ਸ਼ਹਿਰ ਨੂੰ ਟਰੈਫਿਕ ਦੀ ਸਮੱਸਿਆ ਤੋਂ ਮੁਕਤ ਕਰਵਾਉਣ ਲਈ ਨਗਰ ਨਿਗਮ ਵੱਲੋਂ ਮਾਲ ਰੋਡ ’ਤੇ ਬਣਾਈ ਗਈ ਬਹੁਮੰਜ਼ਲੀ ਪਾਰਕਿੰਗ ਵਿੱਚ ਵੱਧ ਵਰਤੋਂ ਫੀਸਾਂ ਤੋਂ ਨਿਜਾਤ ਦਿਵਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਆਗੂ ਸੰਦੀਪ ਅਗਰਵਾਲ ਤੇ ਸਾਥੀਆਂ ਨੇ ਅੱਜ ਇੱਕ ਮੰਗ ਪੱਤਰ ਮੇਅਰ ਰਮਨ ਗੋਇਲ ਨੂੰ ਦੇਕੇ ਦੁਕਾਨਦਾਰਾਂ ਲਈ ਮੁਫ਼ਤ ਕਾਰ ਪਾਰਕਿੰਗ
ਅਤੇ ਬਾਰਾਂ ਘੰਟੇ ਪਾਰਕਿੰਗ ਦੀ ਵਰਤੋਂ ਕਰਨ ਵਾਲਿਆਂ ਲਈ ਘੱਟ ਰੇਤ ਕਰਨ ਅਤੇ ਪ੍ਰਤੀ ਘੰਟਾ ਸਮਾਂ ਵਧਾਉਣ ਦੀ ਮੰਗ ਕੀਤੀ। ਮੇਅਰ ਰਮਨ ਗੋਇਲ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਏਜੰਡੇ ਨੂੰ ਮੀਟਿੰਗ ਵਿੱਚ ਸ਼ਾਮਲ ਕੀਤਾ ਜਾਵੇ।
ਭਾਜਪਾ ਦੇ ਯੁਵਾ ਆਗੂ ਸੰਦੀਪ ਅਗਰਵਾਲ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਮਲਟੀਸਟੋਰੀ ਪਾਰਕਿੰਗ ਬਣਾਈ ਗਈ ਹੈ। ਜਿਸ ਨਾਲ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਹੱਲ ਹੋਵੇਗੀ। ਉੱਥੇ ਹੀ ਬਾਜ਼ਾਰਾਂ ਵਿੱਚ ਜਾਮ ਦੀ ਸਮੱਸਿਆ ਦਾ ਹੱਲ ਨਿਕਲੇਗਾ। ਪਰ ਨਗਰ ਨਿਗਮ ਇਸ ਨੂੰ ਕਮਾਈ ਦੇ ਨਾਲ-ਨਾਲ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ। ਯੂਥ ਆਗੂ ਗਗਨ ਗੋਇਲ ਨੇ ਕਿਹਾ ਕਿ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਉਹ ਪਾਰਕਿੰਗ ਵਿੱਚ ਆਪਣੇ ਵਾਹਨ ਪਾਰਕ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰੇ। ਅਤੇ ਨੋ ਪਾਰਕਿੰਗ ਬਾਜ਼ਾਰਾਂ ਵਿੱਚ ਫਲੈਕਸ ਬੋਰਡਾਂ ਰਾਹੀਂ ਜਾਗਰੂਕਤਾ ਕੀਤੀ ਜਾਵੇ ਅਤੇ ਦੁਕਾਨਦਾਰਾਂ ਨੂੰ ਰਾਹਤ ਦਿੱਤੀ ਜਾਵੇ।ਇਸ ਮੌਕੇ ਵਿਕਾਸ ਸਾਰਥੀ, ਸ਼ੁਭਮ ਪਾਸੀ, ਜਾਨਪ੍ਰੀਤ ਗਿੱਲ ਆਦਿ ਹਾਜ਼ਰ ਸਨ।