No Result
View All Result
Saturday, May 24, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਚਾਂਦਪੁਰਾ ਬੰਨ੍ਹ ਤੋੜ ਘੱਗਰ ਨੇ ਮਚਾਈ ਭਾਰੀ ਤਬਾਹੀ, ਜੇ ਨਾ ਸੁਧਰੇ ਹਾਲਾਤ ਤਾਂ ਭਿਆਨਕ ਹੋਵੇਗਾ ਅੰਜਾਮ

admin by admin
in BREAKING, COVER STORY, HARYANA, PUNJAB
0
ਚਾਂਦਪੁਰਾ ਬੰਨ੍ਹ ਤੋੜ ਘੱਗਰ ਨੇ ਮਚਾਈ ਭਾਰੀ ਤਬਾਹੀ, ਜੇ ਨਾ ਸੁਧਰੇ ਹਾਲਾਤ ਤਾਂ ਭਿਆਨਕ ਹੋਵੇਗਾ ਅੰਜਾਮ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਬੁਢਲਾਡਾ, 22 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ): ਚਾਂਦਪੁਰਾ (ਹਰਿਆਣਾ) ਤੋਂ ਲੈ ਕੇ ਪੰਜਾਬ ਦੇ ਸਰਦੂਲਗੜ੍ਹ ਤੱਕ ਘੱਗਰ ਦਰਿਆ ਦੇ 60—70 ਕਿਲੋਮੀਟਰ ਦੇ ਫਾਸਲੇ ’ਚ ਇਕ ਦਰਜਨ ਤੋਂ ਵੱਧ ਪਾੜ ਪੈਣ ਕਾਰਨ ਇਹ ਖੇਤਰ ਸਮੁੰਦਰ ਦਾ ਰੂਪ ਧਾਰਨ ਕਰ ਗਿਆ ਹੈ। ਵਿਧਾਨ ਸਭਾ ਹਲਕਾ ਬੁਢਲਾਡਾ, ਸਰਦੂਲਗੜ੍ਹ ਅਤੇ ਰਤੀਆਂ (ਹਰਿਆਣਾ) ਦੇ ਦਰਜਨਾਂ ਪਿੰਡਾਂ ਨੇ ਟਾਪੂਆਂ ਦਾ ਰੂਪ ਧਾਰਨ ਕਰ ਲਿਆ ਹੈ। ਟਾਪੂ ਬਣੇ ਇਨ੍ਹਾਂ ਪਿੰਡਾਂ ਦੇ ਆਲੇ ਦੁਆਲੇ ਨਾਲੋਂ ਸਾਰੇ ਸੜਕੀ ਸੰਪਰਕ ਰਸਤੇ ਟੁੱਟੇ ਹੋਏ ਹਨ। ਹੜ੍ਹਾਂ ਤੋਂ ਪ੍ਰਭਾਵਿਤ ਇਨ੍ਹਾਂ ਪਿੰਡਾਂ ’ਚ ਕੇਵਲ ਕਿਸ਼ਤੀ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਬੁਢਲਾਡਾ ਹਲਕੇ ਦੇ ਪਿੰਡ ਬੀਰੇਵਾਲਾ ਡੋਗਰਾ, ਰਿਉਂਦ ਕਲਾਂ, ਰਿਉਂਦ ਖੁਰਦ, ਕੁਲਰੀਆਂ, ਗੋਰਖਨਾਥ, ਮੰਡੇਰ ਅਤੇ ਹਰਿਆਣੇ ਦੇ ਪਿੰਡ ਬੱਬਣਪੁਰ, ਬਾਦਲਗੜ੍ਹ, ਚਾਂਦਪੁਰਾ, ਬਾਹਮਣਵਾਲਾ, ਲੁਠੇਰਾ, ਨੰਗਲ, ਸਰਦਾਰੇ ਵਾਲਾ ਅਤੇ ਰੋਜ਼ਾਵਾਲੀ ’ਚ ਖੇਤੀਬਾੜੀ ਦਾ 100 ਫੀਸਦੀ ਨੁਕਸਾਨ ਹੋਇਆ ਹੈ।ਬੀਰੇਵਾਲਾ, ਰਿਉਂਦ ਕਲਾਂ, ਰਿਉਂਦ ਖੁਰਦ, ਸਾਧੂਵਾਲਾ ਅਤੇ ਫੂਸਮੰਡੀ ਧਰਾਤਲ ਤੋਂ ਜ਼ਿਆਦਾ ਨੀਵਾਂ ਹੋਣ ਕਾਰਨ ਉਥੇ ਪਾਣੀ 6—6 ਫੁੱਟ ਜਮਾਂ ਹੋ ਗਿਆ ਅਤੇ ਉਨ੍ਹਾਂ ਦਾ ਬਾਕੀ ਪਿੰਡਾਂ ਨਾਲੋਂ ਸੜਕੀ ਸੰਪਰਕ 100 ਫੀਸਦੀ ਟੁੱਟਿਆ ਹੋਇਆ ਹੈ। ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ’ਚ ਪੀਣ ਵਾਲੇ ਪਾਣੀ, ਮੱਛਰ, ਸਿਹਤ ਸਹੂਲਤਾਂ ਅਤੇ ਪਸ਼ੂਆਂ ਲਈ ਹਰੇ ਚਾਰੇ ਵਰਗੀਆਂ ਤਤਕਾਲੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ’ਚ ਸਥਾਨਕ ਪ੍ਰਸ਼ਾਸਨ ਅਸਫਲ ਨਜ਼ਰ ਆ ਰਿਹਾ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਸਥਾਨਕ ਪ੍ਰਸ਼ਾਸਨ ਉੱਤੇ ਭਾਰੀ ਰੋਸ ਹੈ, ਜਿਨ੍ਹਾਂ ਨੇ ਚਾਂਦਪੁਰਾ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਮੌਕੇ ’ਤੇ ਕੋਈ ਯਤਨ ਨਹੀਂ ਕੀਤਾ, ਜਿਸ ਕਰ ਕੇ ਅੱਜ ਹਜ਼ਾਰਾਂ ਲੋਕ ਬੇਘਰ ਹੋ ਗਏ ਅਤੇ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ।