ਚੰਡੀਗੜ,18 ਜਨਵਰੀ (ਪ੍ਰੈਸ ਕੀ ਤਾਕਤ)-ਖੂਨਦਾਨ ਮਹਾਂਦਾਨ ਖੂਨ ਦਾ ਕੋਈ ਬਦਲਵਾਂ ਪ੍ਰਬੰਧ ਨਹੀਂ ਇਸ ਲਈ ਹਰ ਸੇਹਤਮੰਦ ਵਿਅੱਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਥੈਲਾਸੀਮੀਆ ਚੈਰੀਟੇਬਲ ਟਰੱਸਟ (ਰਜਿ) ਅਤੇ ਪੁਲਿਸ ਚੋਂਕੀ ਪੀਜੀਆਈ ਦੀ ਇੰਚਾਰਜ ਚੰਦਰਮੁੱਖੀ ਮਾਨ ਵੱਲੋਂ ਜ਼ਾਕਰ ਹਾਲ ਰਿਸਰਚ ਬਲਾਕ ਏ , ਪੀਜੀਆਈ ਵਿੱਚ ਖ਼ੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਇਹ ਖੂਨਦਾਨ ਕੈਂਪ ਥੈਲਾਸੀਮੀਆ ਤੋਂ ਪੀੜਤ ਬੱਚਿਆਂ ਦੇ ਵਾਸਤੇ ਲਗਾਇਆ ਗਿਆ ਸੀ ਜਿਸ ਵਿੱਚ ਸੁੱਖ ਫਾਊਂਡੇਸ਼ਨ ਚੰਡੀਗੜ ਵੱਲੋਂ ਵੀ ਯੋਗਦਾਨ ਪਾਇਆ ਗਿਆ ਇਸ ਕੈਂਪ ਵਿੱਚ 123 ਖੂਨਦਾਨੀਆਂ ਨੇ ਖ਼ੂਨਦਾਨ ਕੀਤਾ ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਚਰਨਜੀਤ ਸਿੰਘ ਵਿਰਕ ਡੀਐਸਪੀ ਚੰਡੀਗੜ ਪੁਲਿਸ ਵੱਲੋਂ ਕੀਤਾ ਗਿਆ, ਵਿਪਿਨ ਕੋਸ਼ਲ ਮੈਡੀਕਲ ਸੁਪਰਡੈਂਟ, ਪ੍ਰੋਫ਼ੈਸਰ ਡਾ: ਰੱਤੀ ਰਾਮ ਸ਼ਰਮਾ ਹੈਡ ਆਫ ਡਿਪਾਰਮੈਟ ਬਲੱਡ ਬੈਂਕ, ਅਸਿਸਟੈਂਟ ਪ੍ਰੋਫੈਸਰ ਬਲੱਡ ਟਰਾਂਫਿਊਜਨ ਮੈਡੀਸਿਨ,ਡਾ: ਹਰੀ ਕਿਸ਼ਨ, ਨੇ ਖੂਨਦਾਨੀਆਂ ਨੂੰ ਤੋਹਫੇ ਦੇਕੇ ਸਨਮਾਨਿਤ ਕੀਤਾ ਗਿਆ ,ਚੰਡੀਗੜ ਵਾਰਡ ਨੰਬਰ 13 ਦੇ ਕੋਂਸਲਰ ਸਚਿਨ ਗਾਲਵ ਨੇ ਆਪਣੇ ਦੋਸਤਾਂ ਨਾਲ ਖੂਨਦਾਨ ਕੀਤਾ ਇਸ ਮੋਕੇ ਚੰਡੀਗੜ ਹਾਰਸ ਸੋ਼ਅ ਦੇ ਦਿਲਪ੍ਰੀਤ ਸਿੱਧੂ, ਨੇ ਵੀ ਇਸ ਖੂਨਦਾਨ ਵਿੱਚ ਪੂਰਾ ਸਹਿਯੋਗ ਦਿੱਤਾ 26 ਖੂਨਦਾਨੀਆਂ ਨੂੰ ਵਾਪਸ ਮੋੜਿਆ ਗਿਆ ਡੀਐਸਪੀ ਚਰਨਜੀਤ ਸਿੰਘ ਵਿਰਕ, ਇੰਸਪੈਕਟਰ ਸ਼ੇਰ ਸਿੰਘ, ਪੀਜੀਆਈ ਚੋਂਕੀ ਇੰਚਾਰਜ ਚੰਦਰਮੁੱਖੀ ਮਾਨ ਤੇ ਟਰੱਸਟ ਦੇ ਮੈਂਬਰ ਸੈਕਟਰੀ ਰਜਿੰਦਰ ਕਾਲੜਾ ਨੇ ਖੂਨਦਾਨੀਆਂ ਨੂੰ ਮੋਮੈਂਟੋ ਅਤੇ ਗਿਫਟ ਦੇਕੇ ਸਨਮਾਨਿਤ ਕੀਤਾ ਗਿਆ ਥੈਲਾਸੀਮਕ ਚੈਰੀਟੇਬਲ ਟਰੱਸਟ ਦੇ ਮੈਂਬਰ ਸੈਕਟਰੀ ਰਜਿੰਦਰ ਕਾਲੜਾ ਨੇ ਚੰਡੀਗੜ ਦੇ ਸਾਰੇ ਖੂਨਦਾਨੀਆਂ ਦਾ ਧੰਨਵਾਦ ਕਰਦੇ ਹੋਏ ਅਪੀਲ ਕੀਤੀ ਕਿ ਸਾਰੇ ਵਾਲੰਟੀਅਰ ਖੂਨਦਾਨੀ ਖੂਨਦਾਨ ਕਰਨ ਤਾਂ ਜੋ ਖੂਨ ਦੀ ਕਮੀਂ ਨਾ ਆ ਸਕੇ