ਮੰਗਲਵਾਰ ਨੂੰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ‘ਚ ਦਿੱਲੀ ਪਹਿਲੇ ਸਥਾਨ ‘ਤੇ, ਢਾਕਾ ਦੂਜੇ ‘ਤੇ, ਲਾਹੌਰ ਤੀਜੇ ਅਤੇ ਮੁੰਬਈ ਚੌਥੇ ਸਥਾਨ ‘ਤੇ ਸੀ। ਪੁਣੇ ਸਥਿਤ ਇੰਡੀਅਨ ਇੰਸਟੀਚਿਊਟ ਆਫ ਟ੍ਰੋਪਿਕਲ ਮੀਟੀਓਰੋਲੋਜੀ ਵੱਲੋਂ ਪ੍ਰਦੂਸ਼ਣ ਦੇ ਵੱਖ-ਵੱਖ ਸਰੋਤਾਂ ਦੇ ਯੋਗਦਾਨ ਦੀ ਪਛਾਣ ਕਰਨ ਲਈ ਤਿਆਰ ਕੀਤੀ ਗਈ ਪ੍ਰਣਾਲੀ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ ਮੰਗਲਵਾਰ ਨੂੰ ਪਰਾਲੀ ਸਾੜਨ ਦੀਆਂ ਘਟਨਾਵਾਂ 12 ਪ੍ਰਤੀਸ਼ਤ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ। ਬੁੱਧਵਾਰ ਨੂੰ ਇਸ ਦੇ 14 ਫੀਸਦੀ ਅਤੇ ਵੀਰਵਾਰ ਨੂੰ ਛੇ ਫੀਸਦੀ ਰਹਿਣ ਦੀ ਉਮੀਦ ਹੈ।