ਪ੍ਰਭਾਵਿਤ ਲੋਕਾਂ ਦਾ ਕਹਿਣਾ ਹੈ ਪ੍ਰਸ਼ਾਸਨ ਨੇ ਚਾਂਦਪੁਰਾ ਬੰਨ੍ਹ ’ਤੇ ਇਕ ਜੇ. ਸੀ. ਬੀ. ਮਸ਼ੀਨ ਅਤੇ ਬੰਨ੍ਹ ਪੂਰਨ ਲਈ ਖਾਲ੍ਹੀ ਗੱਟੇ ਤੱਕ ਮੁਹੱਈਆ ਨਹੀਂ ਕਰਵਾਏ, ਜਿਸ ਕਾਰਨ ਉਨ੍ਹਾਂ ਨੂੰ ਹੜ੍ਹਾਂ ਦੀ ਮਾਰ ਝੱਲਣੀ ਪੈ ਰਹੀ ਹੈ। ਲੋਕਾਂ ਨੇ ਆਪਣੇ ਪੱਧਰ ਉੱਤੇ ਚਾਂਦਪੁਰਾ ਬੰਨ੍ਹ ਨੂੰ ਰੋਕਣ ਲਈ ਯਤਨ ਕੀਤੇ, ਜੋ ਹਰਿਆਣਾ ਦੇ ਫਤਿਆਬਾਦ ਪ੍ਰਸ਼ਾਸਨ ਨੇ ਅਸਫਲ ਬਣਾ ਦਿੱਤੇ। ਪਿੰਡ ਰਿਉਦ ਕਲਾਂ ਦੇ ਨੰਬਰਦਾਰ ਜਸਵਿੰਦਰ ਸਿੰਘ ਨੇ ਦੱਸਿਆ ਜੇਕਰ ਘੱਗਰ ’ਚ ਪਏ ਪਾੜ ਤੁਰੰਤ ਨਾ ਭਰੇ ਗਏ ਤਾਂ ਘੱਗਰ ਦਰਿਆ ਆਪਣਾ ਰਸਤਾ ਬਦਲ ਲਵੇਗਾ ਜਿਸ ਦੀ ਮਾਰ ਹੇਠ ਬਹੁਤ ਸਾਰੇ ਪਿੰਡ ਅਤੇ ਵਾਹੀਯੋਗ ਜ਼ਮੀਨ ਆਵੇਗੀ। ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਹੈ ਅਤੇ ਪਹਾੜਾਂ ’ਚ ਲਗਾਤਾਰ ਬੱਦਲ ਫਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਹੜ੍ਹ ਦਾ ਪਾਣੀ ਘੱਟ ਨਹੀਂ ਰਿਹਾ ਮਾਨਸਾ ਦੇ ਪ੍ਰਸ਼ਾਸਨ ਨੇ ਜੇਕਰ ਪਹਿਲਾਂ ਵਾਂਗ ਅਣਗਹਿਲੀ ਜਾਰੀ ਰੱਖੀ ਤਾਂ ਹੜ੍ਹਾਂ ਤੋਂ ਪ੍ਰਭਾਵਿਤ ਦਰਜਨਾਂ ਪਿੰਡ ਅਤੇ ਹਜ਼ਾਰਾਂ ਏਕੜ ਜ਼ਮੀਨ ਖਤਮ ਹੋ ਜਾਵੇਗੀ। ਉਨ੍ਹਾਂ ਦੱਸਿਆ ਹੜ੍ਹ ਦੀ ਮਾਰ ਕਾਰਨ ਪਿੰਡਾਂ ’ਚ ਦਲਿਤ ਵਰਗ ਦੀਆਂ ਬਸਤੀਆਂ ਅੰਦਰ ਗਰੀਬ ਲੋਕਾਂ ਦੇ ਘਰ ਢਹਿਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਘਰਾਂ ’ਚ ਰਹਿਣਾ ਜੀਵਨ ਨੂੰ ਖਤਰੇ ’ਚ ਪਾਉਣਾ ਹੈ।ਪਿੰਡ ਬੀਰੇਵਾਲਾ ਅਤੇ ਰਿਉਂਦ ਕਲਾਂ ਵੱਧ ਨੀਵੇਂ ਹੋਣ ਕਰ ਕੇ ਇੱਥੇ 6 ਫੁੱਟ ਤੱਕ ਪਾਣੀ ਮੌਜੂਦ ਹੈ ਅਤੇ ਇਹ ਪਾਣੀ ਆਪਣੇ ਆਪ ਬਾਹਰ ਨਹੀਂ ਨਿਕਲ ਸਕਦਾ। ਇਸ ਪਾਣੀ ਨੂੰ ਵੱਡੇ ਬਰਮੇ ਲਾਕੇ ਹੀ ਬਾਹਰ ਕੱਢਿਆ ਜਾਵੇਗਾ ਜਿਸ ਲਈ ਸਰਕਾਰ ਨੂੰ ਤੁਰੰਤ ਪ੍ਰਬੰਧ ਕਰਨਾ ਚਾਹੀਦਾ ਹੈ। ਇਨ੍ਹਾਂ ਪਿੰਡਾਂ ’ਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਜੀਵਨ ’ਚ ਆਈ ਖੜੋਤ ਨੂੰ ਟੁੱਟਣ ਲਈ ਕਈ ਸਾਲ ਲੱਗ ਜਾਣਗੇ। ਹੜ੍ਹ ਪ੍ਰਭਾਵਿਤ ਪਿੰਡਾਂ ’ਚ ਜਿੱਥੇ ਸਰਕਾਰ ਵਿਖਾਈ ਨਹੀਂ ਦਿੰਦੀ ਉੱਥੇ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਪਹੁੰਚ ਰਹੀਆਂ ਹਨ। ਕਾਰ ਸੇਵਾ ਵਾਲੀਆਂ ਸੰਸਥਾਵਾਂ ਵੱਲੋਂ ਘੱਗਰ ਦੇ ਬੰਨ੍ਹਾਂ ਨੂੰ ਭਰਨ ਲਈ ਇਕ ਲੱਖ ਤੋਂ ਵੱਧ ਖਾਲ੍ਹਾ ਗੱਟੇ ਇਸ ਇਲਾਕੇ ’ਚ ਭੇਜੇ ਗਏ ਹਨ। ਜੋ ਪਿੰਡ ਹੜ੍ਹਾਂ ਤੋਂ ਦੂਰ ਹਨ ਉਨ੍ਹਾਂ ਪਿੰਡਾਂ ’ਚ ਇਹ ਖਾਲ੍ਹੀ ਗੱਟੇ ਮਿੱਟੀ ਨਾਲ ਭਰਕੇ ਟਰੈਕਟਰ ਟਰਾਲੀਆਂ ਰਾਹੀਂ ਘੱਗਰ ਦਰਿਆ ਉੱਤੇ ਪਹੁੰਚਾਏ ਜਾਣ ਲੱਗੇ ਹਨ।

