ਕੇਂਦਰ ਸਰਕਾਰ ਨੇ ਭਾਰਤ ਸਿਹਤ ਅਤੇ ਵੈੱਲਨੈੱਸ ਕੇਂਦਰਾਂ ਦਾ ਨਾਮ ਬਦਲ ਕੇ ‘ਆਯੂਸ਼ਮਾਨ ਅਰੋਗਿਆ ਮੰਦਿਰ’ ਕਰਨ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਸਿਹਤ ਵਿਭਾਗ ਨੇ ਇਸ ਨੂੰ ਲਾਗੂ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਭੇਜਿਆ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਰਾਜਾਂ ਨੂੰ ਆਯੂਸ਼ਮਾਨ ਭਾਰਤ-ਸਿਹਤ ਅਤੇ ਵੈੱਲਨੈੱਸ ਕੇਂਦਰਾਂ (ਏਬੀ-ਐੱਚਡਬਲਿਊਸੀ) ਪੋਰਟਲ ’ਤੇ ਨਵੇਂ ਨਾਮ ਵਾਲੇ ਇਨ੍ਹਾਂ ਮੁੱਢਲੇ ਸਿਹਤ ਕੇਂਦਰਾਂ ਦੀਆਂ ਤਸਵੀਰਾਂ ਅਪਲੋਡ ਕਰਨ ਲਈ ਕਿਹਾ ਹੈ। ਨਵੇਂ ਨਾਮ ਵਾਲੇ ਏਬੀ-ਐੱਚਡਬਲਿਊਸੀ ਦੀ ਨਵੀਂ ‘ਟੈਗਲਾਈਨ’ ‘ਅਰੋਗਿਅਮ ਪਰਮ ਧਨਮ’ ਹੋਵੇਗੀ।