No Result
View All Result
Friday, May 23, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੋਸਲੀ ਵਿਚ 23 ਕਰੋੜ ਰੁਪਏ ਤੋਂ ਵੱਧ ਲਾਗਤ ਦੀ ਕੁੱਲ 6 ਪਰਿਯੋਜਨਾਵਾਂ ਦਾ ਕੀਤਾ ਉਦਘਾਟਨ ਤੇ ਨੀਂਹ ਪੱਥਰ

admin by admin
in BREAKING, COVER STORY, HARYANA, INDIA, National
0
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 25 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੁੰ ਕੋਸਲੀ ਵਿਧਾਨਸਭਾ ਖੇਤਰ ਦੀ ਜਨਤਾ ਨੂੰ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੰਦੇ ਹੋਏ 23 ਕਰੋੜ ਰੁਪਏ ਤੋਂ ਵੱਧ ਲਾਗਤ ਦੀ ਕੁੱਲ 6  ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ। ਇੰਨ੍ਹਾਂ ਵਿਚ 20 ਕਰੋੜ 53 ਲੱਖ ਰੁਪਏ ਦੀ ਲਾਗਤ ਦੀ 2 ਪਰਿਯੋਜਨਾਵਾਂ ਦਾ ਨੀਂਹ ਪੱਥਰ ਸ਼ਾਮਿਲ ਹੈ। ਪਿੰਡ ਬੋਹਕਾ ਵਿਚ 33 ਕੇਵੀ ਸਬ-ਸਟੇਸ਼ਨ, ਧਵਾਨਾ ਤੋਂ ਮੰਡੋਲਾ ਸੜਕ ਅਤੇ ਬੋਹਤਵਾਸ ਅਹੀਰ ਵਿਚ ਪੀਐਚਸੀ ਅਤੇ ਲਿਲੋਧ ਵਿਚ ਸੀਨੀਅਰ ਸੈਕੇਂਡਰੀ ਸਕੂਲ ਦੇ ਭਵਨ ਦਾ ਉਦਘਾਟਨ ਕੀਤਾ ਗਿਆ ਹੈ। ਇਸੀ ਤਰ੍ਹਾਂ, ਗੁਗੋੜ ਤੋਂ ਤੁੰਬਾਹੇੜੀ ਤੱਕ ਅਤੇ ਮੂਸੇਪੁਰ ਤੋਂ ਹਾਲੂਹੇੜਾ ਸੰਪਰਕ ਸੜਕ ਦਾ ਨੀਂਹ ਪੱਥਰ ਕੀਤਾ ਗਿਆ ਹੈ।

          ਮੁੱਖ ਮੰਤਰੀ ਨੇ ਜਿਲ੍ਹਾ ਰਿਵਾੜੀ ਵਿਚ ਕੋਸਲੀ ਵਿਧਾਨਸਭਾ ਖੇਤਰ ਵਿਚ ਪ੍ਰਬੰਧਿਤ ਧੰਨਵਾਦ ਪ੍ਰੋਗ੍ਰਾਮ ਨੂੰ ਸੰਬੋਧਿਤ ਕਰਦੇ ਹੋਏ ਕਈ ਐਲਾਨ ਕੀਤੇ।

          ਮੁੱਖ ਮੰਤਰੀ ਨੇ ਕਿਹਾ ਕਿ ਡਹੀਨਾ ਬਲਾਕ ਨੂੰ ਮਾਨਦੰਡ ਪੂਰੇ ਹੋਣ ‘ਤੇ ਸਬ-ਡਿਵੀਜਨ ਦਾ ਦਰਜਾ ਦਿੱਤਾ ਜਾਵੇਗਾ। ਪਿੰਡ ਨਠੇੜਾ ਅਤੇ ਸੁਰਖਪੁਰ ਵਿਚ ਪੰਚਾਇਤੀ ਜਮੀਨ ਉਪਲਬਧ ਹੋਣ ‘ਤੇ ਸਬ ਹੈਲਥ ਸੈਂਟਰ ਦਾ ਨਿਰਮਾਣ ਕੀਤਾ ਜਾਵੇਗਾ। ਪਿੰਡ ਗੁਡਿਆਨੀ ਅਤੇ ਰਤਨ ਥਲ ਵਿਚ ਜਮੀਨ ਉਪਲਬਧ ਹੋਣ ‘ਤੇ ਪ੍ਰਾਥਮਿਕ ਸਿਹਤ ਕੇਂਦਰ ਬਣਾਇਆ ਜਾਵੇਗਾ। ਪਿੰਡ ਮੋਤਲਕਲਾਂ ਵਿਚ ਜਲਘਰ ਦਾ ਨਿਰਮਾਣ ਕਰਵਾਇਆ ਜਾਵੇਗਾ।

