ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਕਾਮਾਕਾਰੀ ਸੈਕਟਰ ‘ਚ ਇਕ ਭਿਆਨਕ ਮੁਕਾਬਲੇ ‘ਚ ਫੌਜ ਦੇ ਇਕ ਜਵਾਨ ਦੀ ਮੌਤ ਹੋ ਗਈ ਅਤੇ ਇਕ ਕਪਤਾਨ ਸਮੇਤ ਚਾਰ ਹੋਰ ਜ਼ਖਮੀ ਹੋ ਗਏ।
ਫੌਜੀ ਸੂਤਰਾਂ ਮੁਤਾਬਕ ਇਹ ਗੋਲੀਬਾਰੀ ਕਈ ਘੰਟਿਆਂ ਤੱਕ ਚੱਲੀ, ਜਿਸ ਦੌਰਾਨ ਦੋ ਘੁਸਪੈਠੀਏ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਾਪਸ ਭੱਜਣ ‘ਚ ਕਾਮਯਾਬ ਹੋ ਗਏ। ਤਿੰਨ ਘੁਸਪੈਠੀਆਂ ਦੇ ਸਮੂਹ ਨੇ ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਤ੍ਰੇਹਗਾਮ ਸੈਕਟਰ ਵਿਚ ਕੁਮਕੜੀ ਚੌਕੀ ਨੇੜੇ ਇਕ ਫਾਰਵਰਡ ਪੋਸਟ ‘ਤੇ ਗ੍ਰੇਨੇਡ ਸੁੱਟਿਆ ਸੀ ਅਤੇ ਗੋਲੀਬਾਰੀ ਕੀਤੀ ਸੀ।