Post Views: 201
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 1988 flood in punjab india1988 flood in punjab pakistanbhagwant mann on punjab floodflash floodflash flood haryanaflash floodsfloodflood gates openflood in indiaflood in patialaflood in punjabflood in punjab 1988flood in punjab 2022flood in punjab 2023flood in punjab indiaflood in punjab mohaliflood in punjab todayflood newsflood patialaflood situation in punjab todayfloodsfloods in himachal pradeshfloods in punjabghaggar floodedghaggar river floodharyana flood videoharyana floodshimachal pradesh floodspanchkula flood newspunjab floodpunjab flood newspunjab floodspunjab floods 2019punjab river floodpunjabi newssukhna lake flood gates open
Previous Post

ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਦਲਜੀਤ ਸਿੰਘ ਸਹੋਤਾ ਅਤੇ ਗੁਰਵਿੰਦਰ ਕੌਰ ਰੰਧਾਵਾ ਦੀਆਂ ਨਿਯੁਕਤੀਆਂ

Next Post

ਭਾਰੀ ਮੀਂਹ ਤੇ ਢਿੱਗਾਂ ਡਿੱਗਣ ਕਾਰਨ ਅਮਰਨਾਥ ਸ਼ਰਧਾਲੂ ਰਾਮਬਨ ’ਚ ਰੋਕੇ

Next Post
ਭਾਰੀ ਮੀਂਹ ਤੇ ਢਿੱਗਾਂ ਡਿੱਗਣ ਕਾਰਨ ਅਮਰਨਾਥ ਸ਼ਰਧਾਲੂ ਰਾਮਬਨ ’ਚ ਰੋਕੇ

ਭਾਰੀ ਮੀਂਹ ਤੇ ਢਿੱਗਾਂ ਡਿੱਗਣ ਕਾਰਨ ਅਮਰਨਾਥ ਸ਼ਰਧਾਲੂ ਰਾਮਬਨ ’ਚ ਰੋਕੇ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In