ਪਟਿਆਲਾ, 2 ਸਤੰਬਰ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਮਾਨਸਿਕ ਤੇ ਸਰੀਰਕ ਪੱਖੋਂ ਸਿਹਤਮੰਦ ਬਣਾਉਣ ਲਈ ਸ਼ੁਰੂ ਕੀਤੀਆਂ ‘ਖੇਡਾਂ ਵਤਨ ਪੰਜਾਬ ਦੀਆਂ-2024’ ਸੀਜ਼ਨ-3 ਤਹਿਤ ਪਟਿਆਲਾ ਜ਼ਿਲ੍ਹੇ ਦੇ ਚਾਰ ਬਲਾਕਾਂ ‘ਚ ਅੱਜ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਆਗਾਜ਼ ਬਹੁਤ ਉਤਸ਼ਾਹ ਨਾਲ ਹੋਇਆ।
ਪਟਿਆਲਾ ਦੇ ਰਾਜਾ ਭਾਲਿੰਦਰ ਸਿੰਘ ਖੇਡ ਕੰਪਲੈਕਸ ਪੋਲੋ ਗਰਾਊਂਡ ਵਿਖੇ ਮੁੱਖ ਮੰਤਰੀ ਦੇ ਡਾਇਰੈਕਟਰ ਮੀਡੀਆ ਬਲਤੇਜ ਪੰਨੂ ਤੇ ਨਗਰ ਸੁਧਾਰ ਟਰੱਸਟ ਪਟਿਆਲਾ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਪੁੱਜੇ। ਇਸ ਮੌਕੇ ਬਲਤੇਜ ਪੰਨੂ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ‘ਚ ਹਿੱਸਾ ਲੈ ਰਹੇ ਬੱਚਿਆਂ ਤੇ ਖਿਡਾਰੀਆਂ ਦਾ ਉਤਸ਼ਾਹ ਅਤੇ ਅੱਖਾਂ ‘ਚ ਚਮਕ ਦੇਖਕੇ ਸਪੱਸ਼ਟ ਹੋ ਗਿਆ ਹੈ ਕਿ ਸਾਡੇ ਬੱਚੇ, ਨੌਜਵਾਨ, ਖਿਡਾਰੀ ਅਤੇ ਸਾਡਾ ਪੰਜਾਬ ਜਰੂਰ ਜਿੱਤੇਗਾ। ਮੇਘ ਚੰਦ ਸ਼ੇਰਮਾਜਰਾ ਨੇ ਬੱਚਿਆਂ ਨੂੰ ਇਨ੍ਹਾਂ ਖੇਡਾਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਾਰੇ ਖਿਡਾਰੀ ਜੇਤੂ ਹਨ ਅਤੇ ਉਹ ਆਪਣੇ ਸਾਥੀਆਂ ਨੂੰ ਵੀ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਤ ਕਰਨ।
ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਪਹਿਲੇ ਪੜਾਅ ਵਿੱਚ ਚਾਰ ਬਲਾਕ ਪਟਿਆਲਾ ਦਿਹਾਤੀ, ਪਟਿਆਲਾ ਸ਼ਹਿਰੀ, ਸ਼ੰਭੂ ਕਲਾਂ ਅਤੇ ਪਾਤੜਾਂ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ, ਇਨ੍ਹਾਂ ਟੂਰਨਾਮੈਂਟ ਵਿੱਚ ਅੱਜ ਪਹਿਲੇ ਦਿਨ 4000 ਦੇ ਲਗਭਗ ਖਿਡਾਰੀ ਅਤੇ ਖਿਡਾਰਨਾਂ ਨੇ ਭਾਗ ਲਿਆ ਅਤੇ ਖਿਡਾਰੀਆਂ ਵਿੱਚ ਕਾਫ਼ੀ ਉਤਸ਼ਾਹ ਪਾਇਆ ਗਿਆ।