          ਉਨ੍ਹਾਂ ਨੇ ਕਿਹਾ ਕਿ ਜਾਟੂਸਾਨਾ ਵਿਚ ਜਲਦੀ ਨਾਲ ਕਾਲਜ ਦਾ ਨਿਰਮਾਣ ਕੀਤਾ ਜਾਵੇਗਾ। ਭੂਰਥਲਾ ਡਿਸਟਰੀਬਿਊਟਰੀ ਦਾ ਮੁੜ ਵਿਸਥਾਰ , ਪਿੰਡ ਭੜੰਗੀ ਅਤੇ ਨਵਾਗਾਂਓ ਮਾਈਨਰ ਦਾ ਮੁੜਨਿਰਮਾਣ ਕਰਵਾਇਆ ਜਾਵੇਗਾ। ਪਿੰਡ ਬਾਲਾਵਾਸ ਵਿਚ ਮਾਈਨਰ ‘ਤੇ ਪਿੰਡ ਨਾਂਗਲ ਤੋਂ ਦੇਹਲਾਵਾਸ ਦੇ ਰਸਤੇ ‘ਤੇ ਪੁੱਲ ਦਾ ਨਿਰਮਾਣ , ਜਵਾਹਰ ਲਾਲ ਨਹਿਰੂ ਨਹਿਰ ‘ਤੇ ਪਿੰਡ ਲੁਹਾਨਾ ਤੋਂ ਖਾਲੇਟਾ ਜਾਣ ਵਾਲੇ ਰਸਤੇ ‘ਤੇ ਪੁੱਲ ਦਾ ਨਿਰਮਾਣ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਾਸ, ਪਹਿਰਾਜਵਾਸ ਅਤੇ ਸੁੰਮਾ ਖੇੜਾ, ਰਤਨਥਲ ਅਤੇ ਲੀਲਾੜ ਵਿਚ ਖੇਤੀ ਵਿਚ ਜਲਭਰਾਵ ਦੀ ਸਮਸਿਆ ਦਾ ਹੱਲ ਕੀਤਾ ਜਾਵੇਗਾ। ਕੋਸਲੀ ਫਲਾਈਓਵਰ ਦਾ ਤੇਜ ਗਤੀ ਨਾਲ ਕੰਮ ਕਰਵਾਇਆ ਜਾਵੇਗਾ।

ਕੋਸਲੀ ਵਿਧਾਨਸਭਾ ਖੇਤਰ ਵਿਚ ਸੜਕਾਂ ਦੇ ਨਵੀਨੀਕਰਣ ਦੇ ਲਈ 15 ਕਰੋੜ ਰੁਪਏ ਅਤੇ ਕੋਸਲੀ ਦੇ ਵਿਕਾਸ ਕੰਮਾਂ ਲਈ ਵੱਖ ਤੋਂ 5 ਕਰੋੜ ਰੁਪਏ ਦੇਣ ਦਾ ਐਲਾਨ

          ਸ੍ਰੀ ਨਾਇਬ ਸਿੰਘ ਸੈਣੀ ਨੇ ਕੋਸਲੀ ਵਿਧਾਨਸਭਾ ਵਿਚ ਪੀਡਬਲਿਯੂਡੀ ਸੜਕਾਂ ਦੇ ਨਵੀਨੀਕਰਣ ਲਈ 10 ਕਰੋੜ ਰੁਪਏ ਅਤੇ ਮੰਡੀ ਬੋਰਡ ਦੀ ਸੜਕਾਂ ਦੇ ਮਜਬੂਤੀਕਰਣ ਲਈ 5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਕੋਸਲੀ ਵਿਧਾਨਸਭਾ ਦੇ ਸਕੂਲਾਂ ਦੇ ਨਵੀਨੀਕਰਣ ਲਈ 5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਉਪਰੋਕਤ ਐਲਾਨਾਂ ਤੋਂ ਇਲਾਵਾ ਕੋਸਲੀ ਦੇ ਵਿਕਾਸ ਕੰਮਾਂ ਲਈ ਵੱਖ ਤੋਂ 5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।

          ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪੇਯੀ ਦੇ ਪ੍ਰਧਾਨ ਮੰਤਰੀ ਬਨਣ ਤੋਂ ਪਹਿਲਾਂ ਪਿੰਡਾਂ ਵਿਚ ਕੱਚੀ ਗਲੀਆਂ ਹੁੰਦੀਆਂ ਸਨ। ਬਰਸਾਤ ਪੈਣ ‘ਤੇ ਘਰ ਦੇ ਅੰਦਰ ਜਾਣਾ ਵੀ ਮੁਸ਼ਕਲ ਹੋ ਜਾਂਦਾ ਸੀ। ਪਰ ਪ੍ਰਧਾਨ ਮੰਤਰੀ ਬਨਣ ਦੇ ਬਾਅਦ ਸ੍ਰੀ ਅਟਲ ਬਿਹਾਰੀ ਵਾਜਪੇਯੀ ਨੇ ਫੈਸਲਾ ਕੀਤਾ ਕਿ ਬਜਟ ਦਾ 60 ਫੀਸਦੀ ਪੈਸਾ ਪਿੰਡ ਖੇਤਰ ‘ਤੇ ਖਰਚ ਹੋਵੇਗਾ। ਉਨ੍ਹੀ ਦੇ ਮਾਰਗਦਰਸ਼ਨ ‘ਤੇ ਚਲਦੇ ਹੋਏ ਸਾਡੀ ਸਰਕਾਰ ਨੇ ਪਿੰਡਾਂ ਦੀ ਤਸਵੀਰ ਨੂੰ ਬਦਲਣ ਦਾ ਕੰਮ ਕੀਤਾ।

ਸੰਵਿਧਾਨ ਨੂੰ ਖਤਰੇ ਵਿਚ ਦੱਸ ਕੇ ਰਾਜਨੀਤਿਕ ਰੋਟੀਆਂ ਸੇਕਣ ਵਾਲਿਆਂ ਨੂੰ ਜਨਤਾ ਨੇ ਦਿੱਤਾ ਕਰਾਰਾ ਜਵਾਬ

          ਮੁੱਖ ਮੰਤਰੀ ਨੇ ਪਿਛਲੇ ਲੋਕਸਭਾ ਚੋਣਾਂ ਅਤੇ ਹੁਣ ਵਿਧਾਨਸਭਾ ਚੋਣਾ ਵਿਚ ਹਰਿਆਣਾ ਦੀ ਜਨਤਾ ਨੇ ਉਨ੍ਹਾਂ ਤਾਕਤਾਂ ਨੂੰ ਕਰਾਰਾ ਜਵਾਬ ਦਿੱਤਾ ਹੈ, ਜੋ ਸੰਵਿਧਾਨ ਨੂੰ ਖਤਰੇ ਵਿਚ ਦੱਸ ਕੇ ਆਪਣੀ ਰਾਜਨੀਤਿਕ ਰੋਟੀਆਂ ਸੇਕਣਾ ਚਾਹੁੰਦੀ ਸੀ। ਜਨਤਾ ਨੇ ਰਾਖਵਾਂ ਨੁੰ ਖਤਮ ਕਰਨ, ਚੋਣਾਂ ਤੋਂ ਪਹਿਲਾਂ ਹੀ ਨੌਕਰੀਆਂ ਦੀ ਬੰਦਰਬਾਂਟ ਕਰਨ ਦਾ ਐਲਾਨ ਕਰਨ, 50 ਵੋਟਾਂ ‘ਤੇ ਇਕ ਨੌਕਰੀ ਦੇਣ ਦਾ ਵਾਦਾ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ ਅਤੇ ਖੇਤਰਵਾਦ ਤੇ ਭਾਈ-ਭਤੀਜਵਾਦ ਦੀ ਰਾਜਨੀਤੀ ਨੂੰ ਹਰਾ ਕੇ ਭਾਜਪਾ ਨੂੰ ਤੀਜੀ ਵਾਰ ਹਰਿਆਣਾ ਵਿਚ ਜਨਸੇਵਾ ਦਾ ਮੌਕਾ ਦਿੱਤਾ ਹੈ। ਇਸ ਦੇ ਲਈ ਉਨ੍ਹਾਂ ਨੇ ਹਰਿਆਣਾ ਦਾ ਜਨਤਾ ਦਾ ਧੰਨਵਾਦ ਪ੍ਰਗਟਾਇਆ।

ਪਿਛਲੇ 10 ਸਾਲਾਂ ਵਿਚ ਕੋਸਲੀ ਵਿਧਾਨਸਭਾ ਖੇਤਰ ਵਿਚ ਵਿਕਾਸ ਕੰਮਾਂ ‘ਤੇ ਖਰਚ ਹੋਏ 896 ਕਰੋੜ ਰੁਪਏ

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਭਾਜਪਾ ਸਰਕਾਰ ਨੇ ਇਸ ਖੇਤਰ ਦੇ ਵਿਕਾਸ ਲਈ ਲਗਾਤਾਰ ਕੰਮ ਕੀਤਾ ਹੈ। ਇਸ ਖੇਤਰ ਵਿਚ ਵਿਕਾਸ ਕੰਮਾਂ ‘ਤੇ ਪਿਛਲੇ 10 ਸਾਲਾਂ ਵਿਚ ਲਗਭਗ 896 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਗਈ, ਜਦੋਂ ਕਿ ਕਾਂਗਰਸ ਸਰਕਾਰ ਦੇ 10 ਸਾਲ ਦੇ ਸ਼ਾਸਨ ਸਮੇਂ ਵਿਚ ਇਸ ਹਲਕੇ ਵਿਚ ਵਿਕਾਸ ਕੰਮਾਂ ‘ਤੇ ਸਿਰਫ 352 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਗਈ। ਕਾਂਗਰਸ ਸਰਕਾਰ ਵਿਚ ਭ੍ਰਿਸ਼ਟਾਚਾਰ ਵੱਧਦਾ ਸੀ। ਲੋਕਾਂ ਨੂੰ ਯੋਜਨਾਵਾਂ ਦਾ ਲਾਭ ਨਹੀਂ ਪਹੁੰਚਦਾ ਸੀ। ਉਨ੍ਹਾਂ ਨੇ ਕਿਹਾ ਕਿ ਮੋਜੂਦਾ ਸਰਕਾਰ ਦੇ ਇਸ ਤੀਜੇ ਕਾਰਜਕਾਲ ਵਿਚ ਤਿੰਨ ਗੁਣਾ ਤੇਜੀ ਨਾਲ ਵਿਕਾਸ ਦੇ ਕੰਮ ਹੋਣਗੇ।

          ਮੁੱਖ ਮੰਤਰੀ ਨੇ ਕੋਸਲੀ ਵਿਧਾਨਸਭਾ ਖੇਤਰ ਵਿਚ ਰਾਜ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੋਸਲੀ ਗੁਡਿਆਨੀ ਸੜਕ ਦੀ ਮੁਰੰਮਤ 34 ਕਰੋੜ 84 ਲੱਖ ਰੁਪਏ ਦੀ ਲਾਗਤ ਨਾਲ ਕੀਤੀ ਗਈ ਹੈ। ਪਾਲਹਾਵਾਸ ਸਬ-ਤਹਿਸੀਲ ਬਣਾਈ ਗਈ। ਕੋਸਲੀ ਵਿਚ ਸਰਕਾਰੀ ਸਕੂਲ ਦੀ ਸਥਾਪਨਾ 30 ਕਰੋੜ 31 ਲੱਖ ਰੁਪਏ ਦੀ ਲਾਗਤ ਨਾਲ ਕੀਤੀ ਗਈ। ਲੂਲਾਅਹੀਰ ਵਿਚ 15 ਕਰੋੜ ਰੁਪਏ ਦੀ ਲਾਗਤ ਨਾਲ ਭਗਤ ਫੂਲ ਸਿੰਘ ਮਹਿਲਾ ਯੂਨੀਵਰਸਿਟੀ ਰੀਜਨਲ ਸੈਂਟਰ ਦੇ ਭਵਨ ਦਾ ਨਿਰਮਾਣ ਕੀਤਾ ਗਿਆ। ਸਰਕਾਰੀ ਕਾਲਜ ਕੰਵਾਲੀ ਦੇ ਨਵੇਂ ਭਵਨ ਦਾ ਨਿਰਮਾਣ 11 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ।

