COVER STORY

ਉਰਦੂ ਭਾਸ਼ਾ ਦੀ ਸਿਖਲਾਈ ਲਈ ‘ਉਰਦੂ ਆਮੋਜ਼’ ਦੀਆਂ ਜਮਾਤਾਂ ਜਨਵਰੀ 2026 ਤੋਂ

ਪਟਿਆਲਾ, 20 ਦਸੰਬਰ: ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵਿਖੇ ਜਨਵਰੀ 2026 ਤੋਂ ‘ਉਰਦੂ ਆਮੋਜ਼’ ਦੀ ਸਿਖਲਾਈ ਦੀਆਂ ਜਮਾਤਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਦੱਸਿਆ ਕਿ ਉਰਦੂ ਭਾਸ਼ਾ ਇਕ ਬਹੁਤ ਹੀ ਮਿੱਠੀ ਤੇ ਪਿਆਰੀ ਜ਼ੁਬਾਨ ਹੈ। ਪੰਜਾਬੀ ਭਾਸ਼ਾ ਅਤੇ ਸਾਹਿਤ ਬਾਰੇ ਵਿਸਥਾਰਪੂਰਵਕ ਗਿਆਨ ਹਾਸਲ ਕਰਨ ਲਈ ਉਰਦੂ ਭਾਸ਼ਾ ਸਿੱਖਣੀ ਬਹੁਤ ਜ਼ਰੂਰੀ ਹੈ। ਪੱਛਮੀ ਪੰਜਾਬ ਵਿੱਚ ਸਾਰਾ ਪੰਜਾਬੀ ਸਾਹਿਤ ਸ਼ਾਹਮੁਖੀ ਲਿਪੀ ਵਿੱਚ ਰਚਿਆ ਗਿਆ ਹੈ। ਉਥੋਂ ਦੇ ਕਈ ਵਿਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਨੂੰ ‘ਸ਼ਾਹਮੁਖੀ’ ਦੇ ਨਾਲ ਨਾਲ ਗੁਰਮੁਖੀ ਲਿਪੀ ਦਾ ਗਿਆਨ ਵੀ ਦਿੱਤਾ ਜਾ ਰਿਹਾ ਹੈ। ਖੋਜ ਅਫ਼ਸਰ ਨੇ ਦੱਸਿਆ ਕਿ ਪੰਜਾਬੀ ਸਾਹਿਤ ਦੇ ਅਦਾਨ ਪ੍ਰਦਾਨ  ਲਈ ਦੋਹਾਂ ਲਿਪੀਆਂ ‘ਸ਼ਾਹਮੁਖੀ’ ਅਤੇ ਗੁਰਮੁਖੀ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਵਿਦਿਆਰਥੀਆਂ ਲਈ ‘ਉਰਦੂ ਆਮੋਜ਼’ ਦੀ ਸਿਖਲਾਈ ਦਾ ਕੋਰਸ ਬਹੁਤ ਲਾਹੇਵੰਦ ਹੈ। ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਵਿਖੇ ‘ਉਰਦੂ ਆਮੋਜ਼’ ਦੀ ਸਿਖਲਾਈ ਲਈ ਬਹੁਤ ਹੀ ਤਜ਼ਰਬੇਕਾਰ ਅਤੇ ਕਾਬਲਅਧਿਆਪਕ ਹਨ। ਇਹ ਸਿਖਲਾਈ  ਜਨਵਰੀ ਮਹੀਨੇ (2026) ਤੋਂ ਸ਼ੁਰੂ ਹੋ ਕੇ ਜੂਨ (2026) ਮਹੀਨੇ ਤੱਕ ਚੱਲੇਗੀ। ਇਸ ਸਿਖਲਾਈ ਦੀ ਮਿਆਦ ਛੇ ਮਹੀਨੇ ਦੀ ਹੈ। ਇਸ ਸਿਖਲਾਈ ਦੀ ਸਮੁੱਚੀ ਇੱਕ ਵਾਰ ਦੀ ਫੀਸ 500 ਰੁਪਏ ਹੈ। ਇਸ ਜਮਾਤ ਦਾ ਸਮਾਂ ਸ਼ਾਮ 5.00 ਵਜੇ ਤੋਂ ਲੈ ਕੇ 6.00 ਵਜੇ ਤੱਕ ਦਾ ਹੈ। ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਲਈ ਉਰਦੂ ਸਿੱਖਣ ਦੇ ਚਾਹਵਾਨ ਵਿਅਕਤੀ ਮਿਤੀ 10.01.2026 ਤੱਕ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ (ਭਾਸ਼ਾ ਭਵਨ), ਸ਼ੇਰਾਂ ਵਾਲਾ ਗੇਟ,  ਪਟਿਆਲਾ ਵਿਖੇ ਆਪਣਾ ਫਾਰਮ (ਸਮੇਤ ਇਕ ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ ਅਤੇ ਵਿਦਿਅਕ ਯੋਗਤਾ ਦੇ ਸਰਕਟੀਫਿਕੇਟ ਦੀ ਫੋਟੋ ਕਾਪੀ) ਭਰ ਕੇ ਦਾਖਲਾ ਲੈ ਸਕਦੇ ਹਨ। ਉਰਦੂ ਆਮੋਜ਼ ਦੀ ਸਿਖਲਾਈ ਸਬੰਧੀ ਕਿਸੇਕਿਸਮ ਦੀ ਜਾਣਕਾਰੀ ਲਈ ਦਫ਼ਤਰ ਦੀ ਈਮੇਲ dlo.patiala1@gmail.com ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

Read moreDetails

ਪ੍ਰਾਈਵੇਟ ਹਸਪਤਾਲਾਂ ਦੇ ਮੁਕਾਬਲੇ ਹੁਣ ਜ਼ਿਆਦਾਤਰ ਮਰੀਜ਼ ਕਰਵਾ ਰਹੇ ਹਨ ਆਪਣਾ ਇਲਾਜ ਸਰਕਾਰੀ ਹਸਪਤਾਲਾਂ ‘ਚ: ਕੁਲਵੰਤ ਸਿੰਘ

ਮੋਹਾਲੀ 18 ਦਸੰਬਰ( ) : ਰੀਅਲ ਅਸਟੇਟ ਕਾਰੋਬਾਰੀ ਅਤੇ ਸਮਾਜ ਸੇਵਾ ਦੇ ਕੰਮ ਵਿੱਚ ਹਮੇਸ਼ਾ ਮੋਹਰੀ ਰਹਿਣ ਵਾਲੇ -ਜਨਤਾ ਜਨਤਾ...

Read moreDetails

ਮਾਨ ਸਰਕਾਰ ਨੇ ਪੰਜਾਬ ਭਰ ਵਿੱਚ ਪੇਂਡੂ ਜਲ ਸਪਲਾਈ ਅਤੇ ਸੈਨੀਟੇਸ਼ਨ ਢਾਂਚੇ ਨੂੰ ਅਪਗ੍ਰੇਡ ਕੀਤਾ*

*ਚੰਡੀਗੜ੍ਹ, 18 ਦਸੰਬਰ:* ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਸ....

Read moreDetails

ਕੁੰਵਰ ਅੰਮ੍ਰਿਤਬੀਰ ਸਿੰਘ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕਾਲਕਾ*

ਨਵੀਂ ਦਿੱਲੀ 18  ਦਸੰਬਰ, ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਹੈ ਕਿ  ਸਿੱਖ ਨੌਜਵਾਨ...

Read moreDetails

ਢਾਕਾ ਵਿੱਚ ਬੰਗਲਾਦੇਸ਼ ਦੇ ਰਾਜਦੂਤ ਅਤੇ ਕੂਟਨੀਤਕ ਮਿਸ਼ਨ ਨੂੰ ਮਿਲੀਆਂ ਧਮਕੀਆਂ ਤੋਂ ਬਾਅਦ ਭਾਰਤ ਨੇ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ।

ਨਵੀਂ ਦਿੱਲੀ: ਬੁੱਧਵਾਰ ਨੂੰ, ਭਾਰਤ ਦੇ ਵਿਦੇਸ਼ ਮੰਤਰਾਲੇ (MEA) ਨੇ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਤਾਂ ਜੋ ਨੈਸ਼ਨਲ...

Read moreDetails

ਵਿਧਾਇਕ  ਕੁਲਵੰਤ ਸਿੰਘ ਨੇ 17. 71 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੇ ਚੌਂਕਾਂ ਅਤੇ ਟੀ-ਜੰਕਸ਼ਨਾਂ ਦੇ ਕੰਮ ਦੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਕੀਤੀ ਸ਼ੁਰੂਆਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ...

Read moreDetails

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਐਨ.ਐਚ.ਐਮ. ਅਧੀਨ ਏ.ਐਨ.ਐਮ. ਅਤੇ ਸਟਾਫ ਨਰਸਾਂ ਦੀਆਂ 1,568 ਖਾਲੀ ਅਸਾਮੀਆਂ ਭਰਨ ਨੂੰ ਪ੍ਰਵਾਨਗੀ

ਚੰਡੀਗੜ੍ਹ, 16 ਦਸੰਬਰ ਸੂਬੇ ਦੇ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਅਤੇ ਬਿਹਤਰ ਬਣਾਉਣ ਦੇ ਉਦੇਸ਼ ਤਹਿਤ ਅਹਿਮ ਕਦਮ ਚੁੱਕਦਿਆਂ ਪੰਜਾਬ...

Read moreDetails

ਹਰਮੀਤ ਸਿੰਘ ਕਾਲਕਾ ਵੱਲੋਂ ਪੁੱਤਰ ਉਸ਼ਮੀਤ ਸਿੰਘ ਕਲਰਾ ਨੂੰ ਜਨਮ ਦਿਨ ਦੇ ਦਿਤੀਆਂ ਲੱਖ-ਲੱਖ ਮੁਬਾਰਕਾਂ

ਨਵੀਂ ਦਿੱਲੀ‌ 15 ਦਸੰਬਰ ,2025 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਆਪਣੇ ਪੁੱਤਰ ਸ....

Read moreDetails
Page 10 of 663 1 9 10 11 663

Welcome Back!

Login to your account below

Retrieve your password

Please enter your username or email address to reset your password.