ਅੱਜ ਹੋਏ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਲਾਕ ਸ਼ੰਭੂ ਕਲਾਂ ਦੇ ਹੋਏ ਵਾਲੀਬਾਲ (ਅੰਡਰ 14 ਉਮਰ ਵਰਗ) ਟੀਮ (ਲੜਕੇ) ਵਿੱਚ ਹਾਸਮਪੁਰ ਸਕੂਲ ਦੀ ਟੀਮ ਨੇ ਖੇੜੀ ਗੰਡਿਆ ਦੀ ਟੀਮ ਨੂੰ 07-03 ਦੇ ਫ਼ਰਕ ਨਾਲ ਹਰਾਇਆ। ਲੜਕੀਆਂ ਵਿੱਚ ਹਾਸਮਪੁਰ ਦੀ ਟੀਮ ਨੇ ਤੇਪਲਾ ਦੀ ਟੀਮ ਨੂੰ 08-05 ਦੇ ਫ਼ਰਕ ਨਾਲ ਹਰਾਇਆ।
ਬਲਾਕ ਪਟਿਆਲਾ ਦਿਹਾਤੀ ਦੇ ਹੋਏ ਮੁਕਾਬਲਿਆਂ ‘ਚ (ਅੰਡਰ 17) (ਲੜਕੇ) ਵਾਲੀਬਾਲ ਵਿੱਚ ਪਹਿਲੇ ਮੈਚ ਵਿੱਚ ਸੰਤ ਬਾਬਾ ਪੂਰਨ ਦਾਸ ਸਕੂਲ ਨੇ ਸ.ਸੀ.ਸੈ.ਸ. ਸਿੱਧੂਵਾਲ ਦੀ ਟੀਮ ਨੂੰ ਹਰਾਇਆ। ਦੂਸਰੇ ਮੈਚ ਵਿੱਚ ਸ.ਸੀ.ਸੈਂ.ਸਕੂਲ ਨੰਦਪੁਰ ਕੇਸ਼ੋ ਨੇ ਐਕਸੀਲੈਂਸ ਸੀ.ਸੈਂ.ਸ. ਨੂੰ ਹਰਾਇਆ।
ਅੰਡਰ-14 ਅਥਲੈਟਿਕਸ (ਲੜਕੇ) ਵਿੱਚ 60 ਮੀਟਰ ਦੌੜ ਵਿੱਚ ਕਾਵਿਆ ਯਾਦਵ ਪੋਲੋ ਗਰਾਊਂਡ ਪਹਿਲੇ, ਸਮਰਾਟ ਸਿੰਘ ਮਿਲੇਨੀਅਮ ਸਕੂਲ ਦੂਜੇ ਅਤੇ ਪ੍ਰਭਜੋਤ ਸਿੰਘ ਅਕਾਲ ਅਕੈਡਮੀ ਰੀਡਖੇੜੀ ਤੀਜੇ ਸਥਾਨ ਤੇ ਰਹੇ। ਲੰਬੀ ਛਾਲ ਵਿੱਚ ਪ੍ਰਭਜੋਤ ਸਿੰਘ ਨੇ ਪਹਿਲਾ, ਸਮਰਾਟ ਸਿੰਘ ਨੇ ਦੂਜਾ ਅਤੇ ਹਰਵਾਰਿਸ਼ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਵਿੱਚ ਜਸਪ੍ਰੀਤ ਸਿੰਘ ਪਹਿਲੇ, ਏਮਜੋਤ ਸਿੰਘ ਦੂਜੇ ਅਤੇ ਸਹਿਬਜੋਤ ਸਿੰਘ ਤੀਜੇ ਸਥਾਨ ਤੇ ਰਹੇ।