ਕਾਂਗਰਸ ਦੱਸੇ ਕਿ ਉਨ੍ਹਾਂ ਦੀ ਸਰਕਾਰ ਨੇ ਕਿਸਾਨ ਹਿੱਤ ਵਿਚ ਕੀ ਕੰਮ ਕੀਤੇ

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗਰਸ ਲਗਾਤਾਰ ਸੂਬੇ ਅਤੇ ਦੇਸ਼ ਵਿਚ ਲੰਬੇ ਸਮੇਂ ਤੱਕ ਸ਼ਾਸਨ ਵਿਚ ਰਹੀ। ਕਾਂਗਰਸ ਦੱਸੇ ਕਿ ਉਨ੍ਹਾਂ ਦੀ ਸਰਕਾਰ ਨੇ ਕਿਸਾਨ ਹਿੱਤ ਵਿਚ ਕੀ ਕੰਮ ਕੀਤੇ ਹਨ। ਜਦੋਂ ਕਿ ਭਾਜਪਾ ਸਰਕਾਰ ਨੇ ਕਿਸਾਨ ਹਿੱਤ ਵਿਚ ਫੈਸਲਾ ਲੈਂਦੇ ਹੋਏ ਹਰਿਆਣਾ ਦੇ ਕਿਸਾਨਾਂ ਦੀ ਸੌ-ਫੀਸਦੀ ਫਸਲ ਨੂੰ ਐਮਐਸਪੀ ‘ਤੇ ਖਰੀਦਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀ ਚੋਣ ਦੌਰਾਨ ਅਗਨੀਵੀਰ ‘ਤੇ ਗਲਤ ਪ੍ਰਚਾਰ ਕਰਦੇ ਸਨ। ਪਰ ਸਾਡੀ ਸਰਕਾਰ ਨੇ ਸੂਬੇ ਦੇ ਅਗਨੀਵੀਰਾਂ ਨੂੰ ਸੇਨਾ ਤੋਂ ਸੇਵਾ ਵਾਪਸੀ ਬਾਅਦ ਸਰਕਾਰੀ ਨੌਕਰੀਆਂ ਦੀ ਸਿੱਧੀ ਭਰਤੀ ਵਿਚ 10 ਫੀਸਦੀ ਰਾਖਵਾਂ ਦੇਣ ਦਾ ਫੈਸਲਾ ਕੀਤਾ ਹੈ।

          ਉਨ੍ਹਾਂ ਨੇ ਕਿਹਾ ਕਿ ਪਿਛੜਾ ਵਰਗ ਦੀ ਕ੍ਰੀਮੀ ਲੇਅਰ ਦੀ ਆਮਦਨ ਸੀਮਾ ਨੂੰ 6 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਗਾਮੀ ਵਿਦਿਅਕ ਸੈਂਸ਼ਨ ਤੋਂ ਇਕ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ, ਜਿਸ ਦੇ ਤਹਿਤ ਅਨੁਸੂਚਿਤ ਤੇ ਪਿਛੜਾ ਵਰਗ ਪਰਿਵਾਰ ਦਾ ਕੋਈ ਵੀ ਬੱਚਾ ਦੇਸ਼ ਦੇ ਕਿਸੇ ਵੀ ਸਰਕਾਰੀ ਮੈਡੀਕਲ ਜਾਂ ਇੰਜੀਨੀਅਰਿੰਗ ਕਾਲਜ ਵਿਚ ਪੜ੍ਹਾਈ ਕਰਦਾ ਹੈ ਤਾਂ ਉਸ ਦੀ ਫੀਸ ਸਰਕਾਰ ਭਰੇਗੀ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਪੂਰੇ ਹਰਿਆਣਾ ਅਤੇ ਹਰੇਕ ਹਰਿਆਂਣਵੀਂ ਦੇ ਸਮਾਨ ਵਿਕਾਸ ਲਈ ਵਚਨਬੱਧ ਹੈ।

