ਚੰਡੀਗੜ੍ਹ, 12-06-2023( ਪ੍ਰੈਸ ਕੀ ਤਾਕਤ ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਦੇ ਲੋਕਾਂ ਦਾ ਜੀਵਨ ਸਰਲ ਹੋਵੇ, ਇਸ ਦੇ ਲਈ ਹਰਿਆਣਾ ਸਰਕਾਰ ਨੇ ਅਨੇਕ ਭਲਾਈਕਾਰੀ ਨੀਤੀਆਂ ਬਣਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੁੰ ਰੋਕਨ ਲਈ ਸਾਡੀ ਸਰਕਾਰ ਵਚਨਬੱਧ ਹੈ। ਸਾਡੀ ਸਰਕਾਰ ਵਿਚ ਲੋਕਾਂ ਨੁੰ ਯੋਜਨਾਵਾਂ ਦਾ ਸਿੱਧਾ ਲਾਭ ਪਹੁੰਚ ਰਿਹਾ ਹੈ। ਹੁਣ ਸਹਾਇਤਾ ਰਕਮ ਸਿੱਧੇ ਲਾਭਕਾਰ ਦੇ ਖਾਤੇ ਵਿਚ ਜਾਂਦੀ ਹੈ, ਜਦੋਂ ਕਿ ਪਹਿਲਾਂ ਲਾਭਕਾਰ ਤਕ ਪਹੁੰਚਦੇ ਪਹੁੰਚਦੇ ਰਕਮ ਰਸਤੇ ਵਿਚ ਹੀ ਗਾਇਬ ਹੋ ਜਾਂਦੀ ਸੀ।
ਮੁੱਖ ਮੰਤਰੀ ਸੋਮਵਾਰ ਨੂੰ ਕਰਨਾਲ ਨਗਰ ਨਿਗਮ ਦੇ ਵਾਰਡ-16 ਵਿਚ ਜਨਸੰਵਾਦ ਪ੍ਰੋਗ੍ਰਾਮ ਵਿਚ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।