ਅੰਡਰ-17 ਅਥਲੈਟਿਕਸ (ਲੜਕੇ) ਵਿੱਚ 100 ਮੀਟਰ ਦੋੜ ਵਿੱਚ ਜਗਬੀਰ ਸਿੰਘ ਨੇ ਪਹਿਲਾ ਏਕਮਪ੍ਰੀਤ ਨੇ ਦੂਜਾ ਅਤੇ ਰਘਬੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਪਟਿਆਲਾ ਸ਼ਹਿਰੀ ਦੇ ਮੁਕਾਬਲਿਆਂ ਵਿੱਚ ਖੋ-ਖੋ (ਲੜਕੇ) ਅੰਡਰ-14 ਵਿੱਚ ਰਾਮਗੜ੍ਹ ਦੀ ਟੀਮ ਨੇ ਵਜ਼ੀਦਪੁਰ ਦੀ ਟੀਮ ਨੂੰ 12-06 ਦੇ ਫ਼ਰਕ ਨਾਲ ਹਰਾਇਆ ਦੂਸਰੇ ਮੈਚ ਵਿੱਚ ਵਜ਼ੀਦਪੁਰ ਦੀ ਟੀਮ ਨੇ ਡਕਾਲਾ ਦੀ ਟੀਮ ਨੂੰ 08-03 ਦੇ ਫ਼ਰਕ ਨਾਲ ਹਰਾਇਆ। ਲੜਕੀਆਂ ਵਿੱਚ ਪੋਲੋ ਗਰਾਊਂਡ ਦੀ ਟੀਮ ਨੇ ਓ.ਪੀ.ਐਲ ਸਕੂਲ ਦੀ ਟੀਮ ਨੇ 16-02 ਦੇ ਫ਼ਰਕ ਨਾਲ ਹਰਾਇਆ।
ਕਬੱਡੀ ਸਰਕਲ ਸਟਾਇਲ ਅੰਡਰ-17 (ਲੜਕੇ) ਵਿੱਚ ਪਹਿਲੇ ਸਥਾਨ ਤੇ ਸ.ਸ.ਸ.ਸ.ਸ. ਡਕਾਲਾ ਅਤੇ ਸ.ਸ.ਸ.ਸ.ਸ ਮਾਡਲ ਟਾਊਨ ਸਕੂਲ ਦੂਜੇ ਸਥਾਨ ਤੇ ਰਿਹਾ।
ਬਲਾਕ ਪਾਤੜਾਂ ਦੇ ਹੋਏ ਮੁਕਾਬਲਿਆਂ ਵਿੱਚ ਕਬੱਡੀ ਸਰਕਲ ਸਟਾਇਲ (ਲੜਕੀਆਂ) ਅੰਡਰ-14 ਵਿੱਚ ਸ.ਹ.ਸ ਸ਼ੇਰਗੜ੍ਹ ਨੇ ਪਹਿਲਾ, ਸ.ਸ.ਸ.ਸ ਬਾਦਸ਼ਾਹਪੁਰ ਨੇ ਦੂਜਾ ਅਤੇ ਏ.ਪੀ ਸਕੂਲ ਸ਼ੁਤਰਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਿੱਚ ਏ.ਪੀ. ਸ਼ੁਤਰਾਣਾ ਸਕੂਲ ਨੇ ਪਹਿਲਾ, ਸ.ਸ.ਸ.ਸ ਬਾਦਸ਼ਾਹਪੁਰ ਨੇ ਦੂਜਾ ਅਤੇ ਸ.ਹ.ਸ ਸ਼ੇਰਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-21 (ਲੜਕੀਆਂ) ਸ.ਸ.ਸ.ਸ.(ਸਕੂਲ ਆਫ਼ ਐਮੀਨੈਂਸ ਘੱਗਾ) ਨੇ ਪਹਿਲਾ ਸ.ਸੀ.ਸ.ਸ ਬਾਦਸ਼ਾਹਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ (ਲੜਕੀਆਂ) ਅੰਡਰ-14 ਅਤੇ 17 ਵਿੱਚ ਪਹਿਲਾ ਸਥਾਨ ਗੰਗਾ ਇੰਟਰਨੈਸ਼ਨਲ ਸਕੂਲ ਢਾਬੀਗੁਜਰਾ ਨੇ ਪ੍ਰਾਪਤ ਕੀਤਾ। ਵਾਲੀਬਾਲ (ਲੜਕੀਆਂ) ਅੰਡਰ-21 ਉਮਰ ਵਰਗ ਵਿੱਚ ਸ.ਸ.ਸ.ਸ. ਬਾਦਸ਼ਾਹਪੁਰ ਨੇ ਪਹਿਲਾ ਅਤੇ ਪਬਲਿਕ ਗਰਲਜ਼ ਸ.ਸੀ.ਸੈ.ਸ.ਨੇ ਦੂਜਾ ਸਥਾਨ ਪ੍ਰਾਪਤ ਕੀਤਾ ।