ਚੰਡੀਗੜ੍ਹ,25-05-2023(ਪ੍ਰੈਸ ਕੀ ਤਾਕਤ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਿਛਲੇ ਸਾਢੇ 8 ਸਾਲਾਂ ਵਿਚ ਪੂਰੇ ਸੂਬੇ ਵਿਚ ਬਿਨ੍ਹਾਂ ਕਿਸੇ ਭੇਦਭਾਵ ਦੇ ਵਿਕਾਸ ਕੰਮ ਹੋਏ ਹਨ। ਇਸ ਤੋਂ ਇਲਾਵਾ ਆਮਜਨਤਾ ਨੂੰ ਜਨ ਭਲਾਈਕਾਰੀ ਯੋਜਨਾਵਾਂ ਦਾ ਲਾਭ ਦੇਣ ਲਈ ਸਾਰੀ ਯੋਜਨਾਵਾਂ ਨੂੰ ਆਨਲਾਇਨ ਕਰ ਕੇ ਸਰਲ ਪ੍ਰਣਾਲੀ ਲਾਗੂ ਕੀਤੀ ਹੈ ਤਾਂ ਜੋ ਆਮਜਨਤਾ ਨੂੰ ਘਰ ਬੈਠੇ ਯੋਜਨਾਵਾਂ ਦਾ ਲਾਭ ਮਿਲ ਸਕੇ।
ਮੁੱਖ ਮੰਤਰੀ ਵੀਰਵਾਰ ਨੂੰ ਮਹੇਂਦਰਗੜ੍ਹ ਵਿਚ ਨਾਰਨੌਲ ਹਲਕੇ ਦੇ ਪਿੰਡ ਢਾਣੀ ਬਾਠੋਠਾ ਵਿਚ ਪ੍ਰਬੰਧਿਤ ਜਨਸੰਵਾਦ ਪ੍ਰੋਗ੍ਰਾਮ ਨੂੰ ਸੰਬੋਧਿਤ ਕਰ ਰਹੇ ਸਨ। ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਨੇ ਪਿੰਡ ਦੇ 3 ਬੱਚਿਆਂ ਮਯੰਕ, ਅੰਨੂ ਤੇ ਓਮਪਾਲ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੁੰ ਉਪਹਾਰ ਦੇ ਕੇ ਸਨਮਾਨਿਤ ਵੀ ਕੀਤਾ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਪਿੰਡ ਦੇ 10ਵੀਂ ਤੇ 12ਵੀਂ ਕਲਾਸ ਵਿਚ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ 6 ਵਿਦਿਆਰਥੀਆਂ ਮਨੀਸ਼, ਦੀਪਕ, ਪਰਕਿਸ਼ਿਤ, ਅੰਸ਼ੁਲ , ਬਬਲੀ ਤੇ ਸਪਨਾ ਨੂੰ ਉਪਹਾਰ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ।
ਇਸ ਦੌਰਾਨ ਪਿੰਡਵਾਸੀਆਂ ਦੀ ਮੰਗ ‘ਤੇ ਮੁੱਖ ਮੰਤਰੀ ਨੇ ਪਿੰਡ ਵਿਚ 2 ਏਕੜ ਭੂਮੀ ‘ਤੇ ਵਿਯਾਮਸ਼ਾਲਾ ਬਨਾਉਣ ਦਾ ਐਲਾਨ ਕੀਤਾ ਅਤੇ ਪਿੰਡ ਦੇ ਤਾਲਾਬ ਤੋਂ ਪਾਣੀ ਕੱਢਣ ਦੇ ਲਹੀ ਕ੍ਰਿਸ਼ਣਾਵਤੀ ਨਦੀ ਤਕ ਪਾਇਪ ਲਾਇਨ ਵਿਛਾਉਣ ਦਾ ਐਲਾਨ ਕੀਤਾ।
ਪ੍ਰੋਗ੍ਰਾਮ ਦੌਰਾਨ ਇਕ ਮਹਿਲਾ ਨੇ ਆਪਣੇ ਪਲਾਟ ‘ਤੇ ਹੋਏ ਅਵੈਧ ਕਬਜੇ ਦੀ ਸ਼ਿਕਾਇਤ ਕੀਤੀ ਜਿਸ ‘ਤੇ ਮੁੱਖ ਮੰਤਰੀ ਨੇ ਪੁਲਿਸ ਸੁਪਰਡੈਂਟ ਨੂੰ ਅਗਲੇ 7 ਦਿਨਾਂ ਵਿਚ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਤਰ੍ਹਾ, ਇਕ ਬਜੁਰਗ ਦਾ ਆਯੂਸ਼ਮਾਨ ਕਾਰਡ ਨਾ ਬਨਣ ‘ਤੇ ਵਧੀਕ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਕਿ 2 ਦਿਨ ਵਿਚ ਉਨ੍ਹਾਂ ਦਾ ਆਯੂਸ਼ਮਾਨ ਕਾਰਡ ਬਣਵਾਇਆ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹਰ ਸਥਿਤੀ ਵਿਚ ਕਿਸਾਨਾਂ ਦੇ ਨਾਲ ਖੜੀ ਹੈ। ਉਨ੍ਹਾਂ ਨੇ ਕਿਹਾ ਕਿ ਬੇਮੌਸਮੀ ਹੋਈ ਬਰਸਾਤ ਕਾਰਨ ਸਰੋਂ ਵਿਚ ਹੋਏ ਨੁਕਸਾਨ ਦਾ ਮੁਆਵਜਾ ਵੀ ਜਲਦੀ ਕਿਸਾਨਾਂ ਨੂੰ ਦੇ ਦਿੱਤਾ ਜਾਵੇਗਾ।