ਅੰਮ੍ਰਿਤਸਰ,08-05-2023(ਪ੍ਰੈਸ ਕੀ ਤਾਕਤ)– ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਹੈਰੀਟੇਜ ਸਟ੍ਰੀਟ ‘ਚ ਅੱਜ ਫਿਰ ਧਮਾਕਾ ਹੋਇਆ। ਇਹ ਧਮਾਕਾ ਸਵੇਰ 6 ਵਜੇ ਹੋਇਆ। ਘਟਨਾ ਸਥਾਨ ‘ਤੇ ਪੁਲਿਸ ਕਮਿਸ਼ਨਰ ਤੇ ਪੁਲਿਸ ਅਧਿਕਾਰੀ ਮੌਜੂਦ ਹਨ। ਬੰਬ ਸਕੂਐਡ ਤੇ ਫੋਰੈਂਸਿਕ ਟੀਮ ਮੌਕੇ ‘ਤੇ ਮੌਜੂਦ ਹੈ।ਧਮਾਕੇ ਨਾਲ ਸ਼ਰਧਾਲੂਆਂ ਦੇ ਮਨ ‘ਚ ਦਹਿਸ਼ਤ ਦਾ ਮਾਹੌਲ ਹੈ।
ਜਾਂਚ ‘ਚ ਸਾਹਮਣੇ ਆਇਆ ਸੀ ਕਿ ਰੈਸਟੋਰੈਂਟ ਦੀ ਚਿਮਨੀ ‘ਚ ਗੈਸ ਜਮ੍ਹਾ ਹੋਣ ਕਾਰਨ ਧਮਾਕਾ ਹੋਇਆ ਸੀ। ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ‘ਚ ਸੋਨੂੰ ਰਾਜਪੂਤ ਨਾਂ ਦਾ ਨੌਜਵਾਨ ਜ਼ਖਮੀ ਹੋ ਗਿਆ ਸੀ। ਘਟਨਾ ਸਮੇਂ ਉਹ ਹੈਰੀਟੇਜ ਸਟਰੀਟ ਵਿੱਚ ਸੌਂ ਰਿਹਾ ਸੀ।