਿਆ ਜਾ ਸਕਦਾ ਹੈ। ‘ਬਿੱਗ ਬੌਸ ਓ. ਟੀ. ਟੀ. ਸੀਜ਼ਨ 2’ ਦੇ ਜੇਤੂ ਐਲਵਿਸ਼ ਯਾਦਵ ਨੂੰ ਇਸ ਹਫ਼ਤੇ ‘ਵੀਕੈਂਡ ਕਾ ਵਾਰ’ ’ਚ ਮਨੀਸ਼ਾ ਰਾਣੀ ਨਾਲ ਦੇਖਿਆ ਗਿਆ ਸੀ। ਟੀ. ਵੀ. ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ ‘ਬਿੱਗ ਬੌਸ 17’ ਦੇ ਸ਼ੁੱਕਰਵਾਰ ਦੇ ਐਪੀਸੋਡ ਦਾ ਪ੍ਰੋਮੋ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਿਹਾ ਹੈ। ਐਲਵਿਸ਼ ਇਸ ਸਮੇਂ ਵਿਵਾਦਾਂ ’ਚ ਘਿਰਿਆ ਹੋਇਆ ਹੈ ਕਿਉਂਕਿ ਉਸ ’ਤੇ ਰੇਵ ਪਾਰਟੀਆਂ ’ਚ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦਾ ਦੋਸ਼ ਹੈ। ਕਲਰਸ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਨਵਾਂ ਪ੍ਰੋਮੋ ਜਾਰੀ ਕੀਤਾ ਗਿਆ ਹੈ, ਜਿਸ ’ਚ ਐਲਵਿਸ਼ ਨੂੰ ਗੀਤ ਗਾਉਂਦਿਆਂ ਸਟੇਜ ’ਤੇ ਦਾਖ਼ਲ ਹੁੰਦੇ ਦੇਖਿਆ ਜਾ ਸਕਦਾ ਹੈ।
ਜਦੋਂ ਮਨੀਸ਼ਾ ਪੁੱਛਦੀ ਹੈ ਕਿ ਐਲਵਿਸ਼ ਉਸ ਦੀ ਬਹੁਤ ਤਾਰੀਫ਼ ਕਰਦਾ ਹੈ ਤਾਂ ਉਹ ਸਿਰਫ਼ ਉਸ ਦੇ ਡਾਂਸ ਦੀ ਤਾਰੀਫ਼ ਕਰਦਾ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਮੇਕਰਸ ਨੇ ਕੈਪਸ਼ਨ ’ਚ ਲਿਖਿਆ, ‘‘ਬਿੱਗ ਬੌਸ ਦੇ ਮੰਚ ’ਤੇ ਆਏ ਐਲਵਿਸ਼ ਤੇ ਮਨੀਸ਼ਾ ਰਾਣੀ, ਆਪਣੇ ਡਾਂਸ ਨਾਲ ਅੱਗ ਲਗਾ ਦਿੱਤੀ।’’ ਕੁਮੈਂਟ ਸੈਕਸ਼ਨ ’ਚ ਇਕ ਯੂਜ਼ਰ ਨੇ ਲਿਖਿਆ, ਆਖਿਰ ਐਲਵਿਸ਼ ਬਿੱਗ ਬੌਸ ਦੇ ਸੈੱਟ ’ਤੇ ਮਹਿਮਾਨ ਦੇ ਤੌਰ ’ਤੇ ਆ ਰਹੇ ਹਨ।
ਇਕ ਪ੍ਰਸ਼ੰਸਕ ਨੇ ਲਿਖਿਆ, ‘‘ਮਨੀਸ਼ਾ ਰਾਣੀ ਸ਼ਾਨਦਾਰ ਹੈ।’’ ਇਕ ਵਿਅਕਤੀ ਨੇ ਲਿਖਿਆ, ‘‘ਸਭ ਤੋਂ ਮਨੋਰੰਜਕ ਜੋੜਾ।’’ ਇਕ ਯੂਜ਼ਰ ਨੇ ਤਾਰੀਫ਼ ’ਚ ਲਿਖਿਆ, ‘‘ਇਨ੍ਹਾਂ ਦੋਵਾਂ ਨੂੰ ਇਕੱਠੇ ਦੇਖਣਾ ਪੂਰੇ ਬਿੱਗ ਬੌਸ ਨਾਲੋਂ ਜ਼ਿਆਦਾ ਮਨੋਰੰਜਨ ਵਾਲਾ ਹੈ।’’