          ਇਸ ਮੌਕੇ ‘ਤੇ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਕਿਹਾ ਕਿ ਕੋਸਲੀ ਖੇਤਰ ਨੇ ਲਗਾਤਾਰ 4 ਵਾਰ ਬੀਜੇਪੀ ਦਾ ਸਾਥ ਦਿੱਤਾ ਹੈ। ਅੱਜ ਮੁੱਖ ਮੰਤਰੀ ਇਸ ਖੇਤਰ ਵਿਚ ਆਏ ਹਨ ਤਾਂ ਇੱਥੇ ਦੀ ਜਨਤਾ ਨੁੰ ਪੂਰੀ ਉਮੀਦ ਹੈ ਕਿ ਕੋਸਲੀ ਖੇਤਰ ਵਿਕਾਸ ਦੇ ਮਾਮਲੇ ਵਿਚ ਹੋਰ ਤੇ੧ੀ ਫੜੇਗਾ। ਇੱਥੇ ਹੁਣ ਵਿਕਾਸ ਦੇ ਕੰਮਾਂ ਵਿਚ ਕੋਈ ਕਮੀ ਨਹੀਂ ਰਹੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸੱਭਕਾ ਸਾਥ ਸੱਭਕਾ ਵਿਕਾਸ ਦੀ ਸੋਚ ਦੇ ਅਨੁਰੂਪ ਹੀ ਸੂਬਾ ਸਰਕਾਰ ਵੱਲੋਂ ਸੂਬੇ ਵਿਚ ਵਿਕਾਸ ਦੇ ਕੰਮ ਕੀਤੇ ਜਾਣਗੇ।

          ਪ੍ਰੋਗ੍ਰਾਮ ਵਿਚ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੇ ਸੁੰਹ ਗ੍ਰਹਿਣ ਕਰਨ ਤੋਂ ਪਹਿਲਾਂ ਹੀ ਸੂਬੇ ਦੇ 25 ਹਜਾਰ ਨੌਜੁਆਨਾਂ ਨੂੰ ਬਿਨ੍ਹਾ ਪਰਚੀ-ਖਰਚੀ ਦੇ ਸਰਕਾਰੀ ਨੌਕਰੀ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਲਗਾਤਾਰ ਵਿਕਾਸ ਦੇ ਰਾਹ ‘ਤੇ ਅੱਗੇ ਵੱਧਦਾ ਰਹੇਗਾ।

Post Views: 65
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Chief MinisterChief Minister of Haryanafoundation stoneharyana chief ministerKosliNayab Singh Saininayab singh saini latestnayab singh saini newsproject
Previous Post

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪੰਜ ਨਵੇਂ ਰਾਜਪਾਲਾਂ ਦੀ ਨਿਯੁਕਤੀ ਕੀਤੀ

Next Post

ਭ੍ਰਿਸ਼ਟਾਚਾਰ ‘ਤੇ ਲਗਾਮ ਲਗਾਉਣ ਤੇ ਪਾਰਦਰਸ਼ਿਤਾ ਲਿਆਉਣ ਲਈ ਇਨਫਾਰਮੇਸ਼ਨ ਤਕਨਾਲੋਜੀ ਸੱਭ ਤੋਂ ਕਾਰਗਰ ਢੰਗ – ਬੰਡਾਰੂ ਦੱਤਾਤੇ੍ਰਅ

Next Post

ਭ੍ਰਿਸ਼ਟਾਚਾਰ 'ਤੇ ਲਗਾਮ ਲਗਾਉਣ ਤੇ ਪਾਰਦਰਸ਼ਿਤਾ ਲਿਆਉਣ ਲਈ ਇਨਫਾਰਮੇਸ਼ਨ ਤਕਨਾਲੋਜੀ ਸੱਭ ਤੋਂ ਕਾਰਗਰ ਢੰਗ - ਬੰਡਾਰੂ ਦੱਤਾਤੇ੍ਰਅ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In