ਨਵੀਂ ਦਿੱਲੀ,01-05-2023(ਪ੍ਰੈਸ ਕੀ ਤਾਕਤ)– ਮੋਦੀ ਸਰਕਾਰ ਨੇ ਭਾਰਤ ਵਿੱਚ ਵਰਤੀਆਂ ਜਾ ਰਹੀਆਂ ਪਾਕਿਸਤਾਨ ਦੀਆਂ 14 ਮੋਬਾਈਲ ਐਪਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਮੋਬਾਈਲ ਮੈਸੇਂਜਰ ਐਪਸ ਦੀ ਵਰਤੋਂ ਅੱਤਵਾਦੀਆਂ ਵੱਲੋਂ ਕੀਤੀ ਜਾ ਰਹੀ ਸੀ। ਖੁਫੀਆ ਏਜੰਸੀਆਂ ਮੁਤਾਬਕ ਇਨ੍ਹਾਂ ਮੋਬਾਈਲ ਐਪਸ ਦੀ ਵਰਤੋਂ ਸਭ ਤੋਂ ਵੱਧ ਜੰਮੂ-ਕਸ਼ਮੀਰ ਵਿੱਚ ਹੀ ਪਾਈ ਗਈ ਹੈ।
ਪਾਬੰਦੀਸ਼ੁਦਾ ਮੈਸੇਂਜਰ ਐਪਸ ਵਿੱਚ Crypvisor, Enigma, SafeSwiss, Vikerme, Mediafire, Briar, Beechat, Nandbox, Conion, IMO, Elementor, Second Line, Jangi, ਅਤੇ Threema ਸ਼ਾਮਲ ਹਨ।
ਜੂਨ 2020 ਤੋਂ, ਸਰਕਾਰ ਨੇ 200 ਤੋਂ ਵੱਧ ਚੀਨੀ ਐਪਸ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹਨਾਂ ਵਿੱਚ ਪ੍ਰਸਿੱਧ ਮੋਬਾਈਲ ਗੇਮਾਂ ਜਿਵੇਂ ਕਿ TikTok, Shareit, WeChat, Helo, Likee, UC News, Bigo Live, UC Browser, Xender, CamScanner, PUBG Mobile ਅਤੇ Garena Free Fire ਸ਼ਾਮਲ ਹਨ।

