No Result
View All Result
Tuesday, February 10, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੰਕਟ ਸਮੇਂ ਫੜੀ ਲੋੜਵੰਦਾਂ ਦੀ ਬਾਂਹ, ਪਟਿਆਲਾ ਵਿਖੇ ਦੋ ਲੱਖ ਦੇ ਕਰੀਬ ਲੋਕਾਂ ਨੂੰ ਵੰਡੀਆਂ ਰਾਸ਼ਨ ਦੀਆਂ ਕਿੱਟਾਂ-ਪਰਨੀਤ ਕੌਰ

admin by admin
in PUNJAB
0
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੰਕਟ ਸਮੇਂ ਫੜੀ ਲੋੜਵੰਦਾਂ ਦੀ ਬਾਂਹ, ਪਟਿਆਲਾ ਵਿਖੇ ਦੋ ਲੱਖ ਦੇ ਕਰੀਬ ਲੋਕਾਂ ਨੂੰ ਵੰਡੀਆਂ ਰਾਸ਼ਨ ਦੀਆਂ ਕਿੱਟਾਂ-ਪਰਨੀਤ ਕੌਰ

ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਦੀਆਂ ਕਿੱਟਾਂ ਤਕਸੀਮ ਕਰਦੇ ਹੋਏ। ਉਨ੍ਹਾਂ ਨਾਲ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਅਤੇ ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ

0
SHARES
0
VIEWS
Share on FacebookShare on Twitter

* ਸਾਵਧਾਨੀਆਂ ਵਰਤਕੇ ਕੋਰੋਨਾ ਖ਼ਿਲਾਫ਼ ਮਿਸ਼ਨ ਫ਼ਤਹਿ ਹੋਵੇਗਾ ਕਾਮਯਾਬ-ਪਰਨੀਤ ਕੌਰ
* ਲੋਕਾਂ ਨੂੰ ਰਾਤ ਦੇ ਕਰਫਿਊ ਤੇ ਕੋਵਿਡ-19 ਪ੍ਰੋਟੋਕਾਲ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ
ਪਟਿਆਲਾ, 22 ਮਈ (ਪੀਤੰਬਰ ਸ਼ਰਮਾ) : ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਕਰਕੇ ਲਾਗੂ ਕਰਫਿਊ ਅਤੇ ਤਾਲਾਬੰਦੀ ਕਾਰਨ ਆਪਣੇ ਕੰਮ-ਧੰਦੇ ਤੋਂ ਵਿਹਲੇ ਹੋਏ ਮਿਹਨਤਕਸ਼ ਤੇ ਲੋੜਵੰਦ ਲੋਕਾਂ ਦੀ ਇਸ ਸੰਕਟ ਦੇ ਸਮੇਂ ਬਾਂਹ ਫੜਕੇ ਉਨ੍ਹਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਹਨ।
ਆਪਣੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵਿਖੇ ਪਟਿਆਲਾ ਸ਼ਹਿਰ ਦੇ ਆਟੋ ਯੂਨੀਅਨ ਦੇ ਮੈਂਬਰਾਂ ਅਤੇ ਸਲਮਾਨੀ ਏਕਤਾ ਮੰਚ ਅਤੇ ਵੈਲਫੇਅਰ ਸੁਸਾਇਟੀ, ਜਿਸ ਦੇ ਮੈਂਬਰ ਬਾਰਬਰ ਅਤੇ ਸੈਲੂਨ ਦਾ ਕੰਮ ਕਰਦੇ ਹਨ, ਨੂੰ ਰਾਸ਼ਨ ਦੀਆਂ ਕਿੱਟਾਂ ਤਕਸੀਮ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਇਕੱਲੇ ਪਟਿਆਾਲਾ ਜ਼ਿਲ੍ਹੇ ਅੰਦਰ ਹੀ ਪੰਜਾਬ ਸਰਕਾਰ ਨੇ ਹੁਣ ਤੱਕ 2 ਲੱਖ ਦੇ ਕਰੀਬ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਹਨ। ਸ੍ਰੀਮਤੀ ਪਰਨੀਤ ਕੌਰ ਨੇ ਉਨ੍ਹਾਂ ਦੱਸਿਆ ਕਿ ਆਟੋ ਯੂਨੀਅਨ ਅਤੇ ਬਾਰਬਰ ਸੈਲੂਨ ਵਾਲਿਆਂ ਦਾ ਕੰਮ ਵੀ ਪਿਛਲੇ ਦੋ ਮਹੀਨਿਆਂ ਤੋਂ ਬੰਦ ਸੀ, ਜਿਸ ਲਈ ਇਨ੍ਹਾਂ ਨੂੰ 2200 ਦੇ ਕਰੀਬ ਕਿੱਟਾਂ ਅੱਜ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਨਾਲ ਹੀ ਸਲੇਮਾਨੀ ਏਕਤਾ ਮੰਚ ਅਤੇ ਮੁਸਲਮਾਨ ਭਾਈਚਾਰੇ ਨੂੰ ਆ ਰਹੀ ਈਦ ਦੀ ਵੀ ਮੁਬਾਰਕਬਾਦ ਦਿੱਤੀ।
ਲੋਕ ਸਭਾ ਮੈਂਬਰ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਲੋੜਵੰਦ ਨੂੰ ਲੋੜੀਂਦਾ ਰਾਸ਼ਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਸਬ ਡਵੀਜਨ ਪੱਧਰ ‘ਤੇ ਇਹ ਰਾਸ਼ਨ ਕਿੱਟਾਂ ਹਰ ਗਲੀ-ਮੁਹੱਲੇ ਅਤੇ ਪਿੰਡ-ਪਿੰਡ ਪਹੁੰਚ ਚੁੱਕੀਆਂ ਹਨ ਪਰੰਤੂ ਜੇਕਰ ਕਿਸੇ ਨੂੰ ਰਾਸ਼ਨ ਲੈਣ ‘ਚ ਕੋਈ ਸਮੱਸਿਆ ਆਉਂਦੀ ਹੈ ਤਾਂ ਇਸ ਲਈ ਇੱਕ ਹੈਲਪਲਾਈਨ ਨੰਬਰ 1905 ਵੀ ਜਾਰੀ ਕੀਤਾ ਗਿਆ ਹੈ। ਸ੍ਰੀਮਤੀ ਪਰਨੀਤ ਕੌਰ ਨੇ ਆਸ ਪ੍ਰਗਟਾਈ ਕਿ ਹੁਣ ਜਦੋਂ ਕੇਵਲ ਰਾਤ ਦਾ ਕਰਫਿਊ ਰਹਿ ਗਿਆ ਹੈ ਤਾਂ ਲੋਕਾਂ ਦੇ ਕੰਮ-ਕਾਜ ਵੀ ਲੀਹ ‘ਤੇ ਆ ਜਾਣਗੇ। ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿੱਢੇ ਮਿਸ਼ਨ ਫ਼ਤਹਿ ‘ਚ ਸਾਨੂੰ ਕਾਮਯਾਬੀ ਕੇਵਲ ਸਾਵਧਾਨੀਆਂ ਵਰਤਕੇ ਹੀ ਹਾਸਲ ਹੋਵੇਗੀ।
ਲੋਕ ਸਭਾ ਮੈਂਬਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਤ ਦੇ ਕਰਫਿਊ ਸਮੇਤ ਕੋਵਿਡ-19 ਪ੍ਰੋਟੋਕਾਲ ਨਿਯਮਾਂ ਦਾ ਪਾਲਣ ਸਖ਼ਤੀ ਨਾਲ ਕਰਨ ਅਤੇ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਵੀ ਸਖ਼ਤੀ ਨਾਲ ਕਰਨ। ਰਾਸ਼ਨ ਹਾਸਲ ਕਰਨ ਵਾਲੇ ਸਲਮਾਨੀ ਏਕਤਾ ਮੰਚ ਅਤੇ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰੀ ਇਰਫ਼ਾਨ ਅਲੀ ਸਲਮੇਨੀ ਅਤੇ ਆਟੋ ਯੂਨੀਅਨ ਦੇ ਪ੍ਰਧਾਨ ਸ੍ਰੀ ਦੇਵਿੰਦਰ ਪਾਲ ਸਿੰਘ ਨੇ ਸ੍ਰੀਮਤੀ ਪਰਨੀਤ ਕੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸੰਕਟ ਦੇ ਸਮੇਂ ‘ਚ ਉਨ੍ਹਾਂ ਦੀ ਮਦਦ ਕੀਤੀ ਹੈ। ਇਸ ਸਮੇਂ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਅਤੇ ਬਲਾਕ ਪ੍ਰਧਾਨ ਤੇ ਕੌਂਸਲਰ ਸ੍ਰੀ ਅਤੁਲ ਜੋਸ਼ੀ ਵੀ ਮੌਜੂਦ ਸਨ।

Post Views: 130
Tags: Capt Amarinder Singh's government grabs the arms of the needy in times of crisiscaronavirus news in patialacrime news in patialadistributes ration kits to nearly two lakh people in Patiala: Preneet Kaurjust now patiala newsLatest News and Updates on PatialaLatest News and Updates on Patiala press ki taquatlive updates of patialalive viral video of patialaMaharani of Patialamaharani sahib parneet kaurparneet kaur patiala historyParneet Kaur patiala moti mahalParneet kaur winnerpatiala carona newspatiala crime newsPatiala di Punjabi khabranpatiala live viral video newsPatiala local latest newsPatiala Lok Sabha Election Result 2019 LIVE UpdatesPatiala Lok Sabha Election Results 2019 Live Updates: Preneet Kaur of INCpatiala lok sahba result 2019Patiala news channelPatiala politicspatiala punjabi latest newsPreneet Kaur (born 3 October 1944) is an Indian politicianPreneet Kaur Member of Parliament 2019press ki takatPunjab Lok Sabha Elections Results: Congress' Preneet Kaur wins in PatialaPunjabi khabranpunjabi latest newstop ten patiala news
Previous Post

ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਲੋੜੀਂਦੇ ਇਹਤਿਆਤ ਵਰਤਣ ਦੀ ਅਪੀਲ

Next Post

ਲੌਕਡਾਊਨ ਦੌਰਾਨ ਉਲੰਘਣਾ ਦੇ ਵੱਖ-ਵੱਖ ਮਾਮਲਿਆਂ ’ਚ 649 ਐਫ਼.ਆਈ.ਆਰਜ਼. ਦਰਜ ਕਰਕੇ 934 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ: ਐਸ.ਐਸ.ਪੀ.

Next Post
ਲੌਕਡਾਊਨ ਦੌਰਾਨ ਉਲੰਘਣਾ ਦੇ ਵੱਖ-ਵੱਖ ਮਾਮਲਿਆਂ ’ਚ 649 ਐਫ਼.ਆਈ.ਆਰਜ਼. ਦਰਜ ਕਰਕੇ 934 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ: ਐਸ.ਐਸ.ਪੀ.

ਲੌਕਡਾਊਨ ਦੌਰਾਨ ਉਲੰਘਣਾ ਦੇ ਵੱਖ-ਵੱਖ ਮਾਮਲਿਆਂ ’ਚ 649 ਐਫ਼.ਆਈ.ਆਰਜ਼. ਦਰਜ ਕਰਕੇ 934 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ: ਐਸ.ਐਸ.ਪੀ.

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982