No Result
View All Result
Friday, May 9, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਭਾਜਪਾ ਨੂੰ ਹਰਾਉਣ ਦਾ ਦਿੱਤਾ ਸੱਦਾ

admin by admin
in BREAKING, COVER STORY, INDIA, National, POLITICS
0
उत्तराखंड विधानसभा चुनाव: भाजपा ने 59 उम्मीदवारों की सूची की जारी, सीएम पुष्कर सिंह धामी खटीमा से लड़ेंगे चुनाव
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਹਾਕਮ ਧਿਰ ’ਤੇ ਵਿਰੋਧੀਆਂ ਦੀ ਆਵਾਜ਼ ਦਬਾਉਣ ਦੇ ਦੋਸ਼ ਲਾਉਂਦਿਆਂ ਵਿਰੋਧੀ ਧਿਰਾਂ ਦੇ ਆਗੂਆਂ ਨੇ ਲੋਕਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਹਰਾਉਣ ਦਾ ਸੱਦਾ ਦਿੱਤਾ ਹੈ। ਸਰਦ ਰੁੱਤ ਇਜਲਾਸ ਦੌਰਾਨ ਸੰਸਦ ਦੇ ਦੋਵੇਂ ਸਦਨਾਂ ’ਚੋਂ 146 ਸੰਸਦ ਮੈਂਬਰਾਂ ਦੀ ਮੁਅੱਤਲੀ ਖ਼ਿਲਾਫ਼ ਇਥੇ ਜੰਤਰ-ਮੰਤਰ ’ਤੇ ਕੀਤੇ ਗਏ ਰੋਸ ਪ੍ਰਦਰਸ਼ਨ ’ਚ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੇ ਆਗੂਆਂ ਨੇ ਲੋਕਤੰਤਰ ਦੀ ਰਾਖੀ ਦਾ ਅਹਿਦ ਲਿਆ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਿੰਨ ਅਪਰਾਧਿਕ ਕਾਨੂੰਨ ਵਿਰੋਧੀ ਧਿਰ ਤੋਂ ਬਿਨਾਂ ਹੀ ਪਾਸ ਕਰ ਦਿੱਤੇ ਗਏ। ਉਨ੍ਹਾਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਸੰਸਦ ’ਚ ਜਾਤ ਦਾ ਮੁੱਦਾ ਚੁੱਕਣ ਲਈ ਉਨ੍ਹਾਂ ’ਤੇ ਅਸਿੱਧੇ ਤੌਰ ’ਤੇ ਵਰ੍ਹਦਿਆਂ ਕਿਹਾ,‘‘ਜੇਕਰ ਕੋਈ ਵਿਅਕਤੀ ਉੱਚੇ ਸੰਵਿਧਾਨਕ ਅਹੁਦੇ ’ਤੇ ਬੈਠਾ ਹੋਵੇ ਅਤੇ ਅਜਿਹੀ ਗੱਲ ਕਰੇ ਤਾਂ ਤੁਸੀਂ ਦਲਿਤਾਂ ਦੀ ਹਾਲਤ ਬਾਰੇ ਸੋਚ ਸਕਦੇ ਹੋ।’’ ਉਨ੍ਹਾਂ ਕਿਹਾ ਕਿ ‘ਇੰਡੀਆ’ ਗੱਠਜੋੜ ਇਸ ਲਈ ਬਣਾਇਆ ਗਿਆ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕਤੰਤਰ ਅਤੇ ਸੰਵਿਧਾਨ ਦੇ ਖ਼ਾਤਮੇ ਦਾ ਪ੍ਰਣ ਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ, ਜਵਾਹਰਲਾਲ ਨਹਿਰੂ, ਬੀ ਆਰ ਅੰਬੇਦਕਰ ਅਤੇ ਲੋਕਾਂ ਦੇ ਬਲੀਦਾਨ ਨਾਲ ਆਜ਼ਾਦੀ ਮਿਲੀ ਸੀ ਪਰ ਉਨ੍ਹਾਂ (ਭਾਜਪਾ) ਦੇ ਇਕ ਵੀ ਆਗੂ ਨੇ ਕੁਰਬਾਨੀ ਨਹੀਂ ਦਿੱਤੀ। ਤਿੰਨ ਅਪਰਾਧਿਕ ਬਿੱਲ ਪਾਸ ਕਰਨ ਲਈ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਉਨ੍ਹਾਂ ਕਿਹਾ,‘‘ਤੁਸੀਂ ਸੰਸਦ ਮੈਂਬਰ ਮੁਅੱਤਲ ਕਰਕੇ ਸਾਰੇ ਬਿੱਲ ਪਾਸ ਕਰਵਾ ਲਏ। ਤਿੰਨ ਅਪਰਾਧਿਕ ਬਿੱਲ ਅਜਿਹੇ ਹਨ ਜਿਨ੍ਹਾਂ ਦਾ ਲੋਕਾਂ ’ਤੇ ਬਹੁਤ ਜ਼ਿਆਦਾ ਅਸਰ ਪਵੇਗਾ।’’ ਖੜਗੇ ਨੇ ਕਿਹਾ ਕਿ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵੀ ਲਿਆਂਦੇ ਸਨ ਪਰ ਕਿਸਾਨਾਂ ਨੇ ਉਨ੍ਹਾਂ ਨੂੰ ਇਹ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਸੀ। ‘ਇਸ ਕਰ ਕੇ ਸਾਨੂੰ ਰਲ ਕੇ ਲੜਨਾ ਪਵੇਗਾ ਕਿਉਂਕਿ ਮੋਦੀ ਸਾਡੇ ਵਰਕਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਥੇ ਕਿਤੇ ਵੀ ਚੋਣਾਂ ਹੁੰਦੀਆਂ ਹਨ ਉਹ ਸੀਬੀਆਈ, ਈਡੀ ਅਤੇ ਆਈਟੀ ਨਾਲ ਡਰਾਵੇ ਦਿੰਦੇ ਹਨ। ਕਾਂਗਰਸ ਅਜਿਹੇ ਹੱਥਕੰਡਿਆਂ ਤੋਂ ਨਹੀਂ ਡਰੇਗੀ ਅਤੇ ਨਾ ਹੀ ਝੁਕੇਗੀ।’ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਇਕ ਬੀਜ ਵਾਂਗ ਹੈ ਅਤੇ ਇਹ ਵਧਦਾ-ਫੁਲਦਾ ਰਹੇਗਾ ਜੋ ਰਲ ਕੇ ਲੋਕਤੰਤਰ ਨੂੰ ਬਚਾਏਗਾ। ਉਨ੍ਹਾਂ ਕਿਹਾ ਕਿ ਮੋਦੀ ’ਚ ਇੰਨਾ ਹੰਕਾਰ ਆ ਗਿਆ ਹੈ ਕਿ ਉਹ ਆਖ ਰਿਹਾ ਹੈ ਕਿ ਭਾਜਪਾ 400 ਸੀਟਾਂ ਜਿੱਤੇਗੀ ਪਰ ਕਈ ਸੂਬਿਆਂ ’ਚ ਉਸ ਦੀ ਮਕਬੂਲੀਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਮੋਦੀ ਨੂੰ ਸੱਤਾ ਸੌਂਪੀ ਹੈ, ਉਹ ਜਾਣਦੇ ਹਨ ਕਿ ਉਸ ਨੂੰ ਸੱਤਾ ਤੋਂ ਕਿਵੇਂ ਲਾਂਭੇ ਕੀਤਾ ਜਾਣਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ‘ਸੇਵ ਡੈਮੋਕਰੈਸੀ’ ਪ੍ਰਦਰਸ਼ਨ ’ਚ ਹਿੱਸਾ ਲੈਂਦਿਆਂ ਸਰਕਾਰ ’ਤੇ ਦੋਸ਼ ਲਾਇਆ ਕਿ ਬੇਰੁਜ਼ਗਾਰੀ ਕਾਰਨ ਹੀ ਨੌਜਵਾਨਾਂ ਨੇ ਲੋਕ ਸਭਾ ਦੀ ਸੁਰੱਖਿਆ ’ਚ ਸੰਨ੍ਹ ਲਾਈ ਸੀ। ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ,‘‘ਜਦੋਂ ਦੋ ਨੌਜਵਾਨਾਂ ਨੇ ਵਿਜ਼ਿਟਰ ਗੈਲਰੀ ’ਚੋਂ ਲੋਕ ਸਭਾ ’ਚ ਛਾਲ ਮਾਰ ਕੇ ਧੂੰਆਂ ਕੀਤਾ ਸੀ ਤਾਂ ਭਾਜਪਾ ਦੇ ਸਾਰੇ ਸੰਸਦ ਮੈਂਬਰ ਭੱਜ ਗਏ ਸਨ ਜਿਹੜੇ ਆਪਣੇ ਆਪ ਨੂੰ ਦੇਸ਼ਭਗਤ ਆਖਦੇ ਹਨ, ‘ਹਵਾ ਨਿਕਲ ਗਈ ਉਨਕੀ’। ਤੁਸੀਂ ਟੀਵੀ ’ਤੇ ਨਹੀਂ ਦੇਖ ਸਕੇ ਪਰ ਅਸੀਂ ਸਭ ਦੇਖਿਆ ਹੈ।’’ ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੀ ਮੰਗ ਕੀਤੀ ਗਈ ਸੀ ਕਿ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਕਿਵੇਂ ਲੱਗੀ ਪਰ ਭਾਜਪਾ ਨੇ ਕਰੀਬ 150 ਸੰਸਦ ਮੈਂਬਰਾਂ ਨੂੰ ਹੀ ਦੋਵੇਂ ਸਦਨਾਂ ’ਚੋਂ ਮੁਅੱਤਲ ਕਰ ਦਿੱਤਾ। ਸੰਸਦ ਮੈਂਬਰਾਂ ਨੂੰ ਦੇਸ਼ ਦੇ ਲੋਕਾਂ ਦੀ ਆਵਾਜ਼ ਕਰਾਰ ਦਿੰਦਿਆਂ ਰਾਹੁਲ ਨੇ ਕਿਹਾ,‘‘ਸਰਕਾਰ ਨੇ ਦੇਸ਼ ਦੇ 60 ਫ਼ੀਸਦੀ ਲੋਕਾਂ ਦੀ ਆਵਾਜ਼ ਦਬਾ ਦਿੱਤੀ ਹੈ ਅਤੇ ਕੀ ਤੁਸੀਂ ਸਮਝਦੇ ਹੋ ਕਿ ਇਸ ਨਾਲ ਲੋਕ ਡਰ ਜਾਣਗੇ। ਪਰ ਇੰਜ ਨਹੀਂ ਹੋਵੇਗਾ ਅਤੇ ਉਹ ਆਮ ਚੋਣਾਂ ’ਚ ਭਾਜਪਾ ਨੂੰ ਸਹੀ ਰਾਹ ਦਿਖਾ ਦੇਣਗੇ।’’ ਉਨ੍ਹਾਂ ਕਿਹਾ ਕਿ ਇਹ ਮੁਹੱਬਤ ਅਤੇ ਨਫ਼ਰਤ ਵਿਚਕਾਰ ਜੰਗ ਹੈ। ‘ਤੁਸੀਂ ਜਿੰਨੀ ਨਫ਼ਰਤ ਫੈਲਾਓਗੇ, ਇੰਡੀਆ ਬਲਾਕ ਦੇ ਆਗੂਆਂ ਵੱਲੋਂ ਓਨੀ ਜ਼ਿਆਦਾ ਮੁਹੱਬਤ ਫੈਲਾਈ ਜਾਵੇਗੀ।’ ਉਨ੍ਹਾਂ ਮੀਡੀਆ ਨੂੰ ਘੇਰਦਿਆਂ ਕਿਹਾ ਕਿ ਉਹ ਵੀ ਮੁੱਦਿਆਂ ਤੋਂ ਧਿਆਨ ਵੰਡਾਉਣ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਇਸ ਦੀ ਮਿਸਾਲ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਦੀ ਨਕਲ ਉਤਾਰਨ ਦੇ ਮਾਮਲੇ ਨਾਲ ਕੀਤੀ ਜਿਸ ਨੂੰ ਲੈ ਕੇ ਹੁਣ ਭਾਜਪਾ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸੰਸਦ ਮੈਂਬਰਾਂ ਦੀ ਮੁਅੱਤਲੀ ਦਾ ਹਵਾਲਾ ਦਿੰਦਿਆਂ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਸਰਕਾਰ ਵਿਰੋਧੀ ਧਿਰ ਨੂੰ ਖਾਮੋਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ‘ਭਾਜਪਾ ਸੋਚਦੀ ਹੈ ਕਿ ਇੰਜ ਕਰਕੇ ਉਹ ਵਿਰੋਧੀ ਧਿਰ ਨੂੰ ਖਾਮੋਸ਼ ਕਰ ਦੇੇਵੇਗੀ। ਅਸੀਂ ਲੋਕਤੰਤਰ ਬਚਾਉਣ ਲਈ ਕੋਈ ਵੀ ਕੀਮਤ ਤਾਰਨ ਵਾਸਤੇ ਤਿਆਰ ਹਾਂ।’ ਪਵਾਰ ਨੇ ਕਿਹਾ ਕਿ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਫੈਕਟਰੀਆਂ ’ਚ ਵਰਕਰ ਪਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਹੈ। ‘ਦਲਿਤ ਵੀ ਪਰੇਸ਼ਾਨ ਹਨ। ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ ਕਿ ਅਸੀਂ ਸਖ਼ਤ ਮਿਹਨਤ ਕਰੀਏ ਤਾਂ ਜੋ ਸੰਵਿਧਾਨ ’ਤੇ ਹਮਲੇ ਕਰਨ ਵਾਲੀ ਤਾਕਤ ਨੂੰ ਮਾਤ ਦੇ ਸਕੀਏ।’ ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਸਰਕਾਰ ਸੰਸਦ ਪ੍ਰਤੀ ਜਵਾਬਦੇਹ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਲੋਕਾਂ ਨੂੰ ਖੁਦਮੁਖਤਿਆਰੀ ਦਾ ਹੱਕ ਦਿੰਦਾ ਹੈ ਜੋ ਨੁਮਾਇੰਦਿਆਂ ਰਾਹੀਂ ਲਾਗੂ ਕੀਤਾ ਜਾਂਦਾ ਹੈ। ‘ਇਸ ਕਰਕੇ ਸਰਕਾਰ ਸੰਸਦ ਪ੍ਰਤੀ ਅਤੇ ਸੰਸਦ ਮੈਂਬਰ ਲੋਕਾਂ ਪ੍ਰਤੀ ਜਵਾਬਦੇਹ ਹਨ। ਇਹ ਸਾਡੀ ਜਮਹੂਰੀਅਤ ਦਾ ਸਾਰ ਹੈ।’ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ‘ਅੰਮ੍ਰਿਤ ਕਾਲ’ ਬਾਰੇ ਗੱਲ ਕਰਦੀ ਹੈ ਪਰ ‘ਅੰਮ੍ਰਿਤ’ ਗਲਤ ਹੱਥਾਂ ’ਚ ਚਲਾ ਗਿਆ ਹੈ ਜਿਵੇਂ ਵਿਸ਼ਨੂੰ ਪੁਰਾਣ ਮੁਤਾਬਕ ‘ਅੰਮ੍ਰਿਤ ਮੰਥਨ’ ਸਮੇਂ ਵਾਪਰਿਆ ਸੀ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮੌਸਮ ਨੂਰ ਨੇ ‘ਭਾਜਪਾ ਮੁਕਤ ਭਾਰਤ’ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ,‘‘ਭਾਜਪਾ ਲੋਕਤੰਤਰ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹ ਲੋਕਤੰਤਰ ਮੁਕਤ ਭਾਰਤ ਚਾਹੁੰਦੇ ਹਨ। ਅਸੀਂ ਲੋਕਾਂ ਨੂੰ ਭਾਜਪਾ ਮੁਕਤ ਭਾਰਤ ਬਣਾਉਣ ਦੀ ਅਪੀਲ ਕਰਦੇ ਹਾਂ।’’ ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ ਕਿ ਸਰਕਾਰ ਸੰਸਦ ਦੀ ਅਹਿਮੀਅਤ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ,‘‘ਜੇਕਰ ਤੁਸੀਂ ਸਾਜ਼ਿਸ਼ ਕਰਕੇ ਵਿਰੋਧੀ ਧਿਰ ਨੂੰ ਖ਼ਤਮ ਕਰਦੇ ਹੋ ਤਾਂ ਤੁਸੀਂ ਸੰਸਦ ਦੀ ਅਹਿਮੀਅਤ ਘਟਾ ਰਹੇ ਹੋ। ਜੇਕਰ ਸੰਸਦ ਗ਼ੈਰ-ਜ਼ਰੂਰੀ ਬਣ ਗਈ ਤਾਂ ਲੋਕਤੰਤਰ ਦੀ ਹੱਤਿਆ ਹੋ ਜਾਵੇਗੀ। ਇਹੋ ਸ੍ਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਕਰ ਰਹੀ ਹੈ। ਇਸ ਨੂੰ ਹੀ ਅਸੀਂ ਫਾਸ਼ੀਵਾਦੀ ਤਾਨਾਸ਼ਾਹੀ ਆਖਦੇ ਹਾਂ।’’ ਰਾਸ਼ਟਰੀ ਜਨਤਾ ਦਲ ਦੇ ਆਗੂ ਮਨੋਜ ਝਾਅ ਨੇ ਪ੍ਰਦਰਸ਼ਨ ਨੂੰ ਲੋਕਤੰਤਰ ਬਚਾਉਣ ਦੀ ਜੰਗ ਕਰਾਰ ਦਿੱਤਾ। ‘ਇਹ ਸਿਰਫ਼ ਸੰਸਦ ਮੈਂਬਰਾਂ ਦੀ ਮੁਅੱਤਲੀ ਦੀ ਲੜਾਈ ਨਹੀਂ ਹੈ। ਜਦੋਂ ਪ੍ਰਧਾਨ ਮੰਤਰੀ ਵਿਦੇਸ਼ੀ ਮੁਲਕਾਂ ’ਚ ਜਾਂਦੇ ਹਨ ਤਾਂ ਉਹ ਆਖਦੇ ਹਨ ਕਿ ਉਹ ਲੋਕਤੰਤਰ ਦੀ ਜਨਨੀ ਵਾਲੇ ਮੁਲਕ ਤੋਂ ਆਏ ਹਨ। ਸੰਸਦ ’ਚੋਂ 146 ਮੈਂਬਰਾਂ ਨੂੰ ਮੁਅੱਤਲ ਕਰਨ ਮਗਰੋਂ ਹੁਣ ਤੁਸੀਂ ਇਹ ਕਿਹੜੇ ਮੂੰਹ ਨਾਲ ਆਖੋਗੇ।’ ਸੀਪੀਆਈ (ਐੱਮਐੱਲ) ਦੇ ਆਗੂ ਦੀਪਾਂਕਰ ਭੱਟਾਚਾਰਿਆ ਨੇ ਭਾਜਪਾ ’ਤੇ ਸੰਸਦ ਦਾ ਅਪਮਾਨ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ,‘‘ਉਹ ਵਿਰੋਧੀ ਧਿਰ ਮੁਕਤ ਸੰਸਦ, ਪ੍ਰਦਰਸ਼ਨ ਮੁਕਤ ਸੜਕਾਂ ਅਤੇ ਅਸਹਿਮਤੀ ਦਾ ਕੋਈ ਰਾਹ ਨਹੀਂ ਛੱਡਣਾ ਚਾਹੁੰਦੇ ਹਨ। ਉਹ ਲੋਕਤੰਤਰ ਖ਼ਤਮ ਕਰਕੇ ਪੱਕੇ ਤੌਰ ’ਤੇ ਤਾਨਾਸ਼ਾਹੀ ਕਾਇਮ ਕਰਨਾ ਚਾਹੁੰਦੇ ਹਨ।’’ ਰਾਸ਼ਟਰੀ ਲੋਕ ਦਲ ਆਗੂ ਸ਼ਾਹਿਦ ਸਿੱਦੀਕੀ ਨੇ ਇਸ ਨੂੰ ਆਜ਼ਾਦੀ ਦਾ ਦੂਜਾ ਸੰਘਰਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ,‘‘ਇਹ ਦੂਜਾ ਸੁਤੰਤਰਤਾ ਸੰਘਰਸ਼ ਹੈ। ਉਸ ਸਮੇਂ ਮਹਾਤਮਾ ਗਾਂਧੀ, ਪੰਡਤ ਜਵਾਹਰਲਾਲ ਨਹਿਰੂ, ਚੌਧਰੀ ਚਰਨ ਸਿੰਘ ਸਨ ਪਰ ਅੱਜ ਦੇਸ਼ ਦੇ ਹਰੇਕ ਨਾਗਰਿਕ ਨੂੰ ਰਲ ਕੇ ਸੰਘਰਸ਼ ਕਰਨਾ ਪਵੇਗਾ।’’ ਸਮਾਜਵਾਦੀ ਪਾਰਟੀ ਦੇ ਐੱਸ ਟੀ ਹਸਨ ਨੇ ਸਰਕਾਰ ’ਤੇ ਸੰਸਦ ਉਪਰ ‘ਬੁਲਡੋਜ਼ਰ’ ਚਲਾਉਣ ਦਾ ਦੋਸ਼ ਲਾਇਆ ਜਦਕਿ ਡੀਐੱਮਕੇ ਦੇ ਤਿਰੁਚੀ ਸ਼ਿਵਾ ਨੇ ਆਸ ਜਤਾਈ ਕਿ ਅਗਲੇ ਵਰ੍ਹੇ ‘ਇੰਡੀਆ’ ਬਲਾਕ ਦਾ ਪ੍ਰਧਾਨ ਮੰਤਰੀ ਲਾਲ ਕਿਲੇ ’ਤੇ ਤਿਰੰਗਾ ਫਹਿਰਾਏਗਾ। ਨੈਸ਼ਨਲ ਕਾਨਫਰੰਸ ਆਗੂ ਹਸਨੈਨ ਮਸੂਦੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਭੁਲਾਇਆ ਨਹੀਂ ਜਾਣਾ ਚਾਹੀਦਾ ਹੈ ਜੋ ਕਰੀਬ 10 ਸਾਲਾਂ ਤੋਂ ਲੋਕਤੰਤਰ ਰਾਹੀਂ ਚੁਣੀ ਸਰਕਾਰ ਤੋਂ ਵਿਹੂਣੇ ਹਨ। ਇਸ ਮੌਕੇ ਜੇਐੱਮਐੱਮ ਦੀ ਮਹੂਆ ਮਾਜੀ, ਆਰਐੱਸਪੀ ਆਗੂ ਐੱਨ ਕੇ ਪ੍ਰੇਮਚੰਦਰਨ ਅਤੇ ਸੰਸਦ ’ਚੋਂ ਮੁਅੱਤਲ ਕੀਤੇ ਗਏ ਕਈ ਆਗੂ ਹਾਜ਼ਰ ਸਨ। 

Post Views: 74
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: bjp vs congresschina congresscommunist party congresscongresscongress aidcongress hearingcongress in lok sabhacongress livecongress mp raidcongress newsCongress Partycongress party latest videocongress party newscongress party videocongress rajasthandhiraj sahu congressIndian National Congressparty congresspuerto rico congresstiktok congressunited states congressus congressus congress livewomen of congress
Previous Post

ਬਜਰੰਗ ਨੇ ਪਦਮਸ੍ਰੀ ਮੋੜਿਆ

Next Post

ਆਸਟਰੇਲੀਆ ਤੋਂ ਪਰਤੀ ਵਿਦਿਆਰਥਣ ਨੂੰ ਕਰੋਨਾ

Next Post
Corona ने फिर से मचाया कहर, तीसरी लहर को लेकर आशंका तेज:

ਆਸਟਰੇਲੀਆ ਤੋਂ ਪਰਤੀ ਵਿਦਿਆਰਥਣ ਨੂੰ ਕਰੋਨਾ